ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਰਵਾਈ ਸ਼ੁਰੂਆਤ
ਗੁਰਦਾਸਪੁਰ, 15 ਮਾਰਚ 2026 (ਮੰਨਨ ਸੈਣੀ)– ਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਦੇ ਤਹਿਤ ਆਈਟੀਆਈ ਗੁਰਦਾਸਪੁਰ ਕਲੋਨੀ ਵਿੱਚ ਅਰਬਨ ਇਨਫਾਸਟਰਕਚਰ ਡਿਵੈਲਪਮੈਂਟ ਫੰਡ ਤੋ 10 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸ ਦਾ ਨੀਹ ਪੱਥਰ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਰੱਖਿਆ।
ਐਡਵੋਕੇਟ ਪਹਾੜਾ ਨੇ ਦੱਸਿਆ ਕਿ ਕਲੋਨੀ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਕਾਲੋਨੀ ਵਿੱਚ ਸੀਵਰੇਜ ਪਾਈਪਲਾਈਨ ਪਵਾਈ ਜਾਏ। ਜਿਸਦੇ ਚਲਦੇ ਨਗਰ ਕੌਂਸਲ ਵੱਲੋਂ ਹਾਊਸ ਦੀ ਮੀਟਿੰਗ ਵਿੱਚ 15/4/2025 ਨੂੰ 275 ਨੰਬਰ ਪ੍ਰਸਤਾਵ ਪਾਰਿਤ ਕੀਤਾ ਗਿਆ। ਨਗਰ ਕੌਂਸਲ ਵੱਲੋਂ 10 ਕਰੋੜ ਰੁਪਏ ਦਾ ਟੈਂਡਰ ਲਗਾਇਆ ਗਿਆ। ਜੋ ਕਿ ਪਾਸ ਹੋਣ ਤੋਂ ਬਾਅਦ ਹੁਣ ਕਾਲੋਨੀ ਵਿੱਚ ਸੀਵਰੇਜ ਪਾਈਪ ਲਈਨ ਵਿਛਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਕਲੋਨੀ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।
ਐਡਵੋਕੇਟ ਪਾਹੜਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਸਹਿਯੋਗ ਨਾਲ ਰਿਕਾਰਡ ਤੌੜ ਕੰਮ ਕਰਵਾਏ ਗਏ ਹਨ। ਇੱਕ ਪਾਸੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਦੂਸਰੇ ਪਾਸੇ ਹੋਰ ਵੀ ਕਈ ਵਿਕਾਸ ਕੰਮ ਸ਼ੁਰੂ ਕਰਵਾਏ ਗਏ ਹਨ। ਐਡਵੋਕੇਟ ਪਹਾੜਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਨੂੰ ਦੇਖ ਕੇ ਵਿਰੋਧੀ ਬੁਖਲਾਹਟ ਵਿੱਚ ਆ ਗਏ ਹਨ। ਵਿਰੋਧੀਆਂ ਵੱਲੋਂ ਅਧਿਕਾਰੀਆਂ ਤੇ ਦਬਾਅ ਪਾ ਕੇ ਜਾਂ ਤਾਂ ਕੰਮ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਹੈ ਤੇ ਜਾਂ ਉਹਨਾਂ ਵੱਲੋਂ ਕਰਵਾਈ ਗਏ ਵਿਕਾਸ ਕੰਮਾਂ ਨੂੰ ਆਪਣੇ ਨਾਂ ਕਰਵਾਣ ਤੱਕ ਕੰਮ ਕੀਤਾ ਜਾਂਦਾ ਹੈ। ਪਰ ਹਲਕੇ ਦੀ ਜਨਤਾ ਸਭ ਕੁਝ ਭਲੀਭਾਂਤੀ ਜਾਣ ਦੀ ਹੈ। ਇਸ ਮੌਕੇ ਤੇ ਕਲੋਨੀ ਦੇ ਐਮਸੀ ਅਤੇ ਸਮੂਹ ਲੋਕਾਂ ਨੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਹਲਕਾ ਐਮਐਲਏ ਬਰਿੰਦਰਮੀਤ ਸਿੰਘ ਪਾਹੜਾ ਦਾ ਵਿਸ਼ੇਸ਼ ਰੂਪ ਚ ਧੰਨਵਾਦ ਕੀਤਾ।।
