ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਪਿੰਡ ਮੌਜਪੁਰ ਤੇ ਬਿਆਸ ਦਰਿਆ ਤੋਂ ਪਾਰ ਜਾ ਕੇ ਛਾਪਮੇਰੀ

5000 ਹਜ਼ਾਰ ਕਿਲੋਗਰਾਮ ਲਾਹਣ ਤੇ 30 ਲੀਟਰ ਨਾਜਇਜ਼ ਸ਼ਰਾਬ ਬਰਾਮਦ

ਗੁਰਦਾਸਪੁਰ, 19 ਜਨਵਰੀ (ਮੰਨਨ ਸੈਣੀ )। ਐਕਸਾਈਜ਼ ਵਿਭਾਗ ਦੀਆਂ ਟੀਮਾਂ ਵਲੋਂ ਜਿਲੇ ਅੰਦਰ ਲਗਾਤਾਰ ਨਜਾਇਜ਼ ਸ਼ਰਾਬ ਤੇ ਠੱਲ੍ਹ ਪਾਉਣ ਲਈ ਛਾਪਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਰਾਜਵਿੰਦਰ ਕੋਰ ਬਾਜਵਾ ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲੇ ਅੰਦਰ ਨਾਜਾਇਜ਼ ਸ਼ਰਾਬ ਤੇ ਲਾਹਣ ਕੱਢਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਹਰਵਿੰਦਰ ਸਿੰਘ ਅਤੇ ਅਜੈ ਕੁਮਾਰ ਆਬਕਾਰੀ ਨਿਰੀਖਕ ਵਲੋਂ ਆਬਕਾਰੀ ਨਿਰੀਖਕ ਵਲੋਂ ਆਬਕਾਰੀ ਪੁਲਿਸ ਸਟਾਫ ਦੇ ਏ.ਐਸ.ਆਈ ਕੁਲਦੀਪ ਸਿੰਘ , ਹੈੱਡ ਕਾਂਸਟੇਬਲ ਇੰਦਰਜੀਤ ਸਿੰਘ, ਦੇਸਾ ਮਸੀਹ ਹੋਰ ਪੁਲਿਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਜ਼ਿਲਾ ਗੁਰਦਾਸਪੁਰ ਦੇ ਆਬਕਾਰੀ ਸਰਕਲ ਧਾਰੀਵਾਲ ਅਤੇ ਕਾਹਨੂੰਵਾਨ ਗਰੁੱਪ ਵਿਚ ਪਿੰਡ ਮੋਜਪੁਰ ਅਤੇ ਨਾਲ ਲੱਗਦੇ ਬਿਆਸ ਦਰਿਆ ਦੇ ਪਾਰ ਜਾ ਕੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ, ਜਿਥੋ ਕਾਫੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

ਉਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ 7 ਪਲਾਸਟਿਕ ਦੀ ਤਰਪਾਲਾਂ, 1 ਪਲਾਸਟਿਕ ਦਾ ਕੇਨ ਵਿਚ 5000 ਕਿਲੋਗਰਾਮ ਲਾਹਣ ਅਤੇ 30 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ , ਜਿਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਉਨਾਂ ਅੱਗੇ ਕਿਹਾ ਕਿ ਕਿ ਵਿਭਾਗ ਵਲੋਂ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਤਸਕਰਾਂ ਵਿਰੁੱਧ ਦੇਸੀ ਸ਼ਰਾਬ ਕੱਢਣ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

Exit mobile version