ਉਮੀਦਵਾਰ ਵੰਸ਼ਦੀਪ ਸੈਣੀ ਨੇ 1.6ਕਿਲੋਮੀਟਰ ਦੌੜ ਸਿਰਫ 4ਮਿੰਟ 50ਸਕਿੰਟ ਵਿੱਚ ਪੂਰੀ ਕੀਤੀ

ਗੁਰਦਾਸਪੁਰ, 14 ਮਾਰਚ 2026 (ਮੰਨਨ ਸੈਣੀ)– ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚੱਲ ਰਹੀ ਭਾਰਤੀ ਫੌਜ ਦੀ ਭਰਤੀ ਰੈਲੀ ਦੌਰਾਨ ਉਮੀਦਵਾਰ ਵੰਸ਼ਦੀਪ ਸੈਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1.6 ਕਿਲੋਮੀਟਰ ਦੌੜ ਸਿਰਫ 4 ਮਿੰਟ 50 ਸਕਿੰਟ ਵਿੱਚ ਪੂਰੀ ਕਰਕੇ ਰਿਕਾਰਡ ਸਮਾਂ ਦਰਜ ਕੀਤਾ।

ਡਾਇਰੈਕਟਰ ਭਰਤੀ ਬੋਰਡ ਕਰਨਾ ਜੇਮਸ ਜੈਕਬ ਨੇ ਦੱਸਿਆ ਕਿ ਇਹ ਸਮਾਂ ਹੁਣ ਤੱਕ ਚੱਲ ਰਹੀ ਭਰਤੀ ਰੈਲੀ ਦੌਰਾਨ ਦਰਜ ਹੋਇਆ ਸਭ ਤੋਂ ਤੇਜ਼ ਸਮਾਂ ਹੈ, ਜੋ ਉਸਦੀ ਮਿਹਨਤ, ਅਨੁਸ਼ਾਸਨ ਅਤੇ ਵਧੀਆ ਫਿਟਨੈੱਸ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਭਰਤੀ ਰੈਲੀ ਵਿੱਚ ਨੌਜਵਾਨ ਪੂਰੇ ਉਤਸ਼ਾਹ ਨਾਲ ਹਿੱਸੇ ਲੈ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਮੀਦਵਾਰਾਂ ਲਈ ਸੁਚਾਰੂ ਢੰਗ ਨਾਲ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਭਰਤੀ ਰੈਲੀ ਨੌਜਵਾਨਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਪ੍ਰਕਿਰਿਆ ਰਾਹੀਂ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ।

Exit mobile version