ਗੁਰਦਾਸਪੁਰ, 20 ਮਾਰਚ 2026 (ਮੰਨਨ ਸੈਣੀ)– ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਰਹਿਨੁਮਾਈ ਵਿੱਚ ਐੱਚਪੀਵੀ ਟੀਕਾਕਰਣ ਜਾਰੀ ਹੈ। ਐੱਚਪੀਵੀ ਟੀਕਾਕਰਣ ਜਾਗਰੂਕਤਾ ਲਈ ਡਾਕਟਰਾਂ ਨੇ ਆਪਣੀ ਬੱਚੀਆ ਨੂੰ ਲਗਵਾਏ ਟੀਕੇ ਲਗਵਾਏ ਹਨ।
ਉਨ੍ਹਾਂ ਨੇ ਦੱਸਿਆ ਕਿ ਅੱਜ ਮੈਡੀਕਲ ਅਫਸਰ ਡਾਕਟਰ ਯੋਗਿਤਾ, ਮੈਡੀਕਲ ਅਫਸਰ ਡਾਕਟਰ ਅੰਕੁਰ ਕੌਸ਼ਲ, ਮੈਡੀਕਲ ਅਫਸਰ ਡਾਕਟਰ ਰਿਚਾ ਸ਼ਰਮਾ ਨੇ ਆਪਣੀ ਲੜਕੀਆਂ ਨੂੰ ਐੱਚਪੀਵੀ ਦਾ ਟੀਕਾ ਲਗਵਾਇਆ ।
ਉਨਾਂ ਦੱਸਿਆ ਕਿ ਰਾਜ ਵਿੱਚ ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਓ ਲਈ ਉਨਾਂ ਦਾ ਮੁਫ਼ਤ ਟੀਕਾਕਰਣ ਕੀਤਾ ਜਾ ਰਿਹਾ ਹੈ। ਕਰੀਬ 4000 ਰੁਪਏ ਦੀ ਕੀਮਤ ਵਾਲੀ ਇਹ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਐੱਚਪੀਵੀ ਵਕਸੀਨ ਰਾਜ ਵਿੱਚ 14 ਸਾਲ ਦੀਆਂ ਲੜਕੀਆਂ ਨੂੰ ਇਸ ਵੱਡੀ ਬਿਮਾਰੀ ਤੋਂ ਬਚਾਉਂਦੀ ਹੈ। ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਹੈ। 14ਵਾਂ ਜਨਮ ਦਿਨ ਮਨਾ ਚੁੱਕੀ ਕੁੜੀਆਂ ਨੂੰ ਇਹ ਟੀਕੇ ਮੁਫ਼ਤ ਲਾਏ ਜਾ ਰਹੇ ਹਨ। ਸਰਵਾਈਕਲ ਕੈਂਸਰ ਔਰਤਾਂ ਵਿੱਚ ਹੋਣ ਵਾਲੇ ਗੰਭੀਰ ਕੈਂਸਰਾਂ ਤੋਂ ਇੱਕ ਹੁੰਦਾ ਹੈ, ਜੋ ਕਿ ਗਰਭ ਅਵਸਥਾ ਦੇ ਨਿਚਲੇ ਵਰਤਾਰੇ ਵਿੱਚ ਹੁੰਦਾ ਹੈ ਅਤੇ ਇਸਦਾ ਮੁੱਖ ਕਾਰਨ ਹਿਊਮਨ ਪੈਪਿਲੋਮਾ ਵਾਇਰਸ (ਐਚਪੀਵੀ) ਹੈ। ਉਸ ਨੇ ਕਿਹਾ ਕਿ ਸਮੇਂ ‘ਤੇ ਟੀਕਾਕਰਣ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਪ੍ਰਭਾਵਸ਼ਾਲੀ ਸੀ।
ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ ਜੀ ਨੇ ਦੱਸਿਆ ਕਿ ਐਚਪੀਵੀ ਟੀਕਾਕਰਣ ਨਾਲ ਹੀ ਭਵਿੱਖ ਵਿੱਚ ਇਸ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਦੇ ਹਨ। ਉਸ ਨੇ ਕਿਹਾ, ਜੇਕਰ ਸਾਡੀਆਂ ਬੇਟੀਆਂ ਸੁਰੱਖਿਅਤ ਹਨ, ਤਾਂ ਹੀ ਆਉਣ ਵਾਲੀ ਪੀੜ੍ਹੀਆਂ ਸੁਰੱਖਿਅਤ ਹਨ। ਇਹ ਵੈਕਸੀਨ ਕਾਫੀ ਮਹਿੰਗੀ ਹੈ ਪਰ ਸਰਕਾਰ ਦੇ ਵਿਸੇਸ਼ ਉਪਰਾਲੇ ਨਾਲ ਸਿਹਤ ਵਿਭਾਗ ਬਿਲਕੁਲ ਮੁਫ਼ਤ ਵਕਸੀਨ ਲਗਾ ਰਿਹਾ ਹੈ। ਵੱਖ ਵੱਖ ਕੇਂਦਰਾਂ ਵਿੱਚ ਯੋਗ ਕੁੜੀਆਂ ਨੂੰ ਮੁਫ਼ਤ ਟੀਕਾਕਰਣ ਕੀਤਾ ਜਾ ਰਿਹਾ ਹੈ।
