ਜੇ ਦਲ ਬਦਲਣਾ ਗੱਦਾਰੀ ਹੈ ਤਾਂ ਭਗਵੰਤ ਮਾਨ ਅਤੇ ਉਹਨਾਂ ਦੇ ਕਈ ਕੈਬਿਨੇਟ ਮੰਤਰੀ ਵੀ ਗੱਦਾਰ – ਸ਼ਰਮਾ ਦਾ ਤੀਖਾ ਹਮਲਾ

ਹਰ ਮੁੱਦੇ ‘ਤੇ ਬੋਲਣ ਵਾਲੇ ਭਗਵੰਤ ਮਾਨ, ਰਾਜ ਸਭਾ ਸੰਸਦਾਂ ਦੇ ਲਗਾਏ ਦੋਸ਼ਾਂ ‘ਤੇ ਚੁੱਪ ਕਿਉਂ? :- ਅਸ਼ਵਨੀ

 ਰਾਘਵ ਚੱਢਾ ਦੇ ਦੋਸ਼ਾਂ ‘ਤੇ ਭਗਵੰਤ ਮਾਨ ਦੀ ਚੁੱਪੀ, ਹਰ ਮੁੱਦੇ ‘ਤੇ ਬਿਆਨ ਦੇਣ ਵਾਲੇ ਮਾਨ ‘ਤੇ ਸਵਾਲ

 ਰਾਘਵ ਚੱਢਾ ਦੇ ਭ੍ਰਿਸ਼ਟਾਚਾਰ ਅਤੇ ਸਿਧਾਂਤਾਂ ਨਾਲ ਸਮਝੌਤੇ ਵਾਲੇ ਦੋਸ਼ਾਂ ‘ਤੇ ਭਗਵੰਤ ਮਾਨ ਨੇ ਧਾਰੀ ਚੁੱਪੀ

 ਭਗਵੰਤ ਮਾਨ ਦੀ ਚੁੱਪੀ ‘ਤੇ ਭਾਜਪਾ ਦਾ ਸਵਾਲ, ਰਾਘਵ ਚੱਢਾ ਦੇ ਦੋਸ਼ਾਂ ‘ਤੇ ਮੰਗਿਆ ਜਵਾਬ

ਭ੍ਰਿਸ਼ਟ ਅਤੇ ਸਮਝੌਤਾਵਾਦੀ’ ਹੋਣ ਦੇ ਦੋਸ਼ਾਂ ਹੇਠ ਆਮ ਆਦਮੀ ਪਾਰਟੀ, ਭਗਵੰਤ ਮਾਨ ਦਾ ਕੋਈ ਜਵਾਬ ਨਹੀਂ

ਚੰਡੀਗੜ੍ਹ, 28 ਅਪ੍ਰੈਲ 2026 (ਦੀ ਪੰਜਾਬ ਵਾਇਰ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਮੁੱਦੇ ‘ਤੇ ਬਿਆਨ ਦੇ ਰਹੇ ਹਨ, ਪਰ ਰਾਘਵ ਚੱਢਾ ਅਤੇ ਹੋਰ ਨੇਤਾਵਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਸਿਧਾਂਤਾਂ ਨਾਲ ਸਮਝੌਤਾ ਕਰਨ ਵਾਲੀ ਅਤੇ ਭ੍ਰਿਸ਼ਟ ਦੱਸੇ ਜਾਣ ‘ਤੇ ਉਹਨਾਂ ਨੇ ਚੁੱਪੀ ਸਾਧ ਰੱਖੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਿੰਗ ਸੂਬਾ ਪ੍ਰਧਾਨ  ਅਸ਼ਵਨੀ ਸ਼ਰਮਾ ਦਾ, ਜੋ ਅੱਜ ਸੁਆਬ ਸਕੱਤਰ ਸੰਜੀਵ ਖੰਨਾ, ਕਨਵਰਵੀਰ ਸਿੰਘ ਟੋਹਰਾ ਅਤੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਨਾਲ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਸੰਸਦਾਂ ਨੂੰ “ਗੱਦਾਰ” ਕਹਿਣ ‘ਤੇ ਵੀ ਪਲਟਵਾਰ ਕੀਤਾ। ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਗੱਦਾਰ ਕਿਹਾ ਜਾ ਰਿਹਾ ਹੈ, ਉਹ ਆਪਣੇ ਮਿਹਨਤ ਅਤੇ ਪ੍ਰਾਪਤੀਆਂ ਕਰਕੇ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਵਿਸ਼ਵ ਪੱਧਰ ‘ਤੇ ਉੱਚਾ ਕੀਤਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਰਾਜਿੰਦਰ ਗੁਪਤਾ, ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ ਅਤੇ ਵਿਕਰਮਜੀਤ ਸਿੰਘ ਸਾਹਨੀ ਵਰਗੇ ਪ੍ਰਮੁੱਖ ਨਾਮਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਉਦਯੋਗਿਕ, ਸ਼ਿਕਸ਼ਣਕ, ਖੇਡ ਅਤੇ ਸਮਾਜਿਕ ਯੋਗਦਾਨ ਨੂੰ ਉਜਾਗਰ ਕੀਤਾ।

ਸ਼ਰਮਾ ਨੇ ਅੱਗੇ ਕਿਹਾ ਕਿ ਜੇਕਰ ਪਾਰਟੀ ਬਦਲਣਾ “ਗੱਦਾਰੀ” ਹੈ, ਤਾਂ ਪਾਰਟੀਆਂ ਬਦਲਣ ਵਾਲੇ ਭਗਵੰਤ ਮਾਨ ਖੁਦ ਗੱਦਾਰ ਹਨ। ਉਨ੍ਹਾਂ ਦੀ ਕੈਬਿਨੇਟ ਵਿੱਚ ਦੂਜੀਆਂ ਪਾਰਟੀਆਂ ਤੋਂ ਆਏ ਗੁਰਮੀਤ ਸਿੰਘ ਖੁੱਡੀਆਂ, ਅਮਨ ਅਰੋੜਾ, ਬਰਿੰਦਰ ਕੁਮਾਰ ਗੋਇਲ, ਕੁਲਦੀਪ ਸਿੰਘ ਧਾਲੀਵਾਲ, ਤਰੁਣਪ੍ਰੀਤ ਸਿੰਘ ਸੌਂਧ, ਹਰਦੀਪ ਸਿੰਘ ਮੁੰਡੀਆਂ, ਲਾਲ ਚੰਦ ਕਟਾਰੂਚੱਕ ਆਦਿ ਵੀ ਗੱਦਾਰ ਹਨ। ਇਸ ਤੋਂ ਇਲਾਵਾ, ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਦੂਜੀਆਂ ਪਾਰਟੀਆਂ ਤੋਂ ਆ ਕੇ ਵਿਧਾਨ ਸਭਾ ਉਪਚੋਣ ਲੜਨ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ, ਹਰਮੀਤ ਸਿੰਘ ਸੰਧੂ, ਇਸ਼ਾਂਕ ਕੁਮਾਰ ਅਤੇ ਮੋਹਿੰਦਰ ਭਗਤ ਵੀ ਗੱਦਾਰ ਹਨ।

ਆਮ ਆਦਮੀ ਪਾਰਟੀ ਦੇ ਕਈ ਸੰਸਥਾਪਕ ਅਤੇ ਸੀਨੀਅਰ ਨੇਤਾ ਜਿਵੇਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਕੁਮਾਰ ਵਿਸ਼ਵਾਸ, ਅਲਕਾ ਲਾਂਬਾ ਆਦਿ ਨੇ ਪਾਰਟੀ ਛੱਡਦੇ ਸਮੇਂ ਅਰਵਿੰਦ ਕੇਜਰੀਵਾਲ ਦੀ ਅਗਵਾਈ, ਪਾਰਟੀ ਦੀਆਂ ਨੀਤੀਆਂ ਅਤੇ ਭਰੋਸੇਯੋਗਤਾ ‘ਤੇ ਗੰਭੀਰ ਸਵਾਲ ਖੜੇ ਕੀਤੇ ਸਨ, ਜੋ ਹੀ ਅੱਜ ਰਾਜ ਸਭਾ ਸੰਸਦਾਂ ਵੱਲੋਂ ਦੁਹਰਾਏ ਜਾ ਰਹੇ ਹਨ, ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

ਅੰਤ ਵਿੱਚ, ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੀ ਜਨਤਾ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

Exit mobile version