ਸੰਗਲਪੁਰਾ ਰੋਡ ਤੇ ਹੋਟਲ ਦੇ ਬਾਹਰ ਖੜ੍ਹੇ ਵਿਅਕਤੀ ‘ਤੇ ਲੋਹੇ ਦੀ ਰਾਡ ਨਾਲ ਹਮਲਾ, ਮੁਕੱਦਮਾ ਦਰਜ

ਗੁਰਦਾਸਪੁਰ, 4 ਅਪ੍ਰੈਲ 2026 (ਮੰਨਨ ਸੈਣੀ)। ਸੰਗਲਪੁਰਾ ਰੋਡ ‘ਤੇ ਹੋਟਲ ਉਸਾਰ ਰਹੇ ਇੱਕ ਵਿਅਕਤੀ ਨੂੰ ਦੋ ਮੁਲਜ਼ਮਾਂ ਨੇ ਲੋਹੇ ਦੀ ਰਾਡ ਨਾਲ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਇਹ ਵਾਰਦਾਤ 31 ਮਾਰਚ 2026 ਨੂੰ ਸੰਗਲਪੁਰਾ ਰੋਡ ‘ਤੇ ਹੋਈ।

ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਹਨੂੰਮਾਨ ਚੌਕ, ਗੀਤਾ ਭਵਨ ਰੋਡ ਨਿਵਾਸੀ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਰਾਜ ਪਾਲ ਸੋਢੀ, ਸੰਗਲਪੁਰਾ ਰੋਡ ‘ਤੇ ਆਪਣਾ ਹੋਟਲ ਬਣਾ ਰਿਹਾ ਹੈ। ਮਿਤੀ 31 ਮਾਰਚ 2026 ਨੂੰ ਉਹ ਆਪਣੇ ਜ਼ੇਰੇ-ਉਸਾਰੀ ਹੋਟਲ ਦੇ ਬਾਹਰ ਖੜ੍ਹਾ ਸੀ ਕਿ ਮੁਲਜ਼ਮ ਰਾਜ ਕੁਮਾਰ ਅਤੇ ਪਵਨ ਕੁਮਾਰ ਵਾਸੀ ਸਰੂਪ ਸਿੰਘ ਵਾਲੀ ਗਲੀ, ਗੁਰਦਾਸਪੁਰ ਨੇ ਉਸ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਿਸ ਅਨੁਸਾਰ ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾਂਦੀ ਹੈ।

ਥਾਣਾ ਗੁਰਦਾਸਪੁਰ ਵਿਖੇ ਮੁਲਜ਼ਮਾਂ ਵਿਰੁੱਧ ਧਾਰਾਵਾਂ 115(2), 118(1), 3(5) BNS ਅਧੀਨ ਮੁਕੱਦਮਾ 3 ਅਪ੍ਰੈਲ 2026 ਨੂੰ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਐੱਸਆਈ ਕੁਲਦੀਪ ਸਿੰਘ ਕਰ ਰਹੇ ਹਨ।

Exit mobile version