ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ: ਪੰਜਾਬ ਦੇ 40 ਹਲਕਿਆਂ ਵਿੱਚ 5 ਮਈ ਤੋਂ ਰਜਿਸਟ੍ਰੇਸ਼ਨ ਸ਼ੁਰੂ, ਪੜ੍ਹੋ ਤੁਹਾਡਾ ਹਲਕਾ ਇਸ ਵਿੱਚ ਸ਼ਾਮਿਲ ਹੈ ਯਾਂ ਨਹੀਂ ?

ਗੁਰਦਾਸਪੁਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਅੰਦਰ ਹੋਣ ਜਾ ਰਹੀ 5 ਮਈ ਨੂੰ ਸ਼ੁਰੂਆਤ

ਚੰਡੀਗੜ੍ਹ, 28 ਅਪ੍ਰੈਲ 2026 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ (MMMDSY) ਦੇ ਦੂਜੇ ਪੜਾਅ ਤਹਿਤ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ 40 ਵਿਧਾਨ ਸਭਾ ਹਲਕਿਆਂ ਵਿੱਚ 5 ਮਈ 2026 ਤੋਂ ਆਂਗਣਵਾੜੀ ਕੇਂਦਰਾਂ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 23 ਅਪ੍ਰੈਲ 2026 ਨੂੰ ਜਾਰੀ ਪੱਤਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਸ ਯੋਜਨਾ ਤਹਿਤ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਅਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ 1000 ਰੁਪਏ ਵਾਧੂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਪਹਿਲਾ ਪੜਾਅ 15 ਅਪ੍ਰੈਲ ਤੋਂ ਸ਼ੁਰੂ

ਪਹਿਲੇ ਪੜਾਅ ਵਿੱਚ 8 ਜ਼ਿਲ੍ਹਿਆਂ ਦੀਆਂ 9 ਵਿਧਾਨ ਸਭਾ ਹਲਕਿਆਂ — ਮਲੋਟ, ਸ਼੍ਰੀ ਅਨੰਦਪੁਰ ਸਾਹਿਬ, ਸੁਨਾਮ, ਬਟਾਲਾ, ਮੇਗਾ, ਪਟਿਆਲਾ ਇਹਾਤੀ, ਆਦਮਪੁਰ, ਦਿੜ੍ਹਬਾ ਅਤੇ ਕੇਟਕਪੁਰਾ — ਵਿੱਚ 15 ਅਪ੍ਰੈਲ 2026 ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।

ਦੂਜੇ ਪੜਾਅ ਦੇ 40 ਹਲਕੇ

5 ਮਈ ਤੋਂ ਸ਼ੁਰੂ ਹੋਣ ਵਾਲੇ ਦੂਜੇ ਪੜਾਅ ਵਿੱਚ ਹੇਠ ਲਿਖੇ 40 ਹਲਕੇ ਸ਼ਾਮਲ ਹਨ: ਸ਼ਾਹਕੋਟ, ਅੰਮ੍ਰਿਤਸਰ ਨੌਰਥ, ਆਤਮ ਨਗਰ, ਰਾਮਪੁਰਾ ਫੂਲ, ਘਨੌਰ, ਡੇਰਾ ਬਾਬਾ ਨਾਨਕ, ਛਬੇਵਾਲ, ਜਲੰਧਰ ਨੌਰਥ, ਸਰਦੂਲਗੜ੍ਹ, ਰਾਜਪੁਰਾ, ਲਹਿਰਾ, ਗਿੱਦੜਬਾਹਾ, ਮੌੜ, ਲੁਧਿਆਣਾ ਨੌਰਥ, ਗਿੱਲ, ਖੇਮ ਕਰਨ, ਗੁਰਦਾਸਪੁਰ, ਅੰਮ੍ਰਿਤਸਰ ਈਸਟ, ਅਜਨਾਲਾ, ਰਾਜਾਸਾਂਸੀ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਜੈਤੋ, ਜ਼ੀਰਾ, ਧਰਮਕੋਟ, ਪਾਇਲ, ਅਮਰਗੜ੍ਹ, ਬੁਢਲਾਡਾ, ਬਲਾਚੌਰ, ਨਿਹਾਲ ਸਿੰਘਵਾਲਾ, ਮੁਕਤਸਰ, ਫ਼ਾਜ਼ਿਲਕਾ, ਦਸੂਹਾ, ਕਰਤਾਰਪੁਰ, ਫਿੱਲੌਰ, ਨਕੋਦਰ, ਜਗਰਾਓਂ, ਫ਼ਤਿਹਗੜ੍ਹ ਚੂੜੀਆਂ, ਸ਼ੁਤਰਾਣਾ ਅਤੇ ਬੰਗਾ।

ਆਂਗਣਵਾੜੀ ਕੇਂਦਰਾਂ ਨੂੰ 20,000 ਦਾ ਬਜਟ

ਵਿਭਾਗ ਨੇ ਸਾਰੇ ਜ਼ਿਲ੍ਹਾ ਨੋਡਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਰਜਿਸਟ੍ਰੇਸ਼ਨ ਲਈ ਆਂਗਣਵਾੜੀ ਕੇਂਦਰਾਂ ਨੂੰ ਤਿਆਰ ਕੀਤਾ ਜਾਵੇ।

Exit mobile version