ਵਾਅਦਿਆਂ ਤੇ ਅਕਾਲੀ ਦਲ ਹੀ ਖਰਾ ਉਤਰਿਆ ਹੈ ਹਮੇਸ਼ਾ – ਬੱਬੇਹਾਲੀ

ਗੁਰਦਾਸਪੁਰ , 10 ਫਰਵਰੀ । ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ
ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 21 ਤੋਂ ਅਕਾਲੀ ਉਮੀਦਵਾਰ ਜਸਬੀਰ ਕੌਰ ਅਤੇ 26 ਤੋਂ ਰਾਜੇਸ਼ ਕੁਮਾਰ ਦੇ ਹੱਕ ਵਿੱਚ ਵੱਡੇ ਇੱਕਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਝਵਾਨ ਲੋਕ ਕਾਂਗਰਸ ਵੱਲੋਂ ਚੋਣਾਂ ਜਿੱਤਣ ਲਈ ਅਪਣਾਏ ਗਏ ਘਟੀਆ ਹਥਕੰਡਿਆਂ ਨੂੰ ਸਮਝ ਚੁੱਕੇ ਹਨ । ਇਹੀ ਕਾਰਨ ਹੈ ਕਿ ਗੁਰਦਾਸਪੁਰ ਵਿੱਚ ਅਕਾਲੀ ਉਮੀਦਵਾਰਾਂ ਨੂੰ ਭਰਵਾਂ ਸਮਰਥਣ ਮਿਲ ਰਿਹਾ ਹੈ ਅਤੇ ਵੱਖ-ਵੱਖ ਵਾਰਡਾਂ ਵਿੱਚ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਬੈਠਕਾਂ ਵਿੱਚ ਲੋਕ ਹੁੰਮ ਹੁਮਾ ਕੇ ਪਹੁੰਚ ਰਹੇ ਹਨ । ਲੋਕ ਇਹ ਜਾਣਦੇ ਹਨ ਕਿ ਅਕਾਲੀ ਦਲ ਨੇ ਜਦੋਂ ਵੀ ਲੋਕ ਹਿੱਤ ਵਿੱਚ ਕੋਈ ਵਾਅਦਾ ਕੀਤਾ ਹੈ ਤਾਂ ਉਸ ਤੇ ਖਰਾ ਉਤਰਿਆ ਹੈ ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਚਾਰ ਸਾਲ ਦੇ ਲੰਬੇ ਅਰਸੇ ਮਗਰੋਂ ਵੀ ਚੋਣਾਂ ਵੇਲੇ ਕੀਤਾ ਕੋਈ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ । ਨਗਰ ਕੌਂਸਲ ਚੋਣਾਂ ਵਿੱਚ ਵੀ ਕਾਂਗਰਸ ਵੱਲੋਂ ਝੂਠੇ ਦਾਅਵੇ ਅਤੇ ਵਾਅਦੇ ਕਰ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਕਾਂਗਰਸ ਆਪਣੇ ਘਟੀਆ ਮਨਸੂਬਿਆਂ ਵਿੱਚ ਸਫਲ ਨਹੀਂ ਹੋਵੇਗੀ । ਇਸ ਮੌਕੇ ਉਕਤ ਵਾਰਡਾਂ ਦੇ ਅਕਾਲੀ ਉਮੀਦਵਾਰਾਂ ਤੋਂ ਇਲਾਵਾ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ ਆਦਿ ਵੀ ਮੌਜੂਦ ਸਨ ।

Exit mobile version