ਲੋੜਵੰਦ ਵਿਅਕਤੀ ਘਰੇਲੂ ਵਰਤੋਂ ਵਾਲਾ ਸਮਾਨ/ਰਾਸ਼ਨ ਲੈਣ ਲਈ ਵਟਸਐਪ ਨੰਬਰ 70099-89791 ਤੇ ਸੰਪਰਕ ਕਰਨ
ਜਿਲਾ ਪ੍ਰਸ਼ਾਸਨ ਵਲੋਂ ਜਰੂਰੀ ਵਸਤਾਂ ਦੀ ਸਪਲਾਈ ਲਈ ਕੀਤੇ ਗਏ ਨੇ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 24 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋੜਵੰਦ/ਗਰੀਬ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਉਨਾਂ ਨੂੰ ਜਰੂਰੀ ਘਰੇਲੂ ਵਰਤੋਂ ਵਾਲੇ ਸਮਾਨ/ਰਾਸ਼ਨ ਦੀ ਲੋੜ ਹੈ ਤਾਂ ਬਿਨਾਂ ਝਿਜਕ ਵਟਸਐਪ ਨੰਬਰ 70099-89791 ‘ਤੇ ਸੰਪਰਕ ਕਰ ਸਕਦਾ ਹੈ, ਜਿਲਾ ਪ੍ਰ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮਾਨ/ਰਾਸ਼ਨ ਉਨਾਂ ਦੇ ਘਰ ਤਕ ਪੁਜਦਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋੜਵੰਦ/ਗਰੀਬ ਲੋਕਾਂ ਨੂੰ ਜਰੂਰਤ ਵਾਲੀਆਂ ਵਸਤਾਂ ਉਨਾਂ ਦੇ ਘਰ ਤਕ ਪੁਜਦਾ ਕਰਨ ਲਈ ਐਨ.ਜੀ.ਓ ਦੇ ਸਹਿਯੋਗ ਨਾਲ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਉਨਾਂ ਦੇ ਘਰ ਸਮਾਨ ਪੁਜਦਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਆਟਾ, ਚੋਲ, ਦਾਲਾਂ, ਨਮਕ, ਘਿਓ ਤੇ ਮਸਾਲੇ ਆਦਿ ਸਮਾਨ ਦੇ ਕਰੀਬ ਹੁਣ ਤਕ 2000 ਪੈਕੇਟ ਤਿਆਰ ਕੀਤੇ ਜਾ ਚੁੱਕੇ ਹਨ ਤਾਂ ਜੋ ਲੋੜ ਪੈਣ ਤੇ ਲੋੜਵੰਦਾਂ ਨੂੰ ਸਮਾਨ ਪੁਜਦਾ ਕੀਤਾ ਜਾਵੇ। ਨਾਲ ਹੀ ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਔਖੀ ਘੜੀ ਵਿਚ ਲੋਕਾਂ ਨਾਲ ਹੈ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਕਰਫਿਊ ਦੀ ਪਾਲਣਾ ਕਰਨ ਤੇ ਘਰਾਂ ਵਿਚ ਬਾਹਰ ਨਾ ਨਿਕਲਣ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨਾਂ ਦੱਸਿਆ ਕਿ ਕਿਸੇ ਵੀ ਮੁਸ਼ਕਿਲ ਲਈ ਵਟਸਐਪ ਨੰਬਰ 70099-89791 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।