ਅੰਤਿਮ ਅਰਦਾਸ 15 ਮਾਰਚ ਨੂੰ ਘੱਨੂਪੁਰ ਕਾਲੇ (ਅੰਮ੍ਰਿਤਸਰ) ਵਿਖੇ ਹੋਵੇਗੀ
ਅੰਮ੍ਰਿਤਸਰ (ਘੱਨੂਪੁਰ ਕਾਲੇ), 11 ਮਾਰਚ 2025 (ਦੀ ਪੰਜਾਬ ਵਾਇਰ)। ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਡੀਆਈਜੀ (IPS) ਡਾ. ਨਾਨਕ ਸਿੰਘ ਦੇ ਸਤਿਕਾਰਯੋਗ ਪਿਤਾ ਡਾ. ਮੁਰਾਰ ਸਿੰਘ ਜੀ ਮਿਤੀ 6 ਮਾਰਚ 2026, ਦਿਨ ਸ਼ੁੱਕਰਵਾਰ ਨੂੰ ਅਚਾਨਕ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੁਲਿਸ ਅਤੇ ਪ੍ਰਸ਼ਾਸਨਿਕ ਹਲਕਿਆਂ ਸਮੇਤ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਗਹਿਰਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਜਾਣਕਾਰਾਂ ਮੁਤਾਬਕ ਡਾ. ਮੁਰਾਰ ਸਿੰਘ ਜੀ ਇਕ ਇਜ਼ਤਦਾਰ ਅਤੇ ਸਤਿਕਾਰਯੋਗ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਸਮਾਜ ਵਿੱਚ ਸੇਵਾ ਅਤੇ ਨੇਕੀ ਦੀ ਮਿਸਾਲ ਕਾਇਮ ਕੀਤੀ।
15 ਮਾਰਚ ਨੂੰ ਹੋਵੇਗੀ ਅੰਤਿਮ ਅਰਦਾਸ
ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਹੇਠ ਲਿਖੇ ਅਨੁਸਾਰ ਹੋਵੇਗਾ:
ਸਥਾਨ: ਗੁਰਦੁਆਰਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ, ਘੱਨੂਪੁਰ ਕਾਲੇ (ਅੰਮ੍ਰਿਤਸਰ)
ਮਿਤੀ: 15 ਮਾਰਚ 2026 (ਦਿਨ ਐਤਵਾਰ)
ਸਮਾਂ: ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ
ਸਮੂਹ ਸਨੇਹੀਆਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ।
ਸੋਗਮਈ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸਰਦਾਰਨੀ ਜਸਵੀਰ ਕੌਰ, ਡੀਆਈਜੀ (IPS) ਡਾ. ਨਾਨਕ ਸਿੰਘ ਅਤੇ ਡਾ. ਹਰਨੀਤ ਕੌਰ (ਸਪੁੱਤਰ ਅਤੇ ਨੂੰਹ) ਅਤੇ ਬੀਬੀ ਸਿਮਰਜੀਤ ਕੌਰ ਅਤੇ ਸਰਦਾਰ ਹਰਪ੍ਰੀਤ ਸਿੰਘ (ਪੁੱਤਰੀ ਅਤੇ ਜਵਾਈ) ਆਦਿ ਸ਼ਾਮਿਲ ਹਨ।
