ਹਯਾਤ ਨਗਰ ਦੇ ਰਾਕੇਸ਼ ਮੱਟੂ ਦੀ ਸੇਲਜ਼ ਅਫਸਰ ਵਜੋਂ ਹੋਈ ਨਿਯੁਕਤੀ

ਬੇਰੁਜ਼ਗਾਰ ਨੌਜਵਾਨ ਲੜਕੀਆਂ ਤੇ ਲੜਕਿਆਂ ਲਈ ਪਲੇਸਮੈਂਟ ਕੈਂਪ ਬਣੇ ਵਰਦਾਨ-ਰਾਕੇਸ ਮੱਟੂ

ਗੁਰਦਾਸਪੁਰ, 4 ਜਨਵਰੀ ( ਮੰਨਨ ਸੈਣੀ )। ਹਯਾਤ ਨਗਰ, ਗੁਰਦਾਸਪੁਰ ਦੇ ਵਸਨੀਕ ਰਾਕੇਸ ਮੱਟੂ ਪੁੱਤਰ ਸ਼ਰੀਫ ਮਸੀਹ ਦਾ ਕਹਿਣਾ ਹੈ ਕਿ ਜ਼ਿਲਾ ਰੋਜ਼ਾਗਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਗਏ ਪਲੇਸਮੈਂਟ ਕੈਂਪ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਰਦਾਨ ਸਾਬਤ ਹੋ ਰਹੇ ਹਨ ਤੇ ਰੁਜ਼ਗਾਰ ਪ੍ਰਾਪਤੀ ਨਾਲ ਪ੍ਰਾਰਥੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ।

ਗੱਲਬਾਤ ਦੌਰਾਨ ਰਾਕੇਸ ਮੱਟੂ ਨੇ ਦੱਸਿਆ ਕਿ ਉਹ ਰੁਜ਼ਗਾਰ ਦੀ ਭਾਲ ਵਿਚ ਸੀ ਤੇ ਉਸਨੂੰ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ ਗੁਰਦਾਸਪੁਰ ਬਾਰੇ ਪਤਾ ਚੱਲਿਆ। ਉਹ ਜਿਲਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਵਿਖੇ ਸਥਿਤ ਇਸ ਦਫਤਰ ਵਿਚ ਆਇਆ ਤੇ ਬਹੁਤ ਪ੍ਰਭਾਵਿਤ ਹੋਇਆ। ਦਫਤਰ ਸਾਫ ਸੁਥਰਾ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਹਾਈਟੇਕ ਬਣਾਇਆ ਹੋਇਆ ਸੀ। ਬੈਠਣ ਲਈ ਬੈਂਚ, ਪੀਣ ਲਈ ਆਰ.ਓ ਦਾ ਸਾਫ ਪਾਣੀ, ਪਬਲਿਕ ਯੁੂਜ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰਾਂ ਦੀਆਂ ਦੀ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ।

ਉਸਨੇ ਦੱਸਿਆ ਕਿ ਉਸਨੇ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਦੀ ਵੈੱਬਸਾਈਟ www.pgrkam.com ਤੇ ਵੀ ਦਰਜ ਕਰਵਾਇਆ। ਬਿਊਰੋ ਦੇ ਸਟਾਫ ਵਲੋਂ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ। ਥੋੜੇ ਹੀ ਦਿਨਾਂ ਬਾਅਦ ਮੈਂਨੂੰ ਦਫਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਕਿ ਐਸ.ਐਸ.ਐਮ ਕਾਲਜ ਗੁਰਦਾਸਪੁਰ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਮੈਂ ਰੋਜਗਾਰ ਮੇਲੇ ਵਾਲੇ ਸਥਾਨ ਤੇ ਇੰਟਰਵਿਉ ਦੇਣ ਲਈ ਗਿਆ ਅਤੇ ਏਥੇ ਮੈਨੂੰ ਇਥੇ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਦੇਣ ਦੀ ਪੇਸ਼ਕਸ ਦਿੱਤੀ ਗਈ। ਮੇਰੀ ਬੀਐਸਐਮ ਕੰਪਨੀ ਵਿਚ ਸੇਲਜ਼ ਅਫਸਰ ਵਜੋਂ ਨਿਯੁਕਤੀ ਹੋਈ ਅਤੇ 10,000 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ।

ਰੁਜ਼ਗਾਰ ਪ੍ਰਾਪਤ ਰਾਕੇਸ ਮੱਟੂ ਨੇ ਦੱਸਿਆ ਕਿ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਨਾ ਕੇਵਲ ਰੁਜ਼ਗਾਰ ਦਿਵਾਇਆ ਜਾਂਦਾ ਹੈ ਬਲਕਿ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲਈ ਇਕ ਵਾਰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਆਉਣਾ ਚਾਹੀਦਾ ਹੈ ਤੇ ਆਪਣਾ ਨਾਂਅ ਜਰੂਰ ਦਰਜ ਕਰਵਾਉਣਾ ਚਾਹੀਦਾ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਕਾਬਲੀਅਤ ਦੇ ਆਧਾਰ ਤੇ ਨੋਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਏ ਹਨ ਅਤੇ ਇਨਾਂ ਉਪਰਾਲਿਆਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ।

Exit mobile version