ਡਿਪਟੀ ਕਮਿਸ਼ਨਰ ਵਲੋਂ ਡੇਰਾ ਬਾਬਾ ਨਾਨਕ ਅਤੇ ਕਲਾਨੋਰ ਦੇ ਖੇਤਰ ਦੇ ਲੋਕਾਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ

ਕੋਰੋਨਾ ਟੈਸਟਿੰਗ ਹੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਾਰਗਰ ਹਥਿਆਰ –ਡਿਪਟੀ ਕਮਿਸ਼ਨਰ

ਗੁਰਦਾਸਪੁਰ, 21 ਸਤੰਬਰ ( ਮੰਨਨ ਸੈਣੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋਕਾਂ ਨੂੰ ਕੋਵਿਡ-19 ਕਾਰਨ ਦਫਤਰਾਂ ਵਿਚ ਆ ਕੇ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੀ ਥਾਂ ਵੀਡੀਓ ਕਾਨਫੰਰਸ ਜਰੀਏ ਮੁਸ਼ਕਿਲਾਂ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਡੇਰਾ ਬਾਬਾ ਨਾਨਕ ਅਤੇ ਕਲਾਨੋਰ ਖੇਤਰ ਦੇ ਲੋਕਾਂ ਨਾਲ ਜੂਮ ਮੀਟਿੰਗ ਕੀਤੀ ਗਈ। ਜਿਸ ਵਿਚ ਅਰਸ਼ਦੀਪ ਸਿੰਘ ਐਸਡੀਐਮ ਡੇਰਾ ਬਾਬਾ ਨਾਨਕ, ਡਾ. ਲਖਵਿੰਦਰ ਸਿੰਘ ਅਠਵਾਲ ਐਸ.ਐਮ ,ਓ ਕਲਾਨੌਰ, ਗੁਰਜੀਤ ਸਿੰਘ ਬੀਡੀਪੀਓ, ਪਰਮਸੁਨੀਲ ਸਿੰਘ ਸਰਪੰਚ ਪਿੰਡ ਧਿਆਨਪੁਰ ਸਮੇਤ ਮੀਡੀਆਂ ਸਾਥੀ ਅਤੇ ਪੰਚ-ਸਰਪੰਚ ਆਦਿ ਮੌਜੂਦ ਸੀ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਕੋਵਿਡ-19 ਸਬੰਧੀ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਟੈਸਟਿੰਗ ਹੀ ਕੋਰੋਨਾ ਦਾ ਕਾਰਗਰ ਹਤਿਆਰ ਤੇ ਇਲਾਜ ਹੈ ਤੇ ਕੋਰੋਨਾ ਟੈਸਟ ਕਰਵਾਉਣ ਤੋਂ ਘਬਰਾਉਣਾ ਨਹੀ ਚਾਹੀਦਾ ਹੈ। ਉਨਾਂ ਦੱਸਿਆ ਕਿ ਇਤਿਹਾਸ ਸਾਫਟਵੇਅਰ ਰਾਹੀਂ ਹਾਈ ਰਿਸਕ ਏਰੀਏ ਦਾ ਪਤਾ ਲੱਗ ਜਾਂਦਾ ਹੈ, ਜਿਥੇ ਕੋੋਰੋਨਾ ਵੱਧਣ ਦੀ ਸੰਭਾਵਨਾ ਹੁੰਦੀ ਹੈ, ਉਥੇ ਸਿਹਤ ਵਿਭਾਗ ਦੀਆਂ ਟੀਮਾਂ ਜਾ ਕੇ ਸੈਂਪਲਿੰਗ ਕਰਦੀਆਂ ਹਨ। ਉਨਾਂ ਕਿਹਾ ਕਿ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀ ਆਪਣੀ ਟੈਸਟਿੰਗ ਜਰੂਰ ਕਰਵਾਉਣ। ਇਸ ਮੌਕੇ ਕਲਾਨੌਰ ਵਾਸੀ ਕੇਵਲ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਉਸਨੇ ਖੁਦ ਆਪਣਾ ਕੋਰੋਨਾ ਟੈਸਟ ਕਰਵਾਇਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਲਗਾਤਾਰ ਉਨਾਂ ਦੀ ਸਿਹਤ ਦਾ ਖਿਆਲ ਰੱਖਿਆ ਗਿਆ। ਹੁਣ ਉਹ ਬਿਲਕੁਲ ਤੰਦਰੁਸਤ ਹੈ। ਸਮਾਜ ਸੇਵੀ ਗੁਰਸ਼ਰਨਜੀਤ ਸਿੰਘ ਪੂਰੇਵਾਲ ਨੇ ਕਿਹਾ ਕਿ ਜੋ ਵਿਅਕਤੀ ਕੋਰੋਨਾ ਟੈਸਟ ਨਾ ਕਰਨ ਦੀਆਂ ਅਫਵਾਹਾਂ ਫੈਲਾ ਰਹੇ ਹਨ ਉਨਾਂ ਵਿਰੁੱਧ ਸਖਤ ਕਾਰਾਵਾਈ ਕੀਤੀ ਜਾਵੇ। ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤਕ 16 ਵਿਅਕਤੀਆਂ ਵਿਰੁੱਧ ਕੋਰੋਨਾ ਸਬੰਧੀ ਅਫਵਾਹਾਂ ਫੈਲਾਉਣ ਕਾਰਨ ਕੇਸ ਦਰਜ ਕੀਤੇ ਗਏ ਹਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਹੁਣ ਤਕ ਕੋਈ ਵੀ ਇੰਤਕਾਲ ਪੈਂਡਿੰਗ ਨਹੀਂ ਹੈ। ਅਤੇ ਜੇਕਰ ਕਿਸੇ ਵਿਅਕਤੀ ਨੂੰ ਰੈਵਨਿਊ ਨਾਲ ਸਬੰਧਿਤ ਕੋਈ ਮੁਸ਼ਕਿਲ ਹੈ ਤਾਂ ਉਹ ਸਬੰਧਿਤ ਐਸਡੀਐਮ ਦਫਤਰ ਦੇ ਧਿਆਨ ਵਿਚ ਲਿਆ ਸਕਦਾ ਹੈ। ਉਨਾਂ ਦੱਸਿਆ ਕਿ ਕਰੀਬ 1200 ਇੰਤਕਾਲ ਨਿਰਧਾਰਿਤ ਸਮੇਂ ਅੰਦਰ ਡਿਸਪੋਜ਼ ਕੀਤੇ ਜਾ ਚੁੱਕੇ ਹਨ ਅਤੇ ਹੁਣ ਕੋਈ ਵੀ ਇੰਤਕਾਲ ਨਿਰਧਾਰਿਤ ਸਮੇਂ ਤੋਂ ਉੱਪਰ ਪੈਂਡਿੰਗ ਨਹੀਂ ਹੈ।

ਮਿਆਰੀ ਦੁੱਧ – ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ , ਇਸ਼ ਮਸੂਹ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ। ਉਨਾਂ ਦੱਸਿਆ ਕਿ ਕਰੀਬ ਪਿਛੇ ਡੇਢ ਮਹੀਨੇ ਦੌਰਾਨ ਦੁੱਧ ਦੇ 309 ਸੈਂਪਲ ਇਕੱਤਰ ਕੀਤੇ ਗਏ , ਜਿਸ ਵਿਚ 200 ਸੈਂਪਲ ਵਿਚ ਪਾਣੀ ਦੀ ਵੱਧ ਮਾਤਾਰ ਪਾਈ ਗਈ ਹੈ। ਉਨਾਂ ਕਿਹਾ ਕਿ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਅੰਦਰ ਦੁੱਧ ਦੀ ਸੈਂਪਲਿੰਗ ਜਰੂਰ ਕਰਵਾਉਣ। ਉਨਾਂ ਡੇਅਰੀ ਵਿਭਾਗ ਅਤੇ ਵੇਰਕਾ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡਾਂ ਦੇ ਮੋਹਤਬਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਰਪੰਚਾਂ ਨਾਲ ਰਾਬਤਾ ਕਰਕੇ ਵੱਧ ਤੋਂ ਵੱਧ ਦੁੱਧ ਦੇ ਜਾਗਰੂਕਤਾ ਕੈਂਪ ਲਗਾਉਣ।

ਕੂੜੇ ਦੀ ਸੰਭਾਲ- ਡਿਪਟੀ ਕਮਿਸ਼ਨਰ ਨੇ ਦੱਸਿਆ ਕੂੜੇ ਦੀ ਸੰਭਾਲ ਲਈ ਵਿਸ਼ੇਸ ਉਪਰਾਲੇ ਵਿੱਢੇ ਜਾਣਗੇ। ਜਿਸ ਤਹਿਤ ਗਿੱਲਾ, ਸੁੱਕਾ ਕੂੜਾ ਅਤੇ ਡੈਂਜਰਸ ਕੂੜਾ ਦੀ ਸੰਭਾਲ ਕੀਤੀ ਜਾਵੇਗੀ। ਗਿੱਲੇ ਕੂੜੇ ਤੋਂ ਕੰਪੋਜਸਟ ਖਾਦ, ਸੁੱਕੇ ਕੂੜੇ ਨੂੰ ਇਕ ਜਗ੍ਹਾ ਉੱਪਰ ਡੰਪ ਕਰਕੇ, ਕਬਾੜੀਆਂ ਆਦਿ ਰਾਹੀਂ ਵੈਸਟ ਸਮਾਨ ਚੁੱਕਿਆ ਜਾਂਦਾ ਹੈ ਅਤੇ ਡੈਂਜਰਸ ਕੂੜਾ, ਜਿਸ ਵਿਚ ਬੱਚਿਆਂ ਦੇ ਡਾਇਪਰ ਤੇ ਪੱਟੀਆਂ ਆਦਿ ਸ਼ਾਮਿਲ ਹਨ, ਨੂੰ ਡੂੰਘਾ ਟੋਇਆ ਪੁੱਟ ਕੇ ਦੱਬਿਆ ਜਾਵੇਗਾ।

ਇਸ ਮੌਕੇ ਕਲਾਨੋਰ ਵਾਸੀਆਂ ਨੇ ਪਾਣੀ ਵਾਲੀ ਟੈਂਕੀ, ਸ਼ਹਿਰ ਦੇ ਬਾਹਰ ਵਾਰ ਗੰਦਗੀ ਦੇ ਢੇਰ ਚੁਕਵਾਉਣ, ਨਾਜਾਇਜ਼ ਕਬਜ਼ੇ ਅਤੇ ਸਟਰੀਟ ਲਾਈਟਸ ਲਗਾਉਣ ਦੀ ਮੰਗ ਕੀਤੀ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕੰਮ ਕਰਨ ਦੀ ਹਦਾਇਤ ਕੀਤੀ। ਰਣਬੀਰ ਸਿੰਘ ਵਾਸੀ ਕਲਾਨੌਰ ਨੇ ਬੀਡੀਪੀਓ ਦਫਤਰ ਦੇ ਨੇੜੇ ਨਲਕਾ ਦਾ ਥੜ੍ਹਾ ਬਣਾਉਣ ਦੀ ਅਪੀਲ ਕੀਤੀ, ਜਿਸ ਸਬੰਧੀ ਬੀਡੀਪੀਓ ਕਲਾਨੋਰ ਨੇ ਇਕ ਹਫਤੇ ਵਿਚ ਥੜ੍ਹਾ ਬਣਾਉਣ ਦਾ ਭਰੋਸਾ ਦਿੱਤਾ।

ਮੀਟਿੰਗ ਵਿਚ ਸ਼ਾਮਿਲ ਵਿਅਕਤੀਆਂ ਵਲੋਂ ਕਲਾਨੋਰ ਤੋਂ ਫਤਹਿਗੜ੍ਹ ਚੂੜੀਆਂ ਤੇ ਬਟਾਲਾ ਰੋਡ ਦੀ ਮੁਰੰਮਤ ਕਰਨ ਦੀ ਮੰਗ ਕੀਤੀ। ਵਡਾਲਾ ਬਾਂਗਰ ਤੋਂ ਮੱਲਿ੍ਹਅਵਾਲਾਂ ਸਕੂਲ ਦੇ ਦਰਮਿਆਨ ਸੜਕ ਦਾ ਬਹੁਤ ਖਰਾਬ ਹੈ। ਕੋਟਲੀ ਸੂਰਤ ਮੱਲ੍ਹੀ ਤੋ ਖਹਿਰਾ ਸੁਲਤਾਨ, ਰਾਏਮਲ, ਮੋਹਲਵਾਲੀ ਤੋਂ ਤਲਵੰਡੀ ਰੋਡ ਤਕ ਸੜਕ ਦੀ ਹਾਲਤ ਬਹੁਤ ਖਸਤਾ ਹੈ, ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ। ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਤੇ ਪੀਡਬਲਿਊਡੀ ਵਿਭਾਗ ਨੂੰ ਸੜਕਾਂ ਦੀ ਮੁਰੰਮਤ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੜਕਾਂ ਦੀ ਫਿਰਨੀਆ ਮੰਡੀ ਬੋਰਡ ਵਿਭਾਗ ਵਲੋਂ ਬਣਾਈਆਂ ਜਾਣਗੀਆਂ ਅਤੇ ਜੋ ਫਿਰਨੀਆਂ ਮੰਡੀ ਬੋਰਡ ਦੇ ਅਧੀਨ ਨਹੀਂ ਆਉਂਦੀਆਂ, ਉਸ ਉੱਪਰ ਇੰਟਰਲਾਕ ਟਾਇਲ ਲਗਾਈ ਜਾਵੇਗੀ ਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਵੀ ਕੀਤਾ ਜਾਵੇਗਾ।

ਨਾਜਾਇਜ਼ ਸ਼ਰਾਬ—ਮੀਟਿੰਗ ਵਿਚ ਸ਼ਾਮਿਲ ਵਿਅਕਤੀਆਂ ਨੇ ਪਿੰਡ ਚੰਦੂਸੂਜਾ ਵਿਖੇ ਨਾਜਇਜ਼ ਸ਼ਰਾਬ ਵਿਕਣ ਦਾ ਦੋਸ਼ ਲਾਇਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਰ ਤੇ ਆਬਕਾਰੀ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ ਦਿੱਤੇ।

ਉਨਾਂ ਅੱਗੇ ਕਿਹਾ ਕਿ ਹਰ ਹਫਤੇ ਸੋਮਵਾਰ ਸ਼ਾਮ 4 ਤੋਂ 5 ਵਜੇ ਤਕ ਲੋਕਾਂ ਨਾਲ ਜੂਮ ਮੀਟਿੰਗ ਕੀਤੀ ਜਾਇਆ ਕਰੇਗੀ ਤਾਂ ਜੋ ਉਨਾਂ ਨੂੰ ਦਰਪੇਸ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕੇ।

Exit mobile version