ਮਾਣਯੋਗ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਨੂੰ ਸਰਪੰਚ ਗਰਾਮ ਪੰਚਾਇਤ ਕੋਟਲੀ ਸੂਰਤ ਮੱਲੀ ਖਿਲਾਫ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਭੇਜੀ ਤਜਵੀਜ਼

ਬਟਾਲਾ, 2 0ਫਰਵਰੀ 2026 ( ਦੀ ਪੰਜਾਬ ਵਾਇਰ )— ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ ਵੱਲੋ ਰਿਪੋਰਟ ਕੀਤੀ ਗਈ ਹੈ ਕਿ ਸ੍ਰੀ ਰੋਸ਼ਨ ਲਾਲ ਪੰਚਾਇਤ ਸਕੱਤਰ ਗ੍ਰਾਂਮ ਪੰਚਾਇਤ ਕੋਟਲੀ ਸੂਰਤ ਮੱਲੀ ਵੱਲੋਂ ਵੀ ਲਿਖਤੀ ਰਿਪੋਰਟ ਕੀਤੀ ਗਈ ਹੈ ਕਿ ਸ਼ਿਕਾਇਤ ਮਾਣਯੋਗ ਚੇਅਰਮੈਨ ਐਸ.ਸੀ ਕਮਿਸ਼ਨ ਚੰਡੀਗੜ੍ਹ ਵਿਖੇ ਸ਼ਿਕਾਇਤ ਚੱਲ ਰਹੀ ਹੈ ਪਰ ਸਰਪੰਚ ਗ੍ਰਾਂਮ ਪੰਚਾਇਤ ਵੱਲੋਂ ਮਾਣਯੋਗ ਚੇਅਰਮੈਨ ਐਸ.ਸੀ ਕਮਿਸ਼ਨ ਚੰਡੀਗੜ੍ਹ ਜੀ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ।

ਇਸ ਸਬੰਧੀ ਗ੍ਰਾਮ ਪੰਚਾਇਤ ਕੋਟਲੀ ਸੂਰਤ ਮੇਲੀ ਸਬੰਧੀ ਅੱਜ ਮਿਤੀ 20 ਫਰਵਰੀ ਨੂੰ ਮਾਣਯੋਗ ਚੇਅਰਮੈਨ ਐਸ.ਸੀ ਕਮਿਸ਼ਨ ਚੰਡੀਗੜ੍ਹ ਵੱਲੋਂ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਸ਼ਿਕਾਇਤਾਂ ਸੁਣੀਆਂ ਗਈਆਂ, ਜਿਸ ਵਿਚ ਉਨ੍ਹਾਂ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਕਿ ਸਰਪੰਚ ਗ੍ਰਾਂਮ ਪੰਚਾਇਤ ਕੋਟਲੀ ਸੂਰਤ ਮੱਲੀ ਦੇ ਖਿਲਾਫ ਦੁਕਾਨਾਂ ਦੀ ਉਸਾਰੀ ਨਾ ਰੋਕਣ ਸਬੰਧੀ ਕਾਰਵਾਈ ਕੀਤੀ ਜਾਵੇ । ਇਸ ਲਈ ਬੀ.ਡੀ.ਪੀ.ਓ ਡੇਰਾ ਬਾਬਾ ਨਾਨਕ ਵੱਲੋ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਸਰਪੰਚ ਗ੍ਰਾਂਮ ਪੰਚਾਇਤ ਕੋਟਲੀ ਸੂਰਤ ਮੱਲੀ ਵੱਲੋਂ ਮਾਣਯੋਗ ਚੇਅਰਮੈਨ ਐਸ.ਸੀ ਕਮਿਸ਼ਨ ਚੰਡੀਗੜ੍ਹ  ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਸਰਪੰਚ ਗ੍ਰਾਂਮ ਪੰਚਾਇਤ ਕੋਟਲੀ ਸੂਰਤ ਮੱਲੀ ਦੇ ਖਿਲਾਫ ਬਣਦੀ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਉਣ ਲਈ ਲਿਖਿਆ ਗਿਆ ਹੈ।

ਇਸ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਡੇਰਾ ਬਾਬਾ ਨਾਨਕ ਵੱਲੋ ਕੀਤੀ ਗਈ ਸ਼ਿਫਾਰਿਸ ਨੂੰ ਮੁੱਖ ਰੱਖਦੇ ਹੋਏ ਸਰਪੰਚ ਗਰਾਮ ਪੰਚਾਇਤ ਕੋਟਲੀ ਸੂਰਤ ਮੱਲੀ ਖਿਲਾਫ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਤਜਵੀਜ ਮਾਣਯੋਗ  ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਜਾਬ ਵਿਭਾਗ ਮੁਹਾਲੀ ਨੂੰ ਭੇਜੀ ਜਾਂਦੀ ਹੈ।

Exit mobile version