ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਸਿਮਰਜੀਤ ਸਿੰਘ ਸਮੇਤ ਬਟਾਲਾ ਸ਼ਹਿਰ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਕੀਤੀ ਭਰਵੀਂ ਸ਼ਿਰਕਤ
ਚੱਕਰੀ ਬਾਜ਼ਾਰ ਵਿੱਚ ਪਹਿਲੀ ਵਾਰ ਦੁਕਾਨਦਾਰਾਂ ਦੀਆਂ ਸੁਣੀਆਂ ਗਈਆਂ ਮੁਸ਼ਕਿਲਾਂ-ਦੁਕਾਨਦਾਰਾਂ ਨੇ ਕੀਤਾ ਧੰਨਵਾਦ
ਬਟਾਲਾ, 30ਮਾਰਚ 2026 (ਮੰਨਨ ਸੈਣੀ)– ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਚੱਕਰੀ ਬਾਜ਼ਾਰ ਬਟਾਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਿਮਰਜੀਤ ਸਿੰਘ ਚੇਅਰਮੈਨ ਜ਼ਿਲ੍ਹਾ ਟਰੇਡਰਸ ਕਮਿਸ਼ਨ ਗੁਰਦਾਸਪੁਰ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਨਾਇਬ ਤਹਿਸੀਲਦਾਰ ਨਿਤਿਨ ਸਹੋਤਾ ਸਮੇਤ ਦੁਕਾਨਦਾਰ ਅਤੇ ਵਪਾਰ ਮੰਡਲ ਦੀਆਂ ਵੱਖ-ਵੱਖ ਸਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਚੱਕਰੀ ਬਾਜ਼ਾਰ ਵਾਲਿਆਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਕੋਲ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹਨ।
ਇਸ ਮੌਕੇ ਸੰਬੋਧਨ ਕਰਦਿਆਂ
ਵਿਧਾਇਕ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਪਾਰੀਆਂ, ਦੁਕਾਨਦਾਰਾਂ ਤੇ ਉੱਦਮੀਆਂ ਲਈ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ‘ਪੰਜਾਬ ਟਰੇਡ ਕਮਿਸ਼ਨ’ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਪੰਜਾਬ ਦੀ ਆਰਥਿਕਤਾ ਨੂੰ ਚਲਾਉਣ ਵਾਲੇ ਲੋਕਾਂ ਲਈ ਪ੍ਰਸ਼ਾਸਨ ਨੂੰ ਵਧੇਰੇ ਪਹੁੰਚਯੋਗ ਅਤੇ ਜਵਾਬਦੇਹ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਚੱਕਰੀ ਬਜਾਰ ਨੂੰ ਹੈਰੀਟੇਜ ਲੁੱਕ ਦਿੱਤੀ ਜਾਵੇਗੀ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਾਇਆ ਜਾਵੇਗਾ,ਬਿਜਲੀ ਦੀਆਂ ਤਾਰਾਂ ਠੀਕ ਕਰਨ ਸਮੇਤ ਸਮੇਤ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੁਹਰਾਇਆ ਕਿ ਬਟਾਲਾ ਸ਼ਹਿਰ ਦੇ ਵਪਾਰੀਆਂ/ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹਨ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਚੇਅਰਮੈਨ ਜ਼ਿਲ੍ਹਾ ਟਰੇਡਰਸ ਕਮਿਸ਼ਨ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਤੇ ਦੁਕਾਨਦਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਵਪਾਰੀ ਵਰਗ ਦੀ ਭਲਾਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਵਪਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ ਅਤੇ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ ਵੀ ਸੰਬੋਧਨ ਕੀਤਾ ਗਿਆ।
ਵਪਾਰੀ ਕਮਿਸ਼ਨ ਦੀ ਮੀਟਿੰਗ ਵਿੱਚ ਵਪਾਰੀਆਂ/ਦੁਕਾਨਦਾਰਾਂ ਵਲੋਂ ਸਫਾਈ, ਸੀਵਰੇਜ਼, ਬਿਜਲੀ ਦੀਆਂ ਤਾਰਾਂ ਉੱਚੀਆਂ ਕਰਨ ਸਮੇਤ ਵੱਖ ਵੱਖ ਮੁਸ਼ਕਿਲਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ਨੂੰ ਸਬੰਧਤ ਵਿਭਾਗਾਂ ਵਲੋਂ ਸਮਾਂਬੱਧ ਢੰਗ ਨਾਲ ਹੱਲ ਕਰਵਾਈਆਂ ਜਾਣਗੀਆਂ।
ਇਸ ਮੌਕੇ ਸ੍ਰੀਮਤੀ ਸੁਖਵੰਤ ਕੌਰ ਈ.ਟੀ.ਓ (ਜੀ.ਐੱਸ.ਟੀ) ਬਟਾਲਾ, ਯੁਵਰਾਜ ਸਿੰਘ, ਸ਼ੁਭਦੀਪ ਸਿੰਘ ਈ.ਟੀ.ਓ.ਜੀ. ਐਸ.ਟੀ. ਬਟਾਲਾ, ਸੰਜੀਵ ਕੁਮਾਰ ਡੀ.ਐੱਸ.ਪੀ, ਵਿਸ਼ਾਲ ਵਰਮਾ ਸਹਾਇਕ ਕਿਰਤ ਕਮਿਸ਼ਨਰ, ਬਟਾਲਾ, ਮੈਂਬਰ ਰਜਿੰਦਰ ਸ਼ਰਮਾ, ਸੰਦੀਪ ਗੋਇਲ, ਮਨੀਸ਼ ਖੋਸਲਾ, ਰਕੇਸ਼ ਮਹਿਤਾ, ਹਰਦੇਵ ਸਿੰਘ ਨਾਗੀ, ਤਰੀਭਵਨ ਸਿੰਘ ਲੂੰਬਾ, ਹਰਸ਼ਰਨ ਸਿੰਘ ਬਾਵਾ, ਮਨਦੀਪ ਸਿੰਘ, ਜਤਿੰਦਰ ਸੇਮੀ, ਨਵਨੀਤ ਖੋਸਲਾ, ਧੀਰਜ ਵਰਮਾ, ਸੁਭਾਸ਼ ਮਹਿਤਾ, ਰਜੇਸ਼ ਕੁਮਾਰ ਸਹਾਇਕ ਖੁਰਾਕ ਅਤੇ ਸਪਲਾਈ ਅਫਸਰ ਬਟਾਲਾ , ਲਾਇਨ ਰਾਜੀਵ ਵਿੱਗ, ਸੋਨੂੰ ਲੂਥਰਾ, ਵਿੱਕੀ ਚੌਹਾਨ, ਵਰੁਣ ਚੌਹਾਨ ਰਣਧੀਰ ਕੁਮਾਰ ਐਸ.ਡੀ.ਓ ਪਾਵਰਕਾਮ, ਐੱਸ.ਡੀ.ਓ ਨਗਰ ਨਿਗਮ ਰੋਹਿਤ ਉੱਪਲ,ਪਲਵਿੰਦਰ ਸਿੰਘ ਸੁਪਰੀਡੈਂਟ ਸਹਾਇਕ ਕਮਿਸ਼ਨਰ ਨਗਰ ਨਿਗਮ ਬਟਾਲਾ, ਸ਼੍ਰੀ ਮਤੀ ਰੇਖਾ ਸ਼ਰਮਾ ਫੂਡ ਸੇਫਟੀ ਅਫਸਰ ਗੁਰਦਾਸਪੁਰ ਆਦਿ ਮੌਜੂਦ ਸਨ।
