ਮੀਟਿੰਗ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਲਈ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ
ਗੁਰਦਾਸਪੁਰ, 7 ਅਪ੍ਰੈਲ 2026 (ਮੰਨਨ ਸੈਣੀ)– ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ-ਕਮ- ਸੀਨੀਅਰ ਵਾਈਸ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਉਹਨਾਂ ਨੂੰ ਅਤੇ ਰੈੱਡ ਕਰਾਸ ਦੇ ਸਮੂਹ ਕਾਰਜਕਾਰੀ ਮੈਬਰਾਂ ਨੂੰ ਰੈੱਡ ਕਰਾਸ ਰਾਹੀ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਮੀਟਿੰਗ ਵਿਚ ਰੈੱਡ ਕਰਾਸ ਦੀ ਖਾਲੀ ਪਈ ਜ਼ਮੀਨ ਨੂੰ ਵਰਤੋਂ ਵਿਚ ਲਿਆਉਣ ਦੇ ਲਈ ਮੈਬਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਦੀ ਰਾਏ ਸੀ ਕਿ ਇਸ ਜ਼ਮੀਨ ਸਬੰਧੀ ਕੋਈ ਢੁਕਵੀਂ ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਦੇ ਨਾਲ ਇਸ ਜ਼ਮੀਨ ਦੀ ਸਹੀ ਵਰਤੋਂ ਹੋ ਸਕੇ ਅਤੇ ਰੈੱਡ ਕਰਾਸ ਦੀ ਮਾਲੀ ਸਥਿਤੀ ਵਿਚ ਹੋਰ ਸੁਧਾਰ ਕੀਤਾ ਜਾ ਸਕੇ।
ਮੀਟਿੰਗ ਵਿਚ ਪਿਛਲੇ ਸਾਲ ਜ਼ਿਲ੍ਹੇ ਅੰਦਰ ਆਏ ਹੜ੍ਹਾਂ ਤੋਂ ਪ੍ਰਭਾਵਿਤ ਵਿਅਕਤੀਆ ਦੀ ਰੈੱਡ ਕਰਾਸ ਵਲੋ ਦਿੱਤੀ ਗਈ ਮਦਦ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਲੋਕ ਭਲਾਈ ਦੇ ਕੰਮਾਂ ਵਿਚ ਪ੍ਰਧਾਨ ਜੀ ਦੀ ਰਹਿਨੁਮਾਈ ਹੇਠ ਰੈਡ ਕਰਾਸ ਵਲੋ ਕੀਤੇ ਗਏ ਕੰਮਾਂ ਦੀ ਹਾਜਰ ਆਏ ਮੈਬਰਾਂ ਵਲੋ ਪ੍ਸ਼ੰਸਾ ਵੀ ਕੀਤੀ ਗਈ।
ਮੀਟਿੰਗ ਵਿਚ ਕੁਲਦੀਪ ਚੰਦ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ , ਡਾ. ਮਹੇਸ ਕੁਮਾਰ, ਸਿਵਲ ਸਰਜਨ, ਗੁਰਦਾਸਪੁਰ, ਡਾ ਤਜਿੰਦਰ ਕੋਰ, ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ, ਡਾ. ਰਮੇਸ਼ ਅੱਤਰੀ ਐੱਸ ਐੱਮ ਓ, ਡਾ ਅੰਕੁਰ, ਐਸ.ਐਮ.ਓ. ਡਾ. ਸਰਿੰਦਰ ਕੌਰ ਪੰਨੂੰ, ਅਵੈਤਨੀ ਸਕੱਤਰ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਕਿਰਤਪ੍ਰੀਤ ਕੌਰ, ਡਾ. ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਗਰੁੱਪ ਆਫ ਐਜੂਕੇਸਨ, ਇੰਦਰਜੀਤ ਸਿੰਘ ਬਾਜਵਾ, ਸੰਜੀਵ ਸਰਪਾਲ, ਦਰਸ਼ਨ ਮਹਾਜਨ ਅਤੇ ਰਾਜੀਵ ਸਿੰਘ, ਸਕੱਤਰ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਤੋ ਇਲਾਵਾ ਵਿਭਾਗਾਂ ਦੇ ਮੁੱਖੀ ਅਤੇ ਰੈੱਡ ਕਰਾਸ ਸੋਸਾਇਟੀ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਹਾਜਰ ਸਨ।
