ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਨਿੱਘਾ ਸਵਾਗਤ ਕਰਦਾ ਹਾਂ
ਬਟਾਲਾ, 26 ਅਪ੍ਰੈਲ 2026 (ਮੰਨਨ ਸੈਣੀ)–ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਸ੍ਰ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਕਰੀਬ ਡੇਢ ਦਹਾਕਾ ਪਹਿਲਾਂ ਭ੍ਰਿਸ਼ਟਾਚਾਰ ਖਿਲਾਫ਼ ਜੋ ਅੰਦੋਲਨ ਸ਼ੁਰੂ ਹੋਇਆ ਸੀ ਅਤੇ ਜੋ ਇੱਕ ਉਸ ‘ਚ ਨਾਲ ਚੱਲੇ ਸਨ ਉਹ ਸਾਰੇ ਲੋਕ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਦੇਖ ਕੇ ਲਗਾਤਾਰ ਆਮ ਆਦਮੀ ਪਾਰਟੀ ਛੱਡ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ‘ਕਿਰਨ ਬੇਦੀ ਤੁਹਾਡੇ ਧਰਨੇ ’ਤੇ ਬੈਠੀ ਸੀ, ਉਹ ਛੱਡ ਗਈ, ਅੰਨਾ ਹਜ਼ਾਰੇ ਨੇ ਤੁਹਾਡੀ ਪਿੱਠ ਤੋਂ ਹੱਥ ਚੁੱਕ ਲਿਆ, ਕੁਮਾਰ ਵਿਸ਼ਵਾਸ ਅਤੇ ਆਸ਼ੂਤੋਸ਼ ਵੀ ਵੱਖ ਹੋ ਗਏ। ਇੱਕ ਲੰਬੀ ਲੜੀ ਹੈ ਜਿਸ ਨੇ ਇਸ ਚਿਹਰੇ ਦੇ ਪਿੱਛੇ ਛਿਪੀ ਸਾਜਿਸ਼ ਅਤੇ ਲੁੱਟ ਦੀ ਦਾਸਤਾਨ ਦੇਖ ਕੇ ਘੁਟਣ ਮਹਿਸੂਸ ਕੀਤੀ। ਯਾਦਵਿੰਦਰ ਬੁੱਟਰ ਨੇ ਕਿਹਾ ਕਿ ਪੰਜਾਬ ‘ਚ ਪਿਛਲੇ 4 ਸਾਲਾਂ ‘ਚ ਆਪ ਸਰਕਾਰ ਹਰ ਮੋਰਚੇ ’ਤੇ ਅਸਫਲ ਰਹੀ, ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਉਜਾਗਰ ਹੋ ਚੁੱਕੀ ਹੈ। ਜੋ ਲੋਕ ਕਹਿੰਦੇ ਸਨ ਗੱਡੀ ਨਹੀਂ ਲਵਾਂਗੇ ਰੈਡ ਕਾਰਪੇਟ ਨਹੀਂ ਵਿਛੇਗਾ, ਉਹੀ ਅੱਜ ਕਾਫਲੇ ਅਤੇ ਸੀਸ਼ ਮਹਿਲਾ ‘ਚ ਦਿਸਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਆਪ ਪਾਰਟੀ ਤੌ ਮੋਹ ਭੰਗ ਹੋ ਚੁੱਕਾ ਹੈ ਅਤੇ ਇਹ ਡੁੱਬਦਾ ਜਹਾਜ਼ ਹੁਣ ਭ੍ਰਿਸ਼ਟਾਚਾਰ ਦੇ ਸਾਗਰ ‘ਚ ਡੁੱਬਦਾ ਜਾ ਰਿਹਾ ਹੈ। ਬੁੱਟਰ ਨੇ ਪੁੱਛਿਆ
ਅਰਵਿੰਦ ਕੇਜਰੀਵਾਲ , ਕੀ ਤੁਹਾਨੂੰ ਭਰਮ ਹੈ ਕੇ ਕਿਰਨ ਬੇਦੀ, ਕੁਮਾਰ ਵਿਸ਼ਵਾਸ, ਆਸ਼ੂਤੋਸ਼ ਅਤੇ ਸਾਜ਼ੀਆ ਕਿਉਂ ਛੱਡ ਕੇ ਗਏ, ਇਹ ਇੱਕ ਲੰਬੀ ਲੜੀ ਹੈ। ਅੰਨਾ ਹਜ਼ਾਰੇ ਵੀ ਤੁਹਾਡੇ ਤੋਂ ਦੂਰ ਹੋਏ, ਜੋ ਲੋਕ ਪਹਿਲਾਂ ਤੁਹਾਡੀ ਪਾਰਟੀ ਛੱਡ ਕੇ ਗਏ ਕੀ ਸਾਰੇ ਭਾਜਪਾ ‘ਚ ਸ਼ਾਮਲ ਹੋਏ? ਤੁਹਾਡੀ ਆਪਣੀ ਪਾਰਟੀ ਦੇ ਆਗੂ ਹੀ ਤੁਹਾਨੂੰ ਸੀਸ਼ਾ ਦਿਖਾ ਰਹੇ ਹਨ ਕਿ ਅਸੀਂ ਆਦਰਸ਼ਾਂ ’ਤੇ ਚੱਲੇ ਸੀ ਪਰ ‘ਆਪ’ ਭ੍ਰਿਸ਼ਟਾਚਾਰ ਰਾਹੀਂ ਸੱਤਾ ‘ਚ ਬਣੇ ਰਹਿਣਾ ਚਾਹੁੰਦੀ ਹੈ। ਤੁਹਾਡੇ ਭ੍ਰਿਸ਼ਟਾਚਾਰ ਕਰ ਕੇ ਪਾਰਟੀ ‘ਚ ਘੁਟਣ ਹੋ ਰਹੀ ਹੈ, ਇਸ ਲਈ ਲੋਕ ‘ਆਪ’ ਤੋਂ ਦੂਰ ਜਾ ਰਹੇ ਹਨ। ਯਾਦਵਿੰਦਰ ਬੁੱਟਰ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਦੀਆਂ ਗੱਲਾਂ ‘ਚ ਨਿਰਾਸ਼ਾ ਸਪੱਸ਼ਟ ਨਜ਼ਰ ਆਉਂਦੀ ਸੀ। ਜਿੰਨ੍ਹਾਂ ਮਕਸਦਾਂ ਨਾਲ ਇਹ ਲੋਕ ਰਾਜਨੀਤੀ ‘ਚ ਆਏ ਸਨ ਜਾਂ ਸੰਸਦ ‘ਚ ਪਹੁੰਚੇ ਸਨ, ਉਹ ਮਕਸਦ ਪੂਰੇ ਨਈਂ ਹੋ ਰਹੇ ਸਨ। ਇਸ ਕਰਕੇ ਸਮੇਂ ਦੇ ਨਾਲ ਉਨ੍ਹਾਂ ‘ਚ ਅਸੰਤੁਸ਼ਟਂ ਵਧਦੀ ਗਈ ਤੇ ਆਖਿਰਕਾਰ ਉਨ੍ਹਾਂ ਨੇ ਨਵਾਂ ਰਾਜਨੀਤਿਕ ਫੈਸਲਾ ਲਿਆ। ਬੁੱਟਰ ਨੇ ਕਿਹਾ ਕਿ ਕੁੱਝ ਲੋਕ ਇਹ ਦਲੀਲ ਦਿੰਦੇ ਹਨ ਕਿ ਇੰਨ੍ਹਾਂ ਮੈਂਬਰਾਂ ਨੂੰ ਤੋਹਫ਼ੇ ਵਜੋਂ ਰਾਜ ਸਭਾ ਦੀ ਮੈਂਬਰਸ਼ਿਪ ਮਿਲੀ ਸੀ ਪਰ ਉਹ ਇਸ ਨਾਲ ਸਹਿਮਤੀ ਨਹੀਂ ਹਨ। ਇਹ ਮੈਂਬਰ ਲੋਕਤੰਤਰਿਕ ਪ੍ਰਕਿਰਿਆ ਰਾਹੀਂ ਚੁਣੇ ਗਏ ਹਨ ਕਿਉਂਕਿ ਪੰਜਾ ਦੀ ਜਨਤਾ ਨੇ ਵਿਧਾਇਕ ਚੁਣੇ ਤੇ ਵਿਧਾਇਕਾਂ ਦੀਆਂ ਵੋਟਾਂ ਨਾਲ ਇਹ ਰਾਜ ਸਭਾ ਤੱਕ ਪਹੁੰਚੇ। ਇਸ ਨੂੰ ਸਿਰਫ ਪਾਰਟੀ ਬਦਲਣ ਦੇ ਤੌਰ ’ਤੇ ਨਹੀਂ ਦੇਖਣਾ ਚਾਹੀਦਾ , ਸਗੋਂ ਇਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੀ ਹੈ। ਜੇਕਰ ਚੁਣੇ ਹੋਏ ਨੁਮਾਇੰਦੇ ਆਪਣੀ ਹੀ ਪਾਰਟੀ ‘ਚ ਸੰਤੁਸ਼ਟ ਨਹੀਂ ਹਨ ਤਾਂ ਇਸ ਦਾ ਮਤਲਬ ਹੈ ਕਿ ਅੰਦਰੂਨੀ ਤੌਰ ’ਤੇ ਕਾਫੀ ਗੰਭੀਰ ਮਸਲੇ ਮੌਜੂਦ ਹਨ। ਅੰਤ ਵਿਚ ਯਾਦਵਿੰਦਰ ਬੁੱਟਰ ਵਲੋ ਜਿਥੇ ਭਾਜਪਾ ਪਰਿਵਾਰ ਵਿਚ ਵਾਧਾ ਹੋਣ ਦੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਓਥੇ ਹੀ ਸਮੂਚੀ ਨਵੀਂ ਸ਼ਾਮਿਲ ਹੋਈ ਟੀਮ ਨੂੰ ਪੰਜਾਬ ਵਿੱਚ ਤਗੜੇ ਹੋ ਕੇ ਕੰਮ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ।*
