ਫ਼ਾਇਰ ਬ੍ਰਿਗੇਡ ਵਿੱਚ ਡਰਾਈਵਰ ਭਰਤੀ ਕਰਵਾਉਣ ਦੇ ਨਾਂ ‘ਤੇ ਇੱਕ ਲੱਖ ਦੀ ਠੱਗੀ, ਮਾਮਲਾ ਦਰਜ਼

ਪੀੜਤ ਔਰਤ ਦੀ ਸ਼ਿਕਾਇਤ ‘ਤੇ ਉੱਪ ਕਪਤਾਨ ਸਿਟੀ ਗੁਰਦਾਸਪੁਰ ਵੱਲੋਂ ਜਾਂਚ ਉਪਰਾਂਤ ਦਰਜ ਕੀਤਾ ਗਿਆ ਮੁਕੱਦਮਾ

ਗੁਰਦਾਸਪੁਰ, 3 ਅਪ੍ਰੈਲ 2026 (ਮੰਨਨ ਸੈਣੀ)। ਥਾਣਾ ਸਦਰ ਦੀ ਪੁਲਿਸ ਵੱਲੋਂ ਫ਼ਾਇਰ ਬ੍ਰਿਗੇਡ ਮਹਿਕਮੇ ਵਿੱਚ ਡਰਾਈਵਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਲੱਖ ਰੁਪਏ ਠੱਗਣ ਕਰਨ ਦੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਹਾਲੇ ਮਾਮਲੇ ਅੰਦਰ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

ਏਐਸਐਈ ਟੇਕ ਰਾਮ ਨੇ ਦੱਸਿਆ ਕਿ ਪੀੜਤ ਗੁਰਪਿੰਦਰ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਚੱਕ ਅਰਾਈਆਂ ਨੇ ਦੱਸਿਆ ਕਿ ਮੁਲਜ਼ਮਾਂ ਨਿਤਿਨ ਉਰਫ਼ ਲੱਕੀ ਅਤੇ ਸੈਮ ਮਸੀਹ, ਦੋਵੇਂ ਪੁੱਤਰਾਨ ਸੱਤਪਾਲ ਵਾਸੀਆਂ ਲੱਖੋਵਾਲ, ਨੇ ਉਸ ਦੇ ਪਤੀ ਗੁਰਜੀਤ ਸਿੰਘ ਨੂੰ ਫ਼ਾਇਰ ਬ੍ਰਿਗੇਡ ਮਹਿਕਮੇ ਵਿੱਚ ਡਰਾਈਵਰ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਇੱਕ ਲੱਖ ਰੁਪਏ ਦੀ ਠੱਗੀ ਮਾਰੀ।

ਪੀੜਤ ਵੱਲੋਂ ਦਰਖਾਸਤ ਨੰਬਰ 2496-ਮਿਸਲ ਮਿਤੀ 30 ਜੁਲਾਈ 2025 ਦਿੱਤੀ ਗਈ, ਜਿਸ ਤੋਂ ਬਾਅਦ ਉੱਪ ਕਪਤਾਨ ਪੁਲਿਸ ਸਿਟੀ ਗੁਰਦਾਸਪੁਰ ਨੇ ਜਾਂਚ ਉਪਰੰਤ ਮੁਕੱਦਮਾ ਦਰਜ ਕੀਤਾ। ਪੁਲਿਸ ਨੇ ਦੋਵੇਂ ਮੁਲਜ਼ਮਾਂ ਵਿਰੁੱਧ ਧਾਰਾ 318(4) ਬੀਐੱਨਐੱਸ ਅਧੀਨ ਮੁਕੱਦਮਾ ਦਰਜ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ 9 ਜੁਲਾਈ 2023 ਨੂੰ ਵਾਪਰੀ ਦੱਸੀ ਜਾਂਦੀ ਹੈ।

Exit mobile version