ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਦੋ ਰੋਜ਼ਾ ਸਕਿਲ ਡਿਵੈਲਪਮੈਂਟ ਵਰਕਸ਼ਾਪ ਸਮਾਪਤ

ਗੁਰਦਾਸਪੁਰ, 2 ਅਪ੍ਰੈਲ 2026 (ਮੰਨਨ ਸੈਣੀ)– ਸਰਕਾਰੀ ਕਾਲਜ ਗੁਰਦਾਸਪੁਰ ਵਿਖੇ Institutional Innovations Council (IIC) ਅਤੇ Internal Quality Assurance Cell (IQAC) ਦੇ ਸਹਿਯੋਗ ਨਾਲ ਸਥਾਪਿਤ Skill Development Centre ਵੱਲੋਂ ਆਯੋਜਿਤ ਦੋ ਰੋਜ਼ਾ ਸਕਿਲ ਡਿਵੈਲਪਮੈਂਟ ਵਰਕਸ਼ਾਪ ਦਾ ਸ਼ਾਨਦਾਰ ਅਤੇ ਸਫਲਤਾਪੂਰਵਕ ਸਮਾਪਨ ਹੋਇਆ

ਇਸ ਵਰਕਸ਼ਾਪ ਦਾ ਉਦਘਾਟਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਦੇ ਉੱਚ ਸਿੱਖਿਆ ਸਲਾਹਕਾਰ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਸਾਬਕਾ ਸਕੱਤਰ ਡਾ. ਜਸਪਾਲ ਸਿੰਘ ਸੰਧੂ  ਵੱਲੋਂ ਕੀਤਾ ਗਿਆ। ਆਪਣੇ ਮੁੱਖ ਭਾਸ਼ਣ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਬਦਲਦੇ ਯੁੱਗ ਵਿੱਚ 4Cs — ਆਲੋਚਨਾਤਮਕ ਸੋਚ, ਸੰਚਾਰ ਕੌਸ਼ਲ, ਰਚਨਾਤਮਕਤਾ ਅਤੇ ਸਹਿਯੋਗ ਤੇ ਖਾਸ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਵਿੱਚ ਨੌਕਰੀਆਂ ਦੀ ਪ੍ਰਕਿਰਤੀ ਵਿੱਚ ਵੱਡੇ ਬਦਲਾਅ ਆਉਣਗੇ ਅਤੇ ਵਿਦਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਆਪਣੇ ਆਪ ਨੂੰ ਨਵੀਂਆਂ ਸਕਿਲਜ਼ ਨਾਲ ਲੈਸ ਕਰਨਾ ਲਾਜ਼ਮੀ ਹੈ।

ਇਸ ਮੌਕੇ ਸੰਸਥਾ ਦੇ ਮੁਖੀ ਡਾ. ਅਸ਼ਵਨੀ ਭੱਲਾ , ਪ੍ਰਿੰਸੀਪਲ ਨੇ ਕਿਹਾ ਕਿ ਅੱਜ ਦਾ ਸਮਾਂ ਸਿਰਫ਼ ਡਿਗਰੀਆਂ ਦਾ ਨਹੀਂ, ਸਗੋਂ ਸਕਿਲਜ਼ ਦਾ ਯੁੱਗ ਹੈ ਅਤੇ ਸਕਿਲਜ਼ ਹੀ ਭਵਿੱਖ ਦੀ ਅਸਲੀ ਕਰੰਸੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ, ਲਗਾਤਾਰ ਸਿੱਖਣ ਦੀ ਆਦਤ ਬਣਾਉਣ ਅਤੇ ਆਪਣੇ ਵਿਅਕਤਿਤਵ ਦੇ ਸਮੂਹਿਕ ਵਿਕਾਸ ਵੱਲ ਧਿਆਨ ਦੇਣ।

ਉਨ੍ਹਾਂ ਨੇ ਹੋਰ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀਆਂ ਸਕਿਲਜ਼ਜਿਵੇਂ ਕਿ ਕਮਿਊਨੀਕੇਸ਼ਨ ਸਕਿਲਜ਼, ਡਾਇਨਿੰਗ ਅਤੇ ਡ੍ਰੈੱਸ ਐਟੀਕੈਟਸ, ਬੋਰਡਰੂਮ ਸਕਿਲਜ਼, ਪਬਲਿਕ ਸਪੀਕਿੰਗ ਅਤੇ ਆਈ.ਟੀ. ਸਕਿਲਜ਼ਵਿਦਿਆਰਥੀਆਂ ਦੇ ਜੀਵਨ ਵਿੱਚ ਲੰਮੇ ਸਮੇਂ ਤੱਕ ਮਦਦਗਾਰ ਸਾਬਤ ਹੋਣਗੀਆਂ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਹਰ ਨਵੀਂ ਸਕਿਲ ਤੁਹਾਨੂੰ ਆਪਣੇ ਲਕਸ਼ ਦੇ ਹੋਰ ਨੇੜੇ ਲੈ ਜਾਂਦੀ ਹੈ ਅਤੇ ਇਹੀ ਸੋਚ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਉੱਚਾਈਆਂ ਤੱਕ ਲੈ ਕੇ ਜਾਵੇਗੀ।

ਡਾ. ਭੱਲਾ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਵਿਦਿਆਰਥੀਆਂ ਨੂੰ ਵਿਸ਼ੇਸ਼ ਅਤੇ ਪ੍ਰਯੋਗਤਮਕ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ।

ਇਸ ਦੋ ਰੋਜ਼ਾ ਵਰਕਸ਼ਾਪ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨਵਰਧਕ ਸੈਸ਼ਨ ਲਏ ਗਏ।

ਡਾ. ਸ਼ਿਵਾਲੀ ਬਰਵਾਲ, ਅੰਤਰਰਾਸ਼ਟਰੀ ਤੌਰ ਤੇ ਪ੍ਰਮਾਣਿਤ ਸਾਫਟ ਸਕਿਲਜ਼ ਟ੍ਰੇਨਰ, ਵੱਲੋਂ ਕੈਂਪਸ ਤੋਂ ਕਾਰਪੋਰੇਟਵਿਸ਼ੇ ਤੇ ਸੈਸ਼ਨ ਲਿਆ ਗਿਆ। ਉਨ੍ਹਾਂ ਨੇ ਪਹਿਲੇ ਸੱਤ ਸਕਿੰਟਾਂ ਦੀ ਮਹੱਤਤਾ, ਬਾਡੀ ਲੈਂਗਵੇਜ ਦੀ ਭੂਮਿਕਾ ਅਤੇ ਮੇਹਰਾਬੀਅਨ ਨਿਯਮ ਦੇ ਸੰਦਰਭ ਵਿੱਚ ਪ੍ਰਭਾਵਸ਼ਾਲੀ ਸੰਚਾਰ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਡਾ. ਸੌਰਭ ਕਟਾਰੀਆ, ਅਸਿਸਟੈਂਟ ਪ੍ਰੋਫੈਸਰ, ਆਈ.ਐਚ.ਐਮ. ਗੁਰਦਾਸਪੁਰ ਵੱਲੋਂ ਡਾਇਨਿੰਗ ਅਤੇ ਡ੍ਰੈੱਸ ਐਟੀਕੈਟਸ ਤੇ ਪ੍ਰਯੋਗਤਮਕ ਸੈਸ਼ਨ ਲਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਮਾਹੌਲ ਵਿੱਚ ਵਿਹਾਰ, ਟੇਬਲ ਮੈਨਰਜ਼ ਅਤੇ ਫਾਰਮਲ ਪ੍ਰਜ਼ੇਂਟੇਸ਼ਨ ਬਾਰੇ ਸਿਖਲਾਈ ਦਿੱਤੀ ਗਈ।

ਮਿਸ ਤਰਨਬੀਰ ਕੌਰ ਵੱਲੋਂ ਕਮਿਊਨੀਕੇਸ਼ਨ ਸਕਿਲਜ਼ ਤੇ ਇੱਕ ਬਹੁਤ ਹੀ ਰੁਚਿਕਰ ਅਤੇ ਇੰਟਰੈਕਟਿਵ ਸੈਸ਼ਨ ਲਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਐਕਟਿਵ ਲਿਸਨਿੰਗ, ਸਪਸ਼ਟ ਅਭਿਵਿਅਕਤੀ ਅਤੇ ਆਤਮ ਵਿਸ਼ਵਾਸ ਦੀ ਮਹੱਤਤਾ ਉਭਾਰੀ।

ਇਸ ਤੋਂ ਇਲਾਵਾ ਪ੍ਰੋਫੈਸਰ ਜਤਿਨ ਮਹਾਜਨ ਵੱਲੋਂ ਕੈਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ, ਜਿਸ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਯੋਜਨਾ ਬਣਾਉਣ ਲਈ ਸਹੀ ਦਿਸ਼ਾ ਦਿੱਤੀ।

ਇਸ ਪੂਰੇ ਪ੍ਰੋਗਰਾਮ ਦੇ ਸੁਚੱਜੇ ਆਯੋਜਨ ਵਿੱਚ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋਫੈਸਰ ਜਤਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਅਤੇ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਵਿਅਕਤਿਤਵ ਵਿਕਾਸ, ਪਬਲਿਕ ਸਪੀਕਿੰਗ, ਬੋਰਡਰੂਮ ਸਕਿਲਜ਼, ਆਈ.ਟੀ. ਸਕਿਲਜ਼, ਡਾਇਨਿੰਗ ਅਤੇ ਡ੍ਰੈੱਸ ਐਟੀਕੈਟਸ ਅਤੇ ਕਰੀਅਰ ਗਾਈਡੈਂਸ ਵਰਗੀਆਂ ਅਹਿਮ ਯੋਗਤਾਵਾਂ ਵਿੱਚ ਪ੍ਰਯੋਗਤਮਕ ਸਿਖਲਾਈ ਦਿੱਤੀ ਗਈ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਲਗਨ ਨਾਲ ਭਾਗ ਲਿਆ ਅਤੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਹ ਦੋ ਰੋਜ਼ਾ ਵਰਕਸ਼ਾਪ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਵੱਲ ਇੱਕ ਮਜ਼ਬੂਤ ਅਤੇ ਮਾਇਨੇਦਾਰ ਕਦਮ ਸਾਬਤ ਹੋਈ ਹੈ ਅਤੇ ਇਹ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਤਿਆਰ ਕਰੇਗੀ।

Exit mobile version