ਜ਼ਿਲਾ ਮੈਜਿਸਟਰੇਟ ਵਲੋਂ ਅੰਦਰੂਨੀ ਇਕੱਤਰਤਾ 100 ਵਿਅਕਤੀਆਂ ਤੱਕ ਅਤੇ ਬਾਹਰੀ ਇਕੱਤਰਤਾ 250 ਤੱਕ ਸੀਮਿਤ ਰੱਖਣ ਦੇ ਹੁਕਮ ਰਾਤ ਦਾ ਕਰਫਿਊ ਵਧਾਇਆ

Dc Mohammad Ishfaq

ਗੁਰਦਾਸਪੁਰ, 15 ਦਸੰਬਰ । ਕੋਵਿਡ-19 ਬਿਮਾਰੀ ਦੀ ਰੋਕਥਾਮ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਧਾਰਾ 144 ਲਾਗੂ ਕੀਤੀ ਗਈ ਸੀ ਤੇ 28 ਨਵੰਬਰ 2020 ਨੂੰ ਕੁਝ ਰਾਹਤਾਂ ਦਿੱਤੀਆਂ ਗਈਆਂ ਸਨ। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਕੋਵਿਡ-19 ਨੂੰ ਮੁੱਖ ਰੱਖਦਿਆਂ 14 ਦਸੰਬਰ 2020 ਨੂੰ ਪਹਿਲੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿਚ 31 ਦਸੰਬਰ 2020 ਤਕ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।

Additional restrictions to be implemented upto 31st December, 2020 due to Covid-19 pandemic. ਜ਼ਿਲੇ ਅੰਦਰ ਪਹਿਲੀ ਦਸੰਬਰ 2020 ਨੂੰ ਮਨਿਸਰੀ ਆਫ ਹੋਮ ਅਫੇਅਰ ਵਲੋਂ 30 ਸਤੰਬਰ 2020 ਨੂੰ ਜਾਰੀ ਕੀਤੇ ਹੁਕਮਾ ਤਹਿਤ ਕੰਟੋਨਮੈਂਟ ਜੌਨ ਤੋਂ ਬਾਹਰ ਗਤੀਵਿਧੀਆਂ ਕਰਨ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸਨ।

  1. ਕੋਵਿਡ-19 ਨੂੰ ਮੁੱਖ ਰੱਖਦਿਆਂ ਜਾਰੀ ਕੀਤੀਆਂ ਰੋਕਾਂ ਨੂੰ 31 ਦਸੰਬਰ 2020 ਤਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
  2. ਰਾਤ ਦਾ ਕਰਫਿਊ (ਰਾਤ 10 ਵਜੋਂ ਤੋ ਸਵੇਰੇ 5 ਵਜੇ ) ਤਕ ਜ਼ਿਲੇ ਦੀਆਂ ਸਾਰੀਆਂ ਸ਼ਹਿਰੀ ਲੋਕਲ ਬਾਡੀਜ਼ ਵਿਚ ਲਾਗੂ ਰਹੇਗਾ।
  3. ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ,/ਰਿਜੋਰਟ ਆਦਿ ਰਾਤ 9:30 ਵਜੇ ਹੋਣਗੇ ਬੰਦ ਹੋਣਗੇ ਅਤੇ 31 ਦਸੰਬਰ ਤਕ ਹੋਰ ਵਾਧੂ ਰੋਕਾਂ ਲਗਾਈਆਂ ਜਾਂਦੀਆਂ ਹਨ :-

‘ ਇੰਨਡੋਰ ਇਕੱਠਾਂ ਦੀ ਵੱਧ ਤੋਂ ਵੱਧ ਗਿਣਤੀ 100 ਅਤੇ ਆਊਟਡੋਰ ਇਕੱਠ 250 ਤਕ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 15 ਦਸੰਬਰ 2020 ਤੋਂ ਲਾਗੂ ਹੋਣਗੇ ਅਤੇ 31 ਦਸੰਬਰ 2020 ਤਕ ਲਾਗੂ ਰਹਿਣਗੇ।’

penal provisions :

ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 15 ਦਸੰਬਰ 2020 ਤੋਂ ਲਾਗੂ ਹੋਵੇਗਾ।

Exit mobile version