ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਰਾਸ਼ਟਰੀ ਆਮ ਸਭਾ ਸੰਪੰਨ, ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਸਨਮਾਨਿਤ

ਦਿਲਬਾਗ ਸਿੰਘ ਸੈਣੀ ਚੌਥੀ ਵਾਰ ਸਰਬਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣੇ ਗਏ

ਨਵੀਂ ਦਿੱਲੀ/ਗੁਰਗਾਓਂ, 30 ਮਾਰਚ 2026 (ਦੀ ਪੰਜਾਬ ਵਾਇਰ)। ਆਲ ਇੰਡੀਆ ਸੈਣੀ ਸੇਵਾ ਸਮਾਜ (ਰਜਿ.) ਦੀ ਰਾਸ਼ਟਰੀ ਆਮ ਸਭਾ ਦੱਖਣੀ ਦਿੱਲੀ ਦੇ ਨਿਕੁੰਜ ਗਾਰਡਨ ਪੈਲੇਸ ਵਿੱਚ ਵੱਡੇ ਉਤਸ਼ਾਹ ਨਾਲ ਸੰਪੰਨ ਹੋਈ। ਦੇਸ਼ ਭਰ ਤੋਂ ਆਏ ਨੁਮਾਇੰਦਿਆਂ ਦੀ ਭਰਵੀਂ ਭਾਗੀਦਾਰੀ ਨੇ ਇਸ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।

ਸਭਾ ਦੌਰਾਨ ਸ਼੍ਰੀ ਦਿਲਬਾਗ ਸਿੰਘ ਸੈਣੀ ਨੂੰ ਚੌਥੀ ਵਾਰ ਸਰਬਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ, ਜਿਸ ਦਾ ਹਾਜ਼ਰ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ। ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਸੈਣੀ ਭਾਈਚਾਰੇ ਦੀ ਲੀਡਰਸ਼ਿਪ ਨੇ ਇਸ ਇਕੱਤਰਤਾ ਵਿੱਚ ਹਿੱਸਾ ਲਿਆ।

ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਪੰਜਾਬ ਸਟੇਟ ਯੂਨਿਟ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ। ਪੰਜਾਬ ਪ੍ਰਧਾਨ ਸ਼੍ਰੀ ਲਵਲੀਨ ਸਿੰਘ ਸੈਣੀ ਨੂੰ ਉਨ੍ਹਾਂ ਦੀ ਨਿਸ਼ਠਾ, ਅਣਥੱਕ ਮਿਹਨਤ ਅਤੇ ਸਮਾਜ ਸੇਵਾ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।

ਸਾਬਕਾ ਪ੍ਰਧਾਨ ਸ਼੍ਰੀ ਪਾਲ ਸੈਣੀ ਅਤੇ ਸੰਸਥਾਪਕ ਸ਼੍ਰੀ ਇੰਦਰਾਜ ਸੈਣੀ ਸਮੇਤ ਵੱਖ-ਵੱਖ ਰਾਜਾਂ ਤੋਂ ਆਏ ਆਗੂਆਂ ਨੇ ਆਪਣੇ ਸੰਬੋਧਨਾਂ ਵਿੱਚ ਪੰਜਾਬ ਟੀਮ ਦੀ ਭਰਵੀਂ ਪ੍ਰਸ਼ੰਸਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਪੰਜਾਬ ਯੂਨਿਟ ਨੇ ਸੰਗਠਨਕ ਮਜ਼ਬੂਤੀ, ਸਮਾਜਿਕ ਸੇਵਾ ਅਤੇ ਏਕਤਾ ਦੇ ਖੇਤਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ।

ਰਾਸ਼ਟਰੀ ਪ੍ਰਧਾਨ ਸ਼੍ਰੀ ਦਿਲਬਾਗ ਸਿੰਘ ਸੈਣੀ ਨੇ ਵੀ ਆਪਣੇ ਸੰਬੋਧਨ ਵਿੱਚ ਪੰਜਾਬ ਯੂਨਿਟ ਦੀ ਖਾਸ ਤੌਰ ‘ਤੇ ਸਲਾਹੁਤਾ ਕਰਦਿਆਂ ਕਿਹਾ ਕਿ ਇਹ ਯੂਨਿਟ ਹੁਣ ਦੂਜੇ ਰਾਜਾਂ ਲਈ ਪ੍ਰੇਰਣਾ ਦਾ ਸੋਮਾ ਬਣ ਚੁੱਕੀ ਹੈ। ਸ਼੍ਰੀ ਲਵਲੀਨ ਸਿੰਘ ਸੈਣੀ ਨੇ ਆਪਣੇ ਭਾਸ਼ਣ ਵਿੱਚ ਸਮਾਜਿਕ ਏਕਤਾ ਅਤੇ ਸਾਂਝੇ ਵਿਕਾਸ ਦੀ ਲੋੜ ‘ਤੇ ਜ਼ੋਰ ਦਿੱਤਾ, ਜਿਸ ਦਾ ਹਾਜ਼ਰੀਨ ਵੱਲੋਂ ਨਿੱਘਾ ਹੁੰਗਾਰਾ ਭਰਿਆ ਗਿਆ।

ਸਭਾ ਦੌਰਾਨ ਸੰਵਿਧਾਨੀ ਸੋਧਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ। ਕੁੱਲ ਮਿਲਾ ਕੇ ਇਹ ਸਮਾਗਮ ਸੈਣੀ ਸਮਾਜ ਦੀ ਏਕਤਾ, ਮਜ਼ਬੂਤ ਲੀਡਰਸ਼ਿਪ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਬਣਿਆ, ਜਿਸ ਵਿੱਚ ਪੰਜਾਬ ਯੂਨਿਟ ਦੀ ਭੂਮਿਕਾ ਸਭ ਤੋਂ ਉੱਜਲੀ ਰਹੀ।

Exit mobile version