ਪਿੰਡ ਜਾਗੋਵਾਲ ਬੇਟ ਦੇ ਸੈਮਸਨ ਮਸੀਹ ਦੀ ਜ਼ਿੰਦਗੀ ਦੀ ਬਦਲੀ ਨੁਹਾਰ, ਸੈਮਸਨ ਮਸੀਹ ਨੇ ਰੁਜ਼ਗਾਰ ਮਿਲਣ ’ਤੇ ਸਾਂਝੇ ਕੀਤੇ ਤਜਰਬੇ

ਗੁਰਦਾਸਪੁਰ, 21 ਦਸੰਬਰ। ਸੈਮਸਨ ਮਸੀਹ ਦਾ ਕਹਿਣਾ ਹੈ ਕਿ ਜ਼ਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ ਅਤੇ ਇਸ ਦਫਤਰ ਵਲੋਂ ਦਿੱਤੀ ਜਾਂਦੀ ਸੁਚੱਜੀ ਅਗਵਾਈ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਦੂਰ-ਦੁਰਾਡੇ ਪਿੰਡਾਂ ਤੇ ਕਸਬਿਆਂ ਦੇ ਨੌਜਵਾਨ ਲਈ ਬੁਹਤ ਲਾਹੇਵੰਦ ਹੈ।

ਪਿੰਡ ਜਾਗੋਵਾਲ ਬੇਟ, ਗੁਰਦਾਸਪੁਰ ਦੇ ਵਸਨੀਕ ਸੈਮਸਨ ਮਸੀਹ ਪੁੱਤਰ ਪਿਆਰਾ ਮਸੀਹ ਦਾ ਕਹਿਣਾ ਹੈ ਕਿ ਜ਼ਿਲ੍ਹਾ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਗਏ ਪਲੇਸਮੈਂਟ ਕੈਂਪ ਲੜਕੀਆਂ ਤੇ ਲੜਕਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੱਡਾ ਰੋਲ ਅਦਾ ਕਰ ਰਹੇ ਹਨ ਅਤੇ ਰੁਜ਼ਗਾਰ ਪ੍ਰਾਪਤੀ ਨਾਲ ਪ੍ਰਾਰਥੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ।

ਗੱਲਬਾਤ ਦੌਰਾਨ ਸੈਮਸਨ ਮਸੀਹ ਨੇ ਅੱਗੇ ਦੱਸਿਆ ਕਿ ਉਸਨੂੰ ਜਿਲ੍ਹਾ ਰੋਜਗਾਰ ਦਫਤਰ ਗੁਰਦਾਸਪੁਰ ਵਲੋਂ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਮਿਲੀ ਅਤੇ ਜਦੋਂ ਮੈਂ ਪਹਿਲੀ ਵਾਰ ਜਿਲਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਵਿਖੇ ਸਥਿਤ ਇਸ ਦਫਤਰ ਵਿਚ ਆਇਆ ਤਾਂ ਵੱਖਰੇ ਤਰਾਂ ਦਾ ਜਤਰਬਾ ਮਿਲਿਆ। ਇਹ ਦਫਤਰ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਨਾਲੋਂ ਘੱਟ ਨਹੀਂ ਸੀ। ਦਫਤਰ ਸਾਫ ਸੁਥਰਾ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਹਾਈਟੇਕ ਬਣਾਇਆ ਹੋਇਆ ਸੀ। ਬੈਠਣ ਲਈ ਬੈਂਚ, ਪੀਣ ਲਈ ਆਰ.ਓ ਦਾ ਸਾਫ ਪਾਣੀ, ਪਬਲਿਕ ਯੁੂਜ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰਾਂ ਦੀਆਂ ਦੀ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ।

ਉਸਨੇ ਦੱਸਿਆ ਕਿ ਉਸਨੇ ਦਫਤ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਦੀ ਵੈੱਬਸਾਈਟ www.pgrkam.com ਤੇ ਵੀ ਦਰਜ ਕਰਵਾਇਆ। ਬਿਊਰੋ ਦੇ ਸਟਾਫ ਵਲੋਂ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ। ਥੋੜੇ ਹੀ ਦਿਨਾਂ ਬਾਅਦ ਮੈਂਨੂੰ ਦਫਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਕਿ ਗੋਲਡਨ ਇੰਜੀ. ਕਾਲਜ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਮੈਂ ਰੋਜਗਾਰ ਮੇਲੇ ਵਾਲੇ ਸਥਾਨ ਤੇ ਇੰਟਰਵਿਉ ਦੇਣ ਲਈ ਗਈ ਅਤੇ ਏਥੇ ਮੈਨੂੰ ਇਥੇ 04 ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਦੇਣ ਦੀ ਪੇਸ਼ਕਸ ਦਿੱਤੀ ਗਈ। ਮੇਰੀ ਬੀਐਸਐਮ ਐਸਸ਼ੀਏਟ ਕੰਪਨੀ ਵਿਚ ਸੇਲਜ਼ ਅਫਸਰ ਵਜੋਂ ਨਿਯੁਕਤੀ ਹੋਈ ਅਤੇ ਮੈਨੂੰ 10,000 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਗਈ।

ਰੁਜ਼ਗਾਰ ਪ੍ਰਾਪਤ ਸੈਮਸਨ ਮਸੀਹ ਨੇ ਦੱਸਿਆ ਕਿ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਨਾ ਕੇਵਲ ਰੁਜ਼ਗਾਰ ਦਿਵਾਇਆ ਜਾਂਦਾ ਹੈ ਬਲਕਿ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲਈ ਇਕ ਵਾਰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਆਉਣਾ ਚਾਹੀਦਾ ਹੈ ਤੇ ਆਪਣਾ ਨਾਂਅ ਜਰੂਰ ਦਰਜ ਕਰਵਾਉਣਾ ਚਾਹੀਦਾ ਹੈ। ਸੈਮਸਨ ਮਸੀਹ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਕਾਬਲੀਅਤ ਦੇ ਆਧਾਰ ਤੇ ਨੋਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਏ ਹਨ ਅਤੇ ਇਨਾਂ ਉਪਰਾਲਿਆਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ।

Exit mobile version