ਸ਼੍ਰੀ ਸਨਾਤਨ ਚੇਤਨਾ ਮੰਚ ਦੇ ਹੋਲੀਕਾ ਦਹਿਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਕੀਤੀ ਸ਼ਿਰਕਤ

ਦੇਰ ਰਾਤ ਤੱਕ ਚੱਲਿਆ ਸਮਾਗਮ, ਵਿਧੀਵੱਤ ਹਵਨ ਪੂਜਾ ਦੇ ਨਾਲ ਕੀਤਾ ਗਿਆ ਹੋਲੀਕਾ ਦਹਿਨ

ਗੁਰਦਾਸਪੁਰ, 4 ਮਾਰਚ 2026 (ਮੰਨਣ ਸੈਣੀ)। ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਨੁਮਾਨ ਚੌਂਕ ਵਿੱਚ ਕਰਵਾਏ ਗਏ ਹੋਲੀਕਾ ਦਹਿਨ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ ਅਤੇ ਵਿਧੀਵੱਤ ਮੰਤਰ ਉਚਾਰਨ ਅਤੇ ਹਵਨ ਪੂਜਾ ਦੇ ਨਾਲ ਉਹਨਾਂ ਨੇ ਹੋਲੀਕਾ ਦਹਿਨ ਸਮਾਗਮ ਦੀ ਸ਼ੁਰੂਆਤ ਕੀਤੀ। ਸ਼ਹਿਰ ਨਿਵਾਸੀਆਂ ਵੱਲੋਂ ਹੋਲੀਕਾ ਦਹਿਨ ਵੇਦੀ ਦੀ ਪਰਿਕਰਮਾ ਕਰਕੇ ਉਸ ਵਿੱਚ ਨਾਰੀਅਲ ਅਤੇ ਹੋਰ ਸਮੱਗਰੀ ਦੀਆਂ ਆਹੂਤੀਆਂ ਪਾਈਆਂ ਗਈਆਂ।

ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਦੱਸਿਆ ਕਿ ਮੰਚ ਵੱਲੋਂ ਲਗਾਤਾਰ ਪੁਰਾਤਨ ਸੰਸਕ੍ਰਿਤੀ ਨੂੰ ਪੁਨਰ ਜੀਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕੜੀ ਵਿੱਚ ਤਿਉਹਾਰਾਂ ਨੂੰ ਪੁਰਾਤਨ ਪਰੰਪਰਾਵਾਂ ਅਤੇ ਰੀਤੀਆਂ ਅਨੁਸਾਰ ਮਨਾਉਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਹੈ। ਹੋਲੀ ਹੀ ਨਹੀਂ, ਦਿਵਾਲੀ, ਜਨਮ ਅਸ਼ਟਮੀ ਵਰਗੇ ਤਿਉਹਾਰ ਵੀ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਪੁਰਾਤਨ ਸੰਸਕ੍ਰਿਤੀ ਅਤੇ ਮਰਿਆਦਾ ਅਨੁਸਾਰ ਮਨਾਏ ਜਾਂਦੇ ਹਨ, ਤਾਂ ਜੋ ਨੌਜਵਾਨ ਪੀੜੀ ਸਾਡੇ ਸਨਾਤਨੀ ਵਿਰਸੇ ਅਤੇ ਸੰਸਕ੍ਰਿਤੀ ਤੋਂ ਜਾਣੂ ਹੋ ਸਕੇ ਅਤੇ ਉਸ ਨਾਲ ਜੁੜੀ ਰਹਿ ਸਕੇ।

ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਰਮਨ ਬਹਿਲ ਨੇ ਸ਼੍ਰੀ ਸਨਾਤਨ ਚੇਤਨਾ ਮੰਚ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਨਿਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਤਿਉਹਾਰ ਆਪਸੀ ਭਾਈਚਾਰੇ ਅਤੇ ਸਾਂਝ ਦੇ ਪ੍ਰਤੀਕ ਹਨ। ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ।

ਇਸ ਮੌਕੇ ਤੇ ਗਗਨਦੀਪ ਸਿੰਘ (ਹਲਕਾ ਯੂਥ ਕੋਆਰਡੀਨੇਟਰ), ਸਾਹਿਬ ਸਿੰਘ (ਚੇਅਰਮੈਨ, ਐਕਸਾਈਜ਼ ਕਮਿਸ਼ਨ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਤੋਂ ਇਲਾਵਾ ਰਿੰਕੂ ਮਹਾਜਨ, ਭਰਤ ਗੱਬਾ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਪ੍ਰੋ. ਪ੍ਰਬੋਧ ਗਰੋਵਰ, ਜਲੂਜ ਅਰੋੜਾ, ਵਿਸ਼ਾਲ ਅਗਰਵਾਲ, ਅਨਮੋਲ ਸ਼ਰਮਾ, ਸੁਰਿੰਦਰ ਮਹਾਜਨ, ਸੰਜੀਵ ਪ੍ਰਭਾਕਰ, ਹੀਰੋ ਮਹਾਜਨ, ਗਿਰੀਸ਼ ਬਾਮੋਤਰਾ, ਮਮਤਾ ਗੋਇਲ, ਆਸ਼ਾ ਬਾਮੋਤਰਾ, ਰਾਕੇਸ਼ ਕੁਮਾਰ, ਵਿਕਾਸ ਮਹਾਜਨ, ਅਤੁਲ ਮਹਾਜਨ, ਧਰੁਵ ਅਗਰਵਾਲ, ਸ਼ਿਵਾਨੀ ਅਗਰਵਾਲ, ਪੰਡਿਤ ਵਿਸ਼ਨੂੰ ਸ਼ਰਮਾ, ਰਾਜੇਸ਼ ਸਲਹੋਤਰਾ, ਸ਼ਸ਼ੀ ਕਾਂਤ ਮਹਾਜਨ, ਅਨੁਰੰਜਨ ਡਿੱਕੀ, ਵਿਜੇ ਬਾਂਸਲ, ਬੀ.ਬੀ. ਗੁਪਤਾ, ਅਸ਼ੋਕ ਪੁਰੀ, ਤ੍ਰਿਭੁਵਨ ਮਹਾਜਨ ਆਦਿ ਮੌਜੂਦ ਸਨ।

Exit mobile version