ਡਿਪਟੀ ਕਮਿਸ਼ਨਰ ਦੀ ਪਰਧਾਨਗੀ ਹੇਠ ਦਿਵਿਆਂਗ ਵਿਅਕਤੀ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ (ਯੂਡੀਆਈਡੀ) ਬਣਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

www.swavlambancard.gov.in ਵੈਬਸਾਈਟ ਉੱਪਰ ਵੀ ਕੀਤੀ ਜਾ ਸਕਦੀ ਹੈ ਰਜਿਸ਼ਟਰੇਸ਼ਨ

ਗੁਰਦਾਸਪੁਰ, 29 ਦਸੰਬਰ ( ਮੰਨਨ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪਰਧਾਨਗੀ ਹੇਠ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ (ਯੂਡੀਆਈਡੀ) ਬਣਾਉਣ ਸਬੰਧੀ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਰਜਿੰਦਰ ਸਿੰਘ ਜਿਲਾ ਸਮਾਜਿਕ ਸੁਰੱਖਿਆ ਅਫਸਰ, ਡਾ ਵਰਿੰਦਰ ਜਗਤ ਸਿਵਲ ਸਰਜਨ, ਅਮਰਜੀਤ ਸਿੰਘ ਭੁੱਲਰ ਜਿਲਾ ਪਰੋਗਰਾਮ ਅਫਸਰ, ਰਾਜੀਵ ਠਾਕੁਰ ਸੈਕਰਟਰੀ ਜਿਲਾ ਰੈੱਡ ਕਰਾਸ ਗੁਰਦਾਸਪੁਰ ਆਦਿ ਮੋਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੂਡੀਆਈਡੀ ਅਨੇਕਾਂ ਲਾਭ ਲੈਣ ਲਈ ਦਿਵਿਆਂਗਜਨਾਂ ਦੀ ਪਹਿਚਾਣ ਅਤੇ ਤਸਦੀਕ ਕਰਨ ਦਾ ਇਕੋ ਇਕ ਦਸਤਾਵੇਜ਼ ਹੈ। ਉਨਾ ਸਿਵਲ ਸਰਜਨ ਅਤੇ ਸਮੂਹ ਸੀਡੀਪੀਓ ਨੂੰ ਹਦਾਇਤ ਕਰਦਿਆਂ ਕਿਹਾ ਕਿ 31 ਮਾਰਚ 2021 ਤਕ ਜਿਲੇ ਅੰਦਰ ਯੂਡੀਆਈਡੀ ਕਾਰਡ ਬਣਾਉਣ ਲਈ ਅਪਲਾਈ ਕਰਵਾਇਆ ਜਾਵੇ ਅਤੇ ਕਾਰਡ ਬਣਾ ਕੇ ਦਿੱਤੇ ਜਾਣ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਯੂਡੀਆਈਡੀ ਕਾਰਡ ਬਣਾਉਣ ਵਿਚ ਕਿਸੇ ਕਿਸਮ ਦੀ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗਜਨ ਵਿਅਕਤੀ www.swavlambancard.gov.in ਵੈਬਸਾਈਟ ਤੇ ਜਾਂ ਆਪਣੇ ਨੇੜਲੇ ਸੇਵਾ ਕੇਂਦਰਾਂ, ਸਾਂਝ ਸੇਵਾ ਕੇਂਦਰਾਂ, ਸਰਕਾਰੀ ਹਸਪਤਾਲਾਂ , ਸਮਾਜਿਕ ਸੁਰੱਖਿਆ ਦਫਤਰਾਂ ਤੇ ਸਾਈਬਰ ਕੈਫੇ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

ਉਨਾਂ ਅੱਗੇ ਦੱਸਿਆ ਕਿ ਯੀਡੀਆਈਡੀ ਕਾਰਡ ਲਾਗੂ ਕਰਨ ਦੇ ਸਾਰੇ ਪੱਧਰਾਂ-ਗ੍ਰਾਮ ਪੱਧਰ, ਬਲਾਕ ਪੱਧਰ, ਜ਼ਿਲ•ਾ ਪੱਧਰ, ਰਾਜ ਪੱਧਰੀ, ਅਤੇ ਰਾਸ਼ਟਰੀ ਪੱਧਰ ਤੇ ਲਾਭਪਾਤਰੀਆਂ ਦੀ ਸਰੀਰਕ ਤੇ ਵਿੱਤੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਵਿਚ ਸਹਾਇਤਾ ਕਰਦਾ ਹੈ। ਯੀਡੀਆਈਡੀ ਕਾਰਡ, ਜਿਸ ਵਿਅਕਤੀ ਪਾਸ ਸਿਹਤ ਵਿਭਾਗ ਦੁਆਰਾ ਜਾਰੀ ਕੀਤਾ ਪਹਿਲਾ ਤੋਂ ਹੀ ਅਪੰਗਤਾ ਸਰਟੀਫਿਕੇਟ ਹੋਵੇ ਪ੍ਰਾਪਤ ਕਰ ਸਕਦਾ ਹੈ। ਜਿਹੜਾ ਵਿਅਕਤੀ ਨਵਾਂ ਅਪੰਗਤਾ ਸਰਟੀਫਿਕੇਟ ਚਾਹੁੰਦਾ ਹੈ, ਉਹ ਨੇੜਲੇ ਸਿਵਲ ਸਰਜਨ/ਸੀਨੀਅਰ ਮੈਡੀਕਲ ਅਫਸਰ ਨਾਲ ਸੰਪਰਕ ਕਰ ਸਕਦਾ ਹੈ।

ਦਿਵਿਆਂਗਜਾਨਾ ਦੀਆਂ ਕਿਸਮਾਂ ਜਿਵੇਂ ਕਿ ਅੰਨਾਪਨ, ਘੱਟ ਨਜ਼ਰ, , ਕੁਸ਼ਟ ਰੋਗ, ਮਾਨਸਿਕ ਬਿਮਾਰੀ, ਬੌਧਿਕ ਅਪੰਗਤਾ, ਬੋਲਾਪਨ, ਗੁੰਗਾਪਨ, ਐਸਿਡ ਅਟੈਕ ਪੀੜਤ, ਹੀਮੇਫਿਲਿਆ, ਥੈਲੇ ਸੀਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ ਫਿਰਨ ਦੀ ਕਮਜ਼ੋਰੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੈਰੋਸਿਸ, ਬੌਣਾਪਨ, ਸਿਕਲ ਸੈੱਲ ਰੋਗ, ਪਾਰਕਿੰਸਨਸ , ਬੋਲਣ ਅਕੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਅਯੋਗਤਾ, ਆਟਿਜ਼ਮ ਸਪੈਕਟ੍ਰਮ ਡਿਸਆਰਡਰ ਅਤੇ ਬੋਲੇ-ਅੰਨੇਪਨ ਸਮੇਤੀ ਕੋਈ ਅਯੋਗਤਾ ਆਦਿ ਸ਼ਾਮਿਲ ਹਨ।

Exit mobile version