ਵਧੀਕ ਡਿਪਟੀ ਕਮਿਸ਼ਨਰ ਸੰਧੂ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ADC TEJINDER PAL SINGH

ਜ਼ਿਲੇ ਅੰਦਰ 24 ਤੋਂ 30 ਸਤੰਬਰ ਤਕ ਲੱਗਣਗੇ ਰਾਜ ਪੱਧਰੀ ਰੋਜ਼ਗਾਰ ਮੇਲੇ

ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਲਈ ਬੇਰੁਜਗਾਰ ਪ੍ਰਾਰਥੀਆ ਦਾ www.pgrkam.com ਵੈਬਸਾਈਟ ਤੇ ਰਜਿਸਟਰ ਕਰਨਾ ਲਾਜ਼ਮੀ

ਗੁਰਦਾਸਪੁਰ, 8 ਸਤੰਬਰ ( ਮੰਨਨ ਸੈਣੀ) ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਜਿਲਾ ਗੁਰਦਾਸਪੁਰ ਵਿਖੇ 24 ਸਤੰਬਰ ਤੋਂ 30 ਸਤਬੰਰ 2020 ਤੱਕ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾਣੇ ਹਨ, ਜਿਸ ਦੇ ਸਬੰਧ ਵਿੱਚ ਸ.ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇੱਕ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਮੁੱਖੀਆ ਨੇ ਭਾਗ ਲਿਆ ।
ਵਧੀਕ ਡਿਪਟੀ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਜਿਲਾ ਗੁਰਦਾਸਪੁਰ ਦੇ 6000 ਬੱਚਿਆ ਨੂੰ www.pgrkam.com ਵੈਬਸਾਈਟ ਤੇ ਰਜਿਸਟਰਡ ਕਰਨ ਅਤੇ 2000 ਬੱਚਿਆ ਨੂੰ ਰੋਜਗਾਰ ਦਿਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਰਾਜ ਪੱਧਰੀ ਮੇਲੇ 24.09.2020 ਨੂੰ ਗੋਲਡਨ ਕਾਲਜ ਆਫ ਇੰਜ: ਅਤੇ ਟੈਕਨਾਲੋਜੀ ਗੁਰਦਾਸਪੁਰ, 25.09.2020 ਨੂੰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ, 28.09.2020 ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, 29.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਡੇਰਾ ਬਾਬਾ ਨਾਨਕ ਅਤੇ 30.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਹਰਚੋਵਾਲ ਵਿਖੇ ਲਗਾਏ ਜਾ ਰਹੇ ਹਨ ।

ਉਨਾਂ ਅੱਗੇ ਦੱਸਿਆ ਕਿ ਇਨਾਂ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਲਈ ਬੇਰੁਜਗਾਰ ਪ੍ਰਾਰਥੀਆ ਦਾ www.pgrkam.com ਵੈਬਸਾਈਟ ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਰੋਜ਼ਗਾਰ ਵਿਭਾਗ ਵਲੋਂ ਇਸ ਵੈਬਸਾਈਟ ਤੇ ਸਤੰਬਰ ਮੇਲਿਆ ਸਬੰਧੀ ਇੱਕ ਲਿੰਕ ਜਾਰੀ ਕੀਤਾ ਗਿਆ ਹੈ । ਰੋਜਗਾਰ ਮੇਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਇਸ ਲਿੰਕ ਤੇ ਕਲਿੱਕ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ । ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਕੇਵਲ ਉਹ ਹੀ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਨਾਂ ਨੇ ਇਸ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ, ਜਿਨਾਂ ਪ੍ਰਾਰਥੀਆ ਨੇ ਇਸ ਵੈਬਸਾਈਟ ਤੇ ਪਹਿਲਾਂ ਹੀ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ, ਉਹ “6 ਸਟੇਟ ਲੈਵਲ ਮੈਗਾ ਜਾਬ ਫੇਅਰ ਲਿੰਕ ਤੇ ਜਾ ਕੇ Apply now ਦੇ ਬਟਨ ਤੇ ਕਲਿਕ ਕਰਕੇ, ਦਿੱਤੇ ਹੋਏ ਕਾਲਮਾਂ ਵਿੱਚ ਆਪਣਾ ਯੂਜਰ ਆਈ.ਡੀ ਅਤੇ ਪਾਸਵਰਡ ਪਾ ਕੇ ਰੋਜਗਾਰ ਮੇਲਿਆ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ ਪੋਰਟਲ ਤੇ ਰਜਿਸਟਰਡ ਕਰਨ ਦੀ ਆਖਰੀ ਮਿਤੀ 14.09.2020 ਹੈ ।

ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਵੱਖ ਵੱਖ ਵਿਭਾਗਾ ਦੇ ਅਧਿਕਾਰੀਆ ਨੂੰ ਕਿਹਾ ਕਿ ਉਹ ਰਾਜ ਪੱਧਰੀ ਰੋਜਗਾਰ ਮੇਲੇ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦੇਣ ਅਤੇ ਨਿਯੋਜਕਾਂ ਨਾਲ ਤਾਲਮੇਲ ਕਰਕੇ ਉਹਨਾਂ ਤੋਂ ਵਕੰਸੀਆ ਪ੍ਰਾਪਤ ਕਰਨ । ਰੋਜਗਾਰ ਮੇਲੇ ਲਈ ਵੱਖ ਵੱਖ ਵਿਭਾਗਾਂ ਦੇ ਮੁੱਖੀਆ ਦੀਆ ਡਿਉਟੀਆ ਲਗਾਈਆ ਗਈਆ । ਉਨਾਂ ਦੱਸਿਆ ਕਿ ਸਰਕਾਰ ਵਲੋਂ ਕੋਵਿਡ –19 ਮਹਾਂਮਾਰੀ ਸਬੰਧੀ ਜਾਰੀ ਹਦਾਇਤਾਂ ਦੀਆ ਪਾਲਣਾ ਕਰਦੇ ਹੋਏ ਸ਼ੋਸ਼ਲ ਡਿਸਡੈਂਸ ਨੂੰ ਮੈਨਟੇਨ ਰੱਖਿਆ ਜਾਵੇਗਾ ਉਨਾਂਰੋਜਗਾਰ ਮੇਲਿਆ ਵਿੱਚ ਭਾਗ ਲੈਣ ਦੇ ਚਾਹਵਾਨ ਬੱਚਿਆ ਨੂੰ ਅਪੀਲ ਕੀਤੀ ਕਿ ਸਾਰੇ ਬੱਚੇ ਰੋਜਗਾਰ ਮੇਲੇ ਵਾਲੇ ਦਿਨ ਮੂੰਹ ਤੇ ਮਾਸਕ ਜਰੂਰ ਪਾਉਣ । ਰੋਜਗਾਰ ਮੇਲੇ ਵਾਲੀ ਜਗਾ ਤੇ ਥਰਮਲ ਸਕੈਨਰ ਅਤੇ ਸੈਨੀਟਾਈਜਰ ਦਾ ਪ੍ਰਬੰਧ ਕੀਤਾ ਜਾਵੇਗਾ ।

Exit mobile version