ਵਰਸੋਲਾ ਅਤੇ ਹੇਮਰਾਜਪੁਰ ਦੇ ਸਪੋਰਟਸ ਕਲੱਬਾਂ ਨੂੰ ਵੀ 2.50-2.50 ਲੱਖ ਦੇ ਚੈੱਕ ਦਿੱਤੇ
ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ — ਰਮਨ ਬਹਿਲ
ਗੁਰਦਾਸਪੁਰ, 11 ਅਪ੍ਰੈਲ 2026 (ਮੰਨਨ ਸੈਣੀ)। ਅੱਜ ਪਿੰਡ ਕਾਲਾ ਨੰਗਲ ਵਿੱਚ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਤੰਬਰ 2025 ਵਿੱਚ ਐਲਾਨੇ 5 ਲੱਖ ਰੁਪਏ ਦਾ ਚੈੱਕ ਸ਼ਹੀਦ ਮੇਜਰ ਭਗਤ ਸਿੰਘ ਸਪੋਰਟਸ ਕਲੱਬ ਨੂੰ ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਦੇ ਪਤਵੰਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਸੌਂਪਿਆ ਗਿਆ।
ਇਸ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡ ਵਰਸੋਲਾ ਵਿਖੇ ਬਾਬਾ ਗੁੱਜਾ ਪੀਰ ਮੇਲੇ ਦੌਰਾਨ ਐਲਾਨੇ ਗਏ ਪਿੰਡ ਹੇਮਰਾਜਪੁਰ ਅਤੇ ਵਰਸੋਲਾ ਦੇ ਸਪੋਰਟਸ ਕਲੱਬਾਂ ਲਈ 2.50-2.50 ਲੱਖ ਰੁਪਏ ਦੇ ਚੈੱਕ ਵੀ ਰਮਨ ਬਹਿਲ ਵੱਲੋਂ ਮੋਹਤਬਰਾਂ ਨੂੰ ਸੌਂਪੇ ਗਏ।

ਇਸ ਮੌਕੇ ਰਮਨ ਬਹਿਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਪਿੰਡ-ਪਿੰਡ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤੱਤਪਰ ਹੈ, ਤਾਂ ਜੋ ਨੌਜਵਾਨੀ ਨਸ਼ਿਆਂ ਤੋਂ ਦੂਰ ਰਹਿ ਸਕੇ। ਉਹਨਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੀ ਸਰਬਪੱਖੀ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸਰਪੰਚ ਨਿਰਮਲ ਕੌਰ (ਕਾਲਾ ਨੰਗਲ), ਸਰਬਜੀਤ ਸਿੰਘ ਪ੍ਰਧਾਨ ਸ਼ਹੀਦ ਮੇਜਰ ਭਗਤ ਸਿੰਘ ਸਪੋਰਟਸ ਕਲੱਬ, ਹਰਬੰਸ ਸਿੰਘ, ਪੰਚਾਇਤ ਮੈਂਬਰ ਸੁਖਬੀਰ ਸਿੰਘ, ਪੰਚਾਇਤ ਮੈਂਬਰ ਤਰਲੋਕ ਸਿੰਘ, ਪੰਚਾਇਤ ਮੈਂਬਰ ਵਿਲੀਅਮ ਮਸੀਹ, ਰਣਜੀਤ ਸਿੰਘ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਪਿੰਡ ਹੇਮਰਾਜਪੁਰ, ਨੰਬਰਦਾਰ ਗੁਰਸ਼ਰਨ ਸਿੰਘ, ਮੋਹਣ ਸਿੰਘ ਲੱਖੋਵਾਲ, ਹਰਪ੍ਰੀਤ ਸਿੰਘ ਗੋਲਡੀ ਸਾਬਕਾ ਸਰਪੰਚ, ਮੋਹਣ ਸਿੰਘ ਵਾਹਲਾ, ਡਾ. ਸੁਖਵਿੰਦਰ ਸਿੰਘ, ਬਾਬਾ ਗੁੱਜਾ ਪੀਰ ਕਲੱਬ ਵਰਸੋਲਾ ਦੇ ਪ੍ਰਧਾਨ ਸੰਦੀਪ ਸਿੰਘ ਸਮੇਤ ਹੋਰ ਮੋਹਤਬਰ ਹਾਜ਼ਰ ਸਨ।