ਡਕੈਤੀ ਦੇ ਸ਼ਿਕਾਰ ਸੁਨਿਆਰੇ ਦੇ ਪਰਿਵਾਰ ਨਾਲ ਮਿਲੀ ਅਖਿਲ ਭਾਰਤੀ ਰਮੇਤਰਾ ਮਹਾਜਨ ਬਿਰਾਦਰੀ, ਬਾਕੀ ਰਿਕਵਰੀ ਲਈ ਪੁਲਿਸ ਤੋਂ ਕੀਤੀ ਮੰਗ

ਗੁਰਦਾਸਪੁਰ, 22 ਮਾਰਚ 2026 (ਮੰਨਣ ਸੈਣੀ)। ਸ਼ਹਿਰ ਦੀ ਇੰਪਰੂਵਮੈਂਟ ਟਰੱਸਟ ਕਲੋਨੀ ਵਿੱਚ ਪਿਛਲੇ ਦਿਨੀਂ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ ਬਦਮਾਸ਼ਾਂ ਵੱਲੋਂ ਇੱਕ ਸੁਨਿਆਰੇ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਵੱਡੀ ਡਕੈਤੀ ਕੀਤੀ ਗਈ ਸੀ। ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਅੱਜ ਅਖਿਲ ਭਾਰਤੀ ਰਮੇਤਰਾ ਮਹਾਜਨ ਬਿਰਾਦਰੀ ਦੇ ਮੈਂਬਰ ਉਨ੍ਹਾਂ ਦੇ ਘਰ ਪੁੱਜੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਬਾਕੀ ਬਚੇ ਸਾਮਾਨ ਦੀ ਰਿਕਵਰੀ ਕਰਵਾਉਣ ਦੀ ਮੰਗ ਕੀਤੀ।

ਬਿਰਾਦਰੀ ਦੇ ਪ੍ਰਧਾਨ ਮਨਮੋਹਨ ਮਹਾਜਨ ਨੇ ਦੱਸਿਆ ਕਿ 5 ਮਾਰਚ ਨੂੰ ਸੁਨਿਆਰੇ ਦੇ ਘਰ ਵੱਡੀ ਡਕੈਤੀ ਹੋਈ ਸੀ, ਜਿਸ ਵਿੱਚ ਪਰਿਵਾਰ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਨਕਦੀ, ਸੋਨੇ ਦੇ ਗਹਿਣੇ, ਮੋਬਾਈਲ ਫ਼ੋਨ ਅਤੇ ਵਾਹਨ ਲੁੱਟ ਕੇ ਮੁਲਜ਼ਮ ਫ਼ਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕੁਝ ਰਕਮ ਅਤੇ ਗਹਿਣੇ ਬਰਾਮਦ ਕਰ ਲਏ ਹਨ, ਪਰ ਬਾਕੀ ਸਾਮਾਨ ਅਜੇ ਤੱਕ ਰਿਕਵਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਸਐੱਸਪੀ ਗੁਰਦਾਸਪੁਰ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਬਾਕੀ ਸਾਮਾਨ ਵੀ ਰਿਕਵਰ ਕਰ ਲਿਆ ਜਾਵੇਗਾ।

ਪੀੜਤ ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਰਿਕਵਰੀ ਲਈ ਉਹ ਐੱਸਐੱਸਪੀ ਗੁਰਦਾਸਪੁਰ ਦੇ ਧੰਨਵਾਦੀ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਬਾਕੀ ਸਾਮਾਨ ਦੀ ਰਿਕਵਰੀ ਵੀ ਛੇਤੀ ਹੋ ਜਾਵੇਗੀ।

ਇਸ ਮੌਕੇ ਵਾਈਸ ਪ੍ਰਧਾਨ ਰਮਨ ਮਹਾਜਨ, ਅਸ਼ੋਕ ਮਹਾਜਨ, ਮੋਹਿਤ ਮਹਾਜਨ, ਸੀਏ ਸੰਦੀਪ ਮਹਾਜਨ ਅਤੇ ਬਿਰਾਦਰੀ ਦੇ ਹੋਰ ਮੈਂਬਰ ਵੀ ਮੌਜੂਦ ਸਨ।

Exit mobile version