ਭਾਜਪਾ ਆਗੂ ਹਰਜੀਤ ਗਰੇਵਾਲ ਦਾ ਉਸ ਦੇ ਹੀ ਪਿੰਡ ਵਾਸੀਆਂ ਨੇ ਕੀਤਾ ਬਾਈਕਾਟ

ਬਰਨਾਲਾ, 27 ਦਸੰਬਰ- ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦਾ ਉਸ ਦੇ ਹੀ ਪਿੰਡ ਵਾਸੀਆਂ ਵੱਲੋਂ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਹਰਜੀਤ ਗਰੇਵਾਲ ਦਾ ਜੱਦੀ ਪਿੰਡ ਧਨੌਲਾ ਹੈ ਜੋ ਕਿ ਬਰਨਾਲਾ ਜ਼ਿਲ੍ਹਾ ‘ਚ ਹੈ।

ਨਿਊਜ਼ 18 (ਪੰਜਾਬ, ਹਰਿਆਣਾ ਅਤੇ ਹਿਮਾਚਲ) ਦੀ ਖਬਰ ਅਨੁਸਾਰ ਪਿੰਡ ਵਾਸੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇ ਕੋਈ ਵੀ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ‘ਤੇ ਲਵੇਗਾ ਉਸ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਵੀ ਹਰਜੀਤ ਗਰੇਵਾਲ ਪਿੰਡ ‘ਚ ਆਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ।

Exit mobile version