ਗੁਰਦਾਸਪੁਰ 23 ਮਾਰਚ 2026 (ਮੰਨਨ ਸੈਣੀ)– ਅੱਜ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਸਥਾਨਕ ਪਿੰਡ ਨਬੀਪੁਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਵਿਦਵਾਨ ਡਾਕਟਰ ਸੁਰਿੰਦਰ ਸਿੰਘ ਸ਼ਾਂਤ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਲਾਹੌਰੀਆ, ਪਰੇਮ ਕੁਮਾਰ,ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਕੁਲਦੀਪ ਪੂਰੋਵਾਲ, ਦਿਲਦਾਰ ਭੰਡਾਲ , ਲਵਪ੍ਰੀਤ ਰੋੜਾਂਵਾਲੀ ਨੇ ਕੀਤੀ।
ਸਮਾਗਮ ਵਿੱਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ। ਮੌਜੂਦਾ ਸਮੇਂ ਦੇ ਰਾਜਨੀਤਕ ਹਾਕਮ ਆਗੂਆਂ ਨੇ ਭਗਤ ਸਿੰਘ ਅਤੇ ਸਾਥੀਆਂ ਨੂੰ ਕੇਵਲ ਪੂਜਿਆ ਹੀ ਹੈ ਉਹਨਾਂ ਦੀ ਵਿਚਾਰਧਾਰਾ ਅਨੁਸਾਰ ਕੰਮ ਨਹੀਂ ਕੀਤਾ। ਅੱਜ ਵੀ ਸਾਮਰਾਜਵਾਦ ਦੀ ਲੁੱਟ ਜਾਰੀ ਹੈ। ਆਗੂਆਂ ਕਿਹਾ ਕਿ ਸ਼ਹੀਦਾਂ ਦੀ ਸੋਚ ਸੀ ਕਿ ਸਾਡਾ ਦੇਸ਼ ਧਰਮ ਨਿਰਪੱਖ, ਸਮਾਜਵਾਦੀ ਅਤੇ ਜਾਤ ਪਾਤ ਮੁਕਤ ਹੋਵੇ। ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਹੋਵੇ ਪਰ ਅੱਜ ਵੀ ਸਾਡੇ ਦੇਸ਼ ਦੇ ਹਾਕਮ ਲੋਕਾਂ ਦੇ ਧਰਮ ਅਤੇ ਜਾਤਪਾਤ ਨੂੰ ਵਰਤ ਕੇ ਸੋਸ਼ਣ ਕਰ ਰਹੇ ਹਨ। ਨੌਜਵਾਨਾਂ ਲਈ ਰੁਜ਼ਗਾਰ ਗਰੰਟੀ ਨਹੀਂ ਹੈ, ਮੁਲਾਜ਼ਮਾਂ ਦੀ ਪੈਂਨਸ਼ਨ ਖੋ ਲਈ ਗਈ ਹੈ। ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਮੀਡੀਆ ਤੇ ਕਬਜਾ ਕੀਤਾ ਗਿਆ ਹੈ।ਆਗੂਆਂ ਕਿਹਾ ਕਿ ਅੱਜ ਨਿੱਜੀਕਰਨ ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਆਗੂਆਂ ਨੇ ਜਥੈਬੰਦੀਆਂ ਨੂੰ ਮਜ਼ਬੂਤ ਕਰਨ ਅਤੇ ਸ਼ਹੀਦਾਂ ਦੀ ਸੋਚ ਨੂੰ ਬਚਾਉਣ ਵਾਸਤੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਵਧੀਆ ਅਧਿਆਪਕਾਂ ਨਰਿੰਦਰ ਸ਼ਰਮਾ,ਸੁਖਵਿੰਦਰ ਰੰਧਾਵਾ ਅਤੇ ਡਾਕਟਰ ਸੁਰਿੰਦਰ ਸ਼ਾਂਤ ਨੂੰ ਸਮਾਜ ਵਿਚ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸੁਖਵਿੰਦਰ ਰੰਧਾਵਾ, ਮਨਜੀਤ ਸਿੰਘ, ਬਲਕਾਰ ਸਿੰਘ, ਕਪਿਲ ਸ਼ਰਮਾ, ਨਰਿੰਦਰ ਸ਼ਰਮਾ, ਅਰਜੁਨ ਕੁਮਾਰ, ਹਰਪਾਲ ਸਿੰਘ, ਰਾਜਿੰਦਰ ਕੁਮਾਰ, ਕੁਲਵੰਤ ਸਿੰਘ, ਜਤਿੰਦਰ ਕੁਮਾਰ,ਪਲਵਿੰਦਰ ਸਿੰਘ, ਸਲੀਮ ਕੁਮਾਰ, ਜਗਮੇਲ, ਸਿੰਘ, ਮੈਥਿਊ ਮਸੀਹ ਆਦਿ ਹਾਜ਼ਰ ਸਨ।
