ਐਸ. ਐਸ.ਪੀ ਬਟਾਲਾ ਨੇ ਮੀਡੀਆ ਵਿੱਚ ਉਨ੍ਹਾਂ ਨੂੰ ਧਮਕੀਆ ਮਿਲਣ ਦੀ ਖਬਰ ਨੂੰ ਨਕਾਰਿਆ

ਅਫਵਾਹਾਂ ਮਿਲਣ ਦੀਆ ਖਬਰਾਂ ਬਿਲਕੁਲ ਬੇਬੁਨਿਆਦ- ਐਸ. ਐਸ.ਪੀ ਬਟਾਲਾ

ਗੁਰਦਾਸਪੁਰ 23 ਦਸੰਬਰ( ਮੰਨਨ ਸੈਣੀ) ਐਸ. ਐਸ.ਪੀ ਬਟਾਲਾ ਸ੍ਰ: ਰਛਪਾਲ ਸਿੰਘ ਨੇ ਮੀਡੀਆਂ ਦੇ ਕੁਝ ਹਿੱਸਿਆ ਵਿੱਚ ਉਹਨਾ ਨੂੰ ਆਈ.ਐਸ.ਆਈ ਵੱਲੋ ਮਿਲੀਆ ਧਮਕੀਆਂ ਦੀ ਛਪੀ ਖਬਰ ਨੂੰ ਪੂਰੀ ਤਰ੍ਹਾ ਰੱਦ ਕੀਤਾ ਹੈ। ਐਸ. ਐਸ.ਪੀ ਬਟਾਲਾ ਨੇ ਕਿਹਾ ਕਿ ਉਨ੍ਹਾ ਨੂੰ ਕਿਸੇ ਵੱਲੋ ਕੋਈ ਧਮਕੀ ਨਹੀ ਮਿਲੀ ਹੈ,ਜਦ ਕਿ ਕੁਝ ਅਖਬਾਰਾਂ ਨੇ ਇਹ ਖਬਰ ਬਿਨਾਂ ਕਿਸੇ ਅਧਾਰ ਉਪਰ ਪ੍ਰਕਾਸਿਤ ਕੀਤੀ ਹੈ। ਉਨ੍ਹਾ ਕਿਹਾ ਕਿ ਇਸ ਖਬਰ ਵਿੱਚ ਕੋਈ ਸਚਾਈ ਨਹੀ ਹੈ,ਅਤੇ ਮੀਡੀਆਂ ਦੇ ਇਕ ਹਿੱਸੇ ਨੇ ਉਨ੍ਹਾ ਦੇ ਬਿਆਨ ਤੋੜ-ਮਰੋੜ ਕੇ ਗਲਤ ਢੰਗ ਨਾਲ ਪ੍ਰਕਾਸਿਤ ਕੀਤੇ ਹਨ । ੳਨ੍ਹਾਂ ਕਿਹਾ ਕਿ ਮੈ ਅਜਿਹਾ ਕੋਈ ਬਿਆਨ ਨਹੀ ਦਿੱਤਾ ਜੋ ਅਖਬਾਰਾਂ ਨੇ ਛਾਪਿਆ ਹੈ ।

Exit mobile version