ਚਾਰ ਦਹਾਕਿਆਂ ਬਾਅਦ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਤੋਂ ਮਿਲੇਗੀ ਨਿਜਾਤ-ਰਮਨ ਬਹਿਲ
ਲੋਕਾਂ ਨੇ ਰਮਨ ਬਹਿਲ ਵਲੋਂ ਕੀਤੇ ਗਏ ਯਤਨਾਂ ਲਈ ਕੀਤਾ ਧੰਨਵਾਦ
ਗੁਰਦਾਸਪੁਰ, 15 ਮਾਰਚ 2026 (ਮੰਨਨ ਸੈਣੀ)–ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਵਲੋਂ ਲੋਕਹਿਤ ਵਿੱਚ ਨਿਰੰਤਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਆਈ.ਟੀ.ਆਈ ਗੁਰਦਾਸਪੁਰ ਕਾਲੋਨੀ ਵਿਖੇ 9 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ 10 ਕਿਲੋਮੀਟਰ ਲੰਬੇ ਨਵੇਂ ਸੀਵਰੇਜ਼ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਰਮਨ ਬਹਿਲ ਦਾ ਧੰਨਵਾਦ ਕੀਤਾ।
ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਮਨ ਬਹਿਲ ਨੇ ਕਿਹਾ ਕਿ ਕਰੀਬ ਪਿਛਲੇ ਚਾਰ ਦਹਾਕਿਆਂ ਤੋਂ ਇਥੋਂ ਦੇ ਵਸਨੀਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਹੁਤ ਪਰੇਸ਼ਾਨ ਸਨ ਪਰ ਹੁਣ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਦਿਆਂ 9 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਨਵਾਂ ਸੀਵਰੇਜ਼ ਪਾਉਣ ਲਈ ਸੀਵਰੇਜ਼ ਵਿਭਾਗ ਨੂੰ ਫੰਡ ਮਨਜ਼ੂਰ ਹੋ ਗਏ ਹਨ, ਜਿਸ ਨਾਲ ਸੀਵਰੇਜ਼ ਪਾਈਪਾਂ ਪਾਈਆਂ ਜਾਣਗੀਆਂ ਅਤੇ ਇੱਕ ਵੱਡਾ ਪੰਪ ਲਗਾ ਕੇ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਨ ਰੋਡ (ਨੇੜੇ ਪਰੈਂਜੀਡੈਂਟ ਪਾਰਕ) ਦੇ ਨਾਲ-ਨਾਲ ਸੀਵਰੇਜ਼ ਪਾਈਪ ਪਾਇਆ ਜਾਵੇਗਾ।
ਰਮਨ ਬਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਚਹੁਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿਛਲੇ ਹਫਤੇ ਹੀ ਸ਼ਹਿਰ ਵਿਚਲੀਆਂ 22.85 ਕਿੱਲੋਮੀਟਰ ਲੰਮੀਆਂ ਸੜਕਾਂ ਦੇ ਨਵੀਨੀਕਰਨ, ਇਹਨਾਂ ਸੜਕਾ ਨੂੰ ਚੌੜਿਆਂ ਕਰਨ ਲਈ ਅਤੇ ਸਾਈਡਾਂ ‘ਤੇ ਇੰਟਰ ਲੋਕ ਟਾਇਲਾਂ ਲਗਾਉਣ ਲਈ 34 ਕਰੋੜ ਰੁਪਏ ਦੀ ਲਾਗਤ ਨਾਲ 12 ਮੁੱਖ ਸੜਕਾਂ ਦੀ ਨੁਹਾਰ ਬਦਲਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਰਮਨ ਬਹਿਲ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਆਪਣੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹਨ ਅਤੇ ਗੁਰਦਾਸਪੁਰ ਨੂੰ ਨੰਬਰ ਇੱਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ ।
ਇਸ ਮੌਕੇ ਬਲਵਿੰਦਰ ਸਿੰਘ ਅਤੇ ਇਥੋਂ ਦੇ ਵਸਨੀਕਾਂ ਨੇ ਇੱਕਸੁਰ ਵਿੱਚ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 40 ਸਾਲਾਂ ਤੋਂ ਰਵਾਇਤੀ ਪਾਰਟੀਆਂ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਸਾਰੇ ਜਾਣੇ ਰਮਨ ਬਹਿਲ ਹੁਰਾਂ ਕੋਲ ਆਪਣੀ ਸਮੱਸਿਆ ਲੈ ਕੇ ਪਹੁੰਚੇ ਸਨ ਅਤੇ ਰਮਨ ਬਹਿਲ ਵਲੋਂ ਤੁਰੰਤ ਉਨ੍ਹਾਂ ਦੀ ਨਾ ਕੇਵਲ ਸਮੱਸਿਆ ਸੁਣੀ ਬਲਕਿ ਸਮੱਸਿਆ ਦਾ ਹੱਲ ਵੀ ਕਰ ਦਿੱਤਾ ਅਤੇ ਅੱਜ ਰਮਨ ਬਹਿਲ ਦੇ ਯਤਨਾਂ ਸਦਕਾ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ, ਜਿਸ ਲਈ ਉਹ ਰਮਨ ਬਹਿਲ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਪੰਛੀ ਕਾਲੋਨੀ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਲਈ ਰਸਤਾ ਨਾ ਹੋਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸਬੰਧੀ ਰਮਨ ਬਹਿਲ ਨੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਾਲੋਨੀ ਵਿਚਲੇ ਰਸਤੇ ਲਈ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਭਾਰਤ ਭੂਸ਼ਣ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਗੁਰਦਾਸਪੁਰ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨ ਮਹਾਜਨ ,ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ , ਰਘੁਬੀਰ ਸਿੰਘ ਟੋਨੀ ਖਾਲਸਾ , ਬਲਾਕ ਪ੍ਰਧਾਨ ਯੋਗੇਸ਼ ਸ਼ਰਮਾ, ਨੀਰਜ ਸਲਹੋਤਰਾ, ਹਲਕਾ ਕੋਆਰਡੀਨੇਟਰ ਯੁੱਧ ਨਸ਼ੇ ਵਿਰੁੱਧ, ਰਜਿੰਦਰ ਨੰਦਾ, ਚੇਅਰਮੈਨ ਟਰੇਡ ਵਿੰਗ ਅਸ਼ੋਕ ਮਹਾਜਨ , ਪ੍ਰਧਾਨ ਵਪਾਰ ਮੰਡਲ ਰਵੀ ਮਹਾਜਨ , ਪ੍ਰਧਾਨ ਨਿਊ ਸਬਜ਼ੀ ਮੰਡੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਸਖਸ਼ੀਅਤਾਂ ਮੌਜੂਦ ਸਨ।
