ਐਸ.ਐਸ .ਪੀ ਡਾ. ਸੋਹਲ ਦੀ ਅਗਵਾਈ ਹੇਠ ਪੁਲਿਸ ਵਿਭਾਗ ਨੇ ਕੋਰੋਨਾ ਸੰਕਟ ਦਰਮਿਆਨ ਮਨੁੱਖਤਾਵਾਦੀ ਪੁਲਿਸਿੰਗ ਦੀ ਨਵੀਂ ਮਿਸਾਲ ਕੀਤੀ ਕਾਇਮ

ਸਾਲ 2020 ਵਿਚ ਐਨਪੀਡੀਐਸ ਐਕਟ ਤਹਿਤ 208 ਕੇਸ ਦਰਜ ਕੀਤੇ, 25 ਕਿਲੋ 71 ਗ੍ਰਾਮ 77 ਮਿਲੀ ਗ੍ਰਾਮ ਹੈਰੋਇੰਨ ਬਰਾਮਦ ਕੀਤੀ

ਅਪਰਾਧ ਦਰ ਨੂੰ ਘੱਟ ਕਰ ਕੇ ਪੰਜਾਬ ਪੁਲਿਸ ਦੀ ਸ਼ਾਨਦਾਰ ਰਿਵਾਇਤ ਨੂੰ ਜਾਰੀ ਰੱਖਿਆ

ਗੁਰਦਾਸਪੁਰ, 31 ਦਸੰਬਰ ( ਮੰਨਨ ਸੈਣੀ) ਡਾ. ਰਜਿੰਦਰ ਸਿੰਘ ਸੋਹਲ ਐਸ ਐਸ ਪੀ ਗੁਰਦਾਸਪੁਰ ਦੀ ਅਗਵਾਈ ਹੇਠ ਪੁਲਿਸ ਜਿਲਾ ਗੁਰਦਾਸਪੁਰ ਨੇ ਲੋਕਾਂ ਦੀ ਲਗਨ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਸਾਲ 2020 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ।

2019 ਸਾਲ ਪੁਲਿਸ ਵਿਭਾਗ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜ਼ਿਲ੍ਹਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦਿ੍ਰਸ਼ਟ ਦੁਸ਼ਮਣ ਨਾਲ ਨਜਿੱਠਣਾ ਪੈਣਾ ਸੀ ਪਰ ਡਾ. ਸੋਹਲ ਦੀ ਅਗਵਾਈ ਵਿੱਚ ਪੁਲਿਸ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਖਾਕੀ ਵਰਦੀ, ਜੋ ਹਮੇਸ਼ਾ ਸਾਨੂੰ ਦੇਸ ਭਰ ਦੇ ਅਨੇਕਾਂ ਬਹਾਦਰ ਪੁਲਿਸ ਅਤੇ ਪੈਰਾ-ਮਿਲਟਰੀ ਦੇ ਜਵਾਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਨੇ ਜਨਮ ਭੂਮੀ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ। ਇੱਕ ਸਮੇਂ ਜਦੋਂ ਸਮੁੱਚਾ ਵਿਸਵ ਕੋਵਿਡ-19 ਮਹਾਂਮਾਰੀ ਦੇ ਰੂਪ ਵਿੱਚ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ, ਪੁਲਿਸ ਫੋਰਸ ਨੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ ।

ਪੁਲਿਸ ਵਿਭਾਗ ਨੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਅਤਿ ਦੀ ਗਰਮੀ, ਭਾਰੀ ਬਾਰਿਸ ਅਤੇ ਹੁਣ ਕੜਾਕੇ ਦੀ ਠੰਡ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਨੇ ਕਰਫਿਊ ਅਤੇ ਰਾਤ ਦੇ ਕਰਫਿਊ ਨੂੰ ਸਫਲਤਾਪੂਰਵਕ ਲਾਗੂ ਕੀਤਾ।

ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਮਨੁੱਖਤਾਵਾਦੀ ਪੁਲਿਸ ਦਾ ਇੱਕ ਵੱਡਾ ਮਾਪਦੰਡ ਕਾਇਮ ਕੀਤਾ। ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜਾਂ ਮੁਹੱਈਆ ਕਰਾਉਣ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ, ਪੁਲਿਸ ਨੇ ਸਭ ਕੁਝ ਕੀਤਾ।

ਉਨ੍ਹਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇੰਨਾ ਹੀ ਨਹੀਂ ਪੁਲਿਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਕਿ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਸਨ।

ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਵਿਚ ਪੁਲਿਸ ਵਿਭਾਗ ਨੇ ਪਿਛਲੇ ਸਾਲ ਦੀ ਤੁਲਨਾ ਵਿਚ ਖੋਹ ਦੇ ਮਾਮਲਿਆਂ ਵਿਚ ਭਾਰੀ ਗਿਰਾਵਟ ਦਰਜ ਕੀਤੀ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਰੁਖ ਅਪਣਾਇਆ।

ਸਾਲ 2019 ਵਿਚ ਜਿਥੇ ਕੁਲ 1367 ਮੁਕੱਦਮੇ ਦਰਜ ਕੀਤੇ ਗਏ ਓਥੇ ਸਾਲ 2020 ਵਿਚ 2354, ਆਈ ਪੀ ਸੀ ਦੇ ਕੁਲ ਮੁਕੱਦਮੇ 2019 ਵਿਚ 746 ਦੇ ਮੁਕਾਬਲੇ 2020 ਸਾਲ ਵਿਚ 948 ਕੇਸ ਦਰਜ ਕੀਤੇ ਗਏ। ਐਨਡੀਪੀਐਸ ਐਕਟ ਤਹਿਤ 2019 ਵਿਚ 190 ਕੇਸਾਂ ਦੇ ਮੁਕਾਬਲੇ 2020 ਵਿਚ 208 ਅਤੇ ਆਬਕਾਰੀ ਐਕਟ ਦੇ ਮੁਕੱਦਮੇ 2019 ਵਿਚ 388 ਦਰਜ ਕੀਤੇ ਗਏ ਸਨ ਪਰ 2020 ਵਿਚ 1054 ਕੇਸ ਦਰਜ ਕੀਤੇ ਗਏ।

ਸਾਲ 2020 ਵਿਚ ਐਨਪੀਡੀਐਸ ਐਕਟ ਤਹਿਤ 208 ਕੇਸ ਦਰਜ ਕੀਤੇ ਗਏ। 25 ਕਿਲੋ 71 ਗ੍ਰਾਮ 77 ਮਿਲੀ ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ। 1480 ਕਿਲੇ 100 ਗ੍ਰਾਮ ਚੂਰਾ ਪੋਟ ਬਰਾਮਦ ਕੀਤਾ। 01 ਕਿਲੋ 954 ਗ੍ਰਾਮ ਚਰਸ, 34 ਗ੍ਰਾਮ 865 ਮਿਲੀ ਗ੍ਰਾਮ ਨਸ਼ੀਲਾ ਪਾਊਡਰ ਤੇ 898 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਸਾਲ 2020 ਵਿਚ ਆਬਾਕਰੀ ਐਕਟ ਤਹਿਤ ਕੁਲ 1054 ਮੁਕੱਦਮੇ ਦਰਜ ਕੀਤੇ ਗਏ। 1056 ਦੋਸ਼ੀ ਗਿ੍ਰਫਤਾਰ ਕੀਤੇ। 20902.965 ਲਿਟਰ ਨਾਜਾਇਜਡ ਸ਼ਰਾਬ ਬਰਾਮਦ ਕੀਤੀ। 26845 ਕਿਲੋ ਲਾਹਣ ਫੜਵੀ। ਚਾਲੂ ਭੱਠੀਆਂ 50, 84 ਲੀਟਰ ਅਲਕੋਹਲ ਅਤੇ 31.200 ਲੀਟਰ ਬੀਅਰ ਬਰਾਮਦ ਕੀਤੀ ਗਈ।

ਇਸੇ ਤਰਾਂ 2020 ਵਿਚ ਠੱਗੀ ਦੇ 03 ਕੇਸ ਦਰਜ ਕੀਤੇ ਗਏ ਅਤੇ 20 ਲੱਖ 40 ਹਜਾਰ ਰੁਪਏ ਦੀ ਰਿਕਵਰੀ ਕੀਤੀ ਗਈ। ਵੱਖ-ਵੱਖ ਚੋਰੀਆਂ, ਚੈਨ ਝਪਟਮਾਰਾਂ ਸਮੇਤ ਵੱਖ-ਵੱਖ ਸਮਾਜ ਵਿਰੋਧੀ ਇਨਕਰਾਂ ਵਿਰੁੱਧ ਨਕੇਲ ਕੱਸੀ ਗਈ ।

Exit mobile version