ਬਾਜਵਾ ਨੇ ਦੋਸ਼ੀ ਠਹਿਰਾਏ ਗਏ ਐਮਐਲਏ ਨੂੰ ਬਚਾਉਣ ’ਤੇ ਆਪ ਸਰਕਾਰ ਨੂੰ ਘੇਰਿਆ, ਕਿਹਾ “ਦਲਿਤ ਮਾਣ-ਸਨਮਾਨ ਦਾ ਅਪਮਾਨ”

ਚੰਡੀਗੜ੍ਹ, 19 ਮਾਰਚ 2026 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ, ਜੋ ਕਿ 19 ਸਾਲਾ ਦਲਿਤ ਲੜਕੀ ਨਾਲ ਛੇੜਛਾੜ ਅਤੇ ਹਮਲੇ ਦੇ ਗੰਭੀਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਅਯੋਗ ਕਰਾਰ ਦੇਣ ਵਿੱਚ ਨਾਕਾਮ ਰਹੀ ਹੈ। ਇਸ ਨੂੰ ਇਨਸਾਫ਼ ਦੀ ਭਾਰੀ ਨਾਕਾਮੀਅਤੇ ਦਲਿਤ ਲੜਕੀ ਦੀ ਇੱਜ਼ਤ ਤੇ ਸਿੱਧਾ ਹਮਲਾਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਦੀ ਖਾਮੋਸ਼ੀ ਇਸ ਗੱਲ ਦਾ ਸਬੂਤ ਹੈ ਕਿ ਉਹ ਔਰਤਾਂ ਦੀ ਸੁਰੱਖਿਆ ਅਤੇ ਦਲਿਤ ਅਧਿਕਾਰਾਂ ਤੇ ਦੋਹਰੇ ਮਾਪਦੰਡ ਅਪਣਾ ਰਹੀ ਹੈ।

ਬਾਜਵਾ ਨੇ ਡਿਪਟੀ ਸੀਐਲਪੀ ਲੀਡਰ ਅਰੁਣਾ ਚੌਧਰੀ ਦੇ ਨਾਲ ਮਿਲ ਕੇ 13 ਮਾਰਚ 2026 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖ ਕੇ ਲਾਲਪੁਰਾ ਦੀ ਤੁਰੰਤ ਅਯੋਗਤਾ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਆਪ ਸਰਕਾਰ ਆਪਣੇ ਹੀ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਿਉਂ ਨਾਕਾਮ ਰਹੀ ਹੈ। ਆਪ ਦੇ ਦਲਿਤ ਸਸ਼ਕਤੀਕਰਨ ਅਤੇ ਔਰਤਾਂ ਦੀ ਇੱਜ਼ਤ ਬਾਰੇ ਵੱਡੇ-ਵੱਡੇ ਦਾਅਵੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ। ਇਸ ਮਾਮਲੇ ਵਿੱਚ ਉਨ੍ਹਾਂ ਦੀ ਚੁੱਪੀ ਸਾਥ ਦੇਣ ਦੇ ਬਰਾਬਰ ਹੈ,” ਉਨ੍ਹਾਂ ਕਿਹਾ।

ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਇਹ ਮਾਮਲਾ ਇੱਕ ਵੱਡੇ ਅਤੇ ਚਿੰਤਾਜਨਕ ਰੁਝਾਨ ਦਾ ਹਿੱਸਾ ਹੈ, ਜਿਸ ਵਿੱਚ ਆਪ ਸਰਕਾਰ ਵਾਰ-ਵਾਰ ਦਾਗੀ ਨੇਤਾਵਾਂ ਨੂੰ ਬਚਾਉਂਦੀ ਆ ਰਹੀ ਹੈ। ਕਈ ਮਾਮਲਿਆਂ ਦਾ ਜ਼ਿਕਰ ਕਰਦਿਆਂ ਬਾਜਵਾ ਨੇ ਕਿਹਾ ਕਿ ਅਮਰਗੜ੍ਹ ਦੇ ਐਮਐਲਏ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਹਟਾਇਆ ਗਿਆ, ਮੋਹਾਲੀ ਦੇ ਐਮਐਲਏ ਕੁਲਵੰਤ ਸਿੰਘ ਦੀਆਂ ਜਾਇਦਾਦਾਂ ਮਨੀ ਲਾਂਡਰਿੰਗ ਜਾਂਚ ਵਿੱਚ ਅਟੈਚ ਕੀਤੀਆਂ ਗਈਆਂ ਅਤੇ ਮੌੜ ਦੇ ਐਮਐਲਏ ਅਮਿਤ ਰੱਤਨ ਕੋਟਫੱਤਾ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤੇ ਗ੍ਰਿਫ਼ਤਾਰ ਕੀਤਾ ਗਿਆ। ਇਹ ਸਰਕਾਰ ਨਹੀਂਇਹ ਰਾਜਨੀਤਿਕ ਸੁਰੱਖਿਆ ਹੇਠ ਭ੍ਰਿਸ਼ਟਾਚਾਰ ਅਤੇ ਅਪਰਾਧ ਦੀ ਪ੍ਰਣਾਲੀਬੱਧ ਸਧਾਰਣੀਕਰਨ ਹੈ,” ਉਨ੍ਹਾਂ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਢੰਗ ਨਾਲ ਜਾਂਚ ਨਹੀਂ ਹੋਈ ਅਤੇ ਕਿਸੇ ਨੂੰ ਸਜ਼ਾ ਨਹੀਂ ਮਿਲੀ।

ਬਾਜਵਾ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਇਹ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਲਈ ਪ੍ਰਸਤਾਵ ਨੂੰ ਵੀ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਸਪੀਕਰ ਨੇ ਇਸਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਆਪ ਦੇ ਨੇਤਾ ਸਿਆਸੀ ਲਾਭ ਲਈ ਭਗਤ ਸਿੰਘ ਦੇ ਨਾਮ ਦਾ ਸਹਾਰਾ ਲੈਂਦੇ ਹਨ, ਪਰ ਉਨ੍ਹਾਂ ਦੇ ਕੰਮ ਉਹਨਾਂ ਦੇ ਆਦਰਸ਼ਾਂ ਦੇ ਉਲਟ ਹਨ। ਇਹ ਸਿਰਫ਼ ਨਕਲੀ ਕ੍ਰਾਂਤੀਕਾਰੀਹਨ ਜੋ ਭਗਤ ਸਿੰਘ ਨੂੰ ਸਿਰਫ਼ ਆਪਣੇ ਫਾਇਦੇ ਲਈ ਯਾਦ ਕਰਦੇ ਹਨ,” ਉਨ੍ਹਾਂ ਕਿਹਾ।

ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਬਾਜਵਾ ਨੇ ਮਨਜਿੰਦਰ ਸਿੰਘ ਲਾਲਪੁਰਾ ਦੀ ਅਯੋਗਤਾ, ਸਾਰੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਅਤੇ ਸਰਕਾਰ ਦੇ ਉੱਚ ਪੱਧਰ ਤੇ ਜ਼ਿੰਮੇਵਾਰੀ ਨਿਰਧਾਰਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਸੀ ਸਰਕਾਰ ਦੀ ਲੋੜ ਹੈ ਜੋ ਇਨਸਾਫ਼, ਇਮਾਨਦਾਰੀ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖੇਨਾ ਕਿ ਉਹ ਜੋ ਦੋਸ਼ੀਆਂ ਨੂੰ ਬਚਾਏ ਅਤੇ ਲੋਕਾਂ ਦੇ ਭਰੋਸੇ ਨੂੰ ਖੰਡਿਤ ਕਰੇ।

Exit mobile version