ਦੀਨਾਨਗਰ ਵਿੱਚ 1 ਮਾਰਚ ਨੂੰ ਰਾਜ ਪੱਧਰੀ ਸੰਮੇਲਨ ਅੰਦਰ ਜੁੱਟੇਗਾ ਸੈਣੀ ਸਮਾਜ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਬਤੌਰ ਮੁੱਖ ਮਹਿਮਾਨ ਕਰਨਗੇ ਸ਼ਿਰਕਤ

ਏਕਤਾ, ਸਿੱਖਿਆ ਅਤੇ ਯੁਵਾ ਸਸ਼ਕਤੀਕਰਨ ‘ਤੇ ਕੇਂਦਰਿਤ ਹੋਵੇਗਾ ਰਾਜ ਪੱਧਰੀ ਸੈਣੀ ਸੰਮੇਲਨ

ਗੁਰਦਾਸਪੁਰ, 25 ਫਰਵਰੀ 2026 (ਮੰਨਣ ਸੈਣੀ)। ਸੈਣੀ ਸਮਾਜ ਦੀ ਸਮਾਜਿਕ ਮਜ਼ਬੂਤੀ, ਵਿਦਿਅਕ ਤਰੱਕੀ ਅਤੇ ਜਥੇਬੰਦਕ ਮਜ਼ਬੂਤੀ ਦੇ ਸੰਕਲਪ ਦੇ ਨਾਲ ਆਉਣ ਵਾਲੀ 1 ਮਾਰਚ ਨੂੰ ਦੀਨਾਨਗਰ ਦੇ ਆਨੰਦ ਪੈਲੇਸ ਵਿਖੇ ਇੱਕ ਵਿਸ਼ਾਲ ਰਾਜ ਪੱਧਰੀ ਸੈਣੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਨੂੰ ਸਮੁੱਚੇ ਪੰਜਾਬ ਵਿੱਚ ਸਮਾਜ ਦੀ ਇੱਕਜੁੱਟਤਾ ਪ੍ਰਦਰਸ਼ਿਤ ਕਰਨ ਵਾਲੇ ਇੱਕ ਇਤਿਹਾਸਕ ਮੰਚ ਵਜੋਂ ਦੇਖਿਆ ਜਾ ਰਿਹਾ ਹੈ।

ਸੈਣੀ ਸਮਾਜ ਸਭਾ (ਰਜਿ.) ਦੀਨਾਨਗਰ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ (ਰਿਟਾਇਰਡ ਈ.ਟੀ.ਓ.) ਅਤੇ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਰਾਸ਼ਟਰੀ ਪ੍ਰਧਾਨ ਦਿਲਬਾਗ ਸਿੰਘ ਸੈਣੀ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਲਵਲੀਨ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹਿਣਗੇ। ਇਸ ਦੇ ਨਾਲ ਹੀ ਸੈਣੀ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਾਜ ਕੁਮਾਰ ਮੁਕਾਰੀ, ਚੇਅਰਮੈਨ ਬੈਕ ਫਿਨਕ (ਪੰਜਾਬ ਸਰਕਾਰ) ਸੰਦੀਪ ਸੈਣੀ, ਸੈਣੀ ਵੈਲਫੇਅਰ ਬੋਰਡ਼ ਪੰਜਾਬ ਦੇ ਚੇਅਰਮੈਨ ਨਰੇਸ਼ ਸੈਣੀ, ਸੈਣੀ ਵੈਲਫੇਅਰ ਬੋਰਡ ਦੇ ਚੇਅਰਮੈਨ ਐਡਵੋਕੇਟ ਦਿਲਬਾਗ ਸਿੰਘ ਸੈਣੀ, ਪਠਾਨਕੋਟ ਤੋਂ ਪੁਨੀਤ ਪਿੰਟਾ, ਗੁਰਦਾਸਪੁਰ ਦੇ ਪ੍ਰਧਾਨ ਬਖ਼ਸ਼ੀਸ਼ ਸੈਣੀ, ਸਲਾਕਾਰ ਕਸ਼ਮੀਰ ਸਿੰਘ ਸੈਣੀ, ਸੈਣੀ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ, ਅਕਾਲੀ ਵਰਕਰ ਕੰਵਲਜੀਤ ਸਿੰਘ ਕਾਕੀ, ਸੀਨੀਅਰ ਸਲਾਹਕਾਰ ਮਾਸਟਰ ਜੋਹਰ ਸਿੰਘ, ਮਾਸਟਰ ਦਲੀਪ ਸਿੰਘ, ਸਾਬਕਾ ਐਮ.ਐਲਏ ਮਾਸਟਰ ਜੋਹਰ ਸਿੰਘ, ਸਰਪੰਚ ਮਰਾੜਾ ਨਾਰਾਇਨ ਸੈਣੀ, ਸਰਪੰਚ ਤਾਰਾਗੜ੍ਹ ਰੋਜੀ ਸਾਣੀ, ਨੀਤਿਨ ਸੈਣੀ ਸਰਪੰਚ ਦੋਦਵਾ , ਸਲਾਹਕਾਰ ਪਿੰਡ ਰਾਏਪੁਰ ਸੋਹਨ ਲਾਲ ਸੈਣੀ ਮਾਨਯੋਗ ਮਹਿਮਾਨ ਵਜੋ ਸ਼ਿਰਕਤ ਕਰਨਗੇਂ।

ਪ੍ਰੋਗਰਾਮ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ, ਸੀਨੀਅਰ ਅਹੁਦੇਦਾਰ ਅਤੇ ਬੁੱਧੀਜੀਵੀ ਸਮਾਜ ਦੇ ਸਾਹਮਣੇ ਮੌਜੂਦ ਚੁਣੌਤੀਆਂ ਅਤੇ ਭਵਿੱਖ ਦੀ ਦਿਸ਼ਾ ‘ਤੇ ਵਿਚਾਰ-ਵਟਾਂਦਰਾ ਕਰਨਗੇ।

ਜਗਦੀਸ਼ ਰਾਜ ਸੈਣੀ ਨੇ ਦੱਸਿਆ ਕਿ ਇਸ ਸੰਮੇਲਨ ਦਾ ਮੁੱਖ ਉਦੇਸ਼ ਸੈਣੀ ਸਮਾਜ ਦੀ ਸਮੂਹਿਕ ਸ਼ਕਤੀ ਨੂੰ ਜਥੇਬੰਦ ਕਰਨਾ ਹੈ। ਸੰਮੇਲਨ ਵਿੱਚ ਵਿਸ਼ੇਸ਼ ਤੌਰ ‘ਤੇ ਸਮਾਜ ਦੇ ਬੱਚਿਆਂ ਲਈ ਬਿਹਤਰ ਵਿਦਿਅਕ ਮਾਹੌਲ ਤਿਆਰ ਕਰਨਾ, ਨੌਜਵਾਨਾਂ ਨੂੰ ਲੀਡਰਸ਼ਿਪ ਦੀ ਮੁੱਖ ਧਾਰਾ ਨਾਲ ਜੋੜਨਾ, ਆਪਸੀ ਭਾਈਚਾਰੇ ਅਤੇ ਸੰਗਠਨ ਦੇ ਵਿਸਥਾਰ ਨੂੰ ਗਤੀ ਦੇਣਾ ਹੋਵੇਗਾ।

ਪ੍ਰਬੰਧਕੀ ਕਮੇਟੀ ਅਨੁਸਾਰ ਇਸ ਸੰਮੇਲਨ ਨੂੰ ਲੈ ਕੇ ਪੂਰੇ ਸੂਬੇ ਦੇ ਸੈਣੀ ਪਰਿਵਾਰਾਂ ਨਾਲ ਕਰਨ ਵਾਲੀਆਂ ਮੀਟਿੰਗਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਸਮੇਤ ਇਸ ਸਮਾਗਮ ਦਾ ਹਿੱਸਾ ਬਣਨਗੇ। ਪ੍ਰਬੰਧਕਾਂ ਨੇ ਭਰੋਸਾ ਜਤਾਇਆ ਹੈ ਕਿ ਇਹ ਸੰਮੇਲਨ ਸੰਵਾਦ ਅਤੇ ਸਹਿਭਾਗਤਾ ਰਾਹੀਂ ਸਮਾਜ ਦੇ ਭਵਿੱਖ ਲਈ ਇੱਕ ਨਵੀਂ ਅਤੇ ਸਪਸ਼ਟ ਦਿਸ਼ਾ ਤੈਅ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

Exit mobile version