ਕੇਂਦਰੀ ਟਰੇਡ ਯੂਨੀਅਨਾਂ ਦੇ ਭਾਰਤ ਬੰਦ ਸੱਦੇ ਉੱਪਰ ਡੀ.ਸੀ.ਦਫਤਰ ਗੁਰਦਾਸਪੁਰ ਵਿਖੇ ਵਿਸ਼ਾਲ ਰੈਲੀ

ਚਾਰ ਲੇਬਰ ਕੋਡ ਰੱਦ ਕਰਨ ਅਤੇ 29 ਲੇਬਰ ਕੋਡ ਬਹਾਲ ਕਰਨ ਦੀ ਮੰਗ

ਭਾਰਤ-ਅਮਰੀਕਾ ਟਰੇਡ ਡੀਲ ਦੀ ਨਿਖੇਧੀ

ਗੁਰਦਾਸਪੁਰ, 12 ਫਰਵਰੀ 2026 (ਮੰਨਨ ਸੈਣੀ)– ਕੇਂਦਰੀ ਟਰੇਡ ਯੂਨੀਅਨਾਂ ਦੇ ਭਾਰਤ ਬੰਦ ਦੇ ਸੱਦੇ ਉੱਪਰ ਗੁਰਦਾਸਪੁਰ ਦੀਆਂ ਟਰੇਡ ਯੂਨੀਅਨਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ।ਇਸ ਤੋਂ ਪਹਿਲਾਂ ਗੁਰਦਾਸਪੁਰ ਦੀਆਂ ਟਰੇਡ ਯੂਨੀਅਨਾਂ ਵੱਲੋਂ ਗੁਰੂ ਨਾਨਕ ਪਾਰਕ, ਗੁਰਦਾਸਪੁਰ ਵਿਖੇ ਇਕੱਤਰ ਹੋਣ ਉਪਰੰਤ ਡੀ.ਸੀ ਦਫਤਰ ਗੁਰਦਾਸਪੁਰ ਤੱਕ ਰੋਸ ਮਾਰਚ ਕੀਤਾ ਗਿਆ।ਇਸ ਮੌਕੇ ਇਫਟੂ ਦੇ ਜੋਗਿੰਦਰ ਪਾਲ ਘੁਰਾਲਾ, ਸੀ. ਆਈ. ਟੀ. ਯੂ ਦੇ ਹਰਭਜਨ ਸਿੰਘ, ਏਟਕ ਦੇ ਸੁਭਾਸ਼ ਕੈਰੇ, ਸੀ.ਟੀ.ਯੂ. ਦੇ ਜਸਵੰਤ ਸਿੰਘ ਬੁੱਟਰ, ਏਕਟੂ ਦੇ ਪ੍ਰੇਮ ਮਸੀਹ ਸੋਨਾ, ਟੀ.ਐੱਸ.ਯੂ ਦੇ ਸੰਜੀਵ ਸੈਣੀ, ਰਵੇਲ ਸਿੰਘ,ਬਲਵਿੰਦ ਸਿੰਘ ਉਧੀਪੁਰ, ਪਸਸਸਫ ਦੇ ਕੁਲਦੀਪ ਪੁਰੇਵਾਲ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਅਤੇ ਸਟੇਜ ਸਕੱਤਰ ਦੀ ਭੂਮਿਕਾ ਧਿਆਨ ਸਿੰਘ ਠਾਕੁਰ ਵੱਲੋਂ ਨਿਭਾਈ ਗਈ।

ਇਸ ਮੌਕੇ ਬੁਲਾਰਿਆ ਨੇ ਕੇਂਦਰ ਸਰਕਾਰ ਵੱਲੋਂ 4 ਲੇਬਰ ਕੋਡਾਂ ਨੂੰ ਤੁਰੰਤ ਵਾਪਿਸ ਲੈ ਕੇ 29 ਰੱਦ ਕੀਤੇ ਗਏ ਲੇਬਰ ਕਾਨੂੰਨਾਂ ਨੂੰ ਫੌਰੀ ਬਹਾਲ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਮਜ਼ਦੂਰ ਵਿਰੋਧੀ ਫੈਸਲਿਆਂ ਉੱਪਰ ਮੋਹਰ ਲਗਾਈ ਜਾ ਰਹੀ ਹੈ।ਕੇਂਦਰ ਸਰਕਾਰ ਅਜਿਹੇ ਕਾਨੂੰਨ ਬਣਾ ਰਹੀ ਹੈ ਜੋ ਸਿਰਫ ਅਮੀਰ ਅਤੇ ਕਾਰਪੋਰੇਟ ਘਰਾਣਿਆ ਨੂੰ ਹੋਰ ਅਮੀਰ ਬਣਾਉਣਗੇ ਅਤੇ ਮਜ਼ਦੂਰਾਂ ਨੂੰ ਗਰੀਬੀ ਦੀ ਖਾਈ ਵਿੱਚ ਸੁਟਣਗੇ। ਆਗੂਆਂ ਕੇਂਦਰ ਸਰਕਾਰ ਵੱਲੋਂ ਅਮਰੀਕਾ-ਭਾਰਤ ਵਿਚਕਾਰ ਹੋਈ ਟਰੇਡ ਡੀਲ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਟਰੇਡ ਡੀਲ ਭਾਰਤੀ ਅਰਥਚਾਰੇ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰੇਗੀ।

ਇਸ ਮੌਕੇ ਸੁਖਦੇਵ ਰਾਜ ਬਹਿਰਾਮਪੁਰ, ਰੂਪ ਸਿੰਘ ਪੱਡਾ, ਸੁਭਾਸ਼ ਕੈਰੇ, ਵਿਜੇ ਸੋਹਲ, ਬਲਵਿੰਦਰ ਸਿੰਘ ਉਦੀਪੁਰ, ਸੰਜੀਵ ਸੈਣੀ, ਕੁਲਦੀਪ ਪੁਰੇਵਾਲ ਆਦਿ ਟਰੇਡ ਯੂਨੀਅਨ ਦੇ ਬੁਲਾਰਿਆ ਨੇ ਸੰਬੋਧਨ ਕੀਤਾ।ਇਸ ਦੇ ਨਾਲ ਹੀ ਟਰੇਡ ਯੂਨੀਅਨਾਂ ਦੀ ਹਿਮਾਇਤ ਉੱਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸਤਬੀਰ ਸਿੰਘ ਸੁਲਤਾਨੀ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ ਔਲਖ, ਜਮਹੂਰੀ ਕਿਸਾਨ ਸਭਾ ਦੇ ਮੱਖਣ ਸਿੰਘ ਕੁਹਾੜ, ਪੰਜਾਬ ਕਿਸਾਨ ਯੂਨੀਅਨ ਦੇ ਅਸ਼ਵਨੀ ਕੁਮਾਰ ਲੱਖਣ ਕਲਾਂ, ਕੁੱਲ ਹਿੰਦ ਕਿਸਾਨ ਸਭਾ ਦੇ ਬਲਵਿੰਦਰ ਸਿੰਘ ਮਰੜ੍ਹ, ਬੀ.ਕੇ.ਯੂ. ਡਕੌਂਦਾ ਦੇ ਬਲਵਿੰਦਰ ਸਿੰਘ ਜੀਵਨ ਚੱਕ, ਕੁੱਲ ਹਿੰਦ ਕਿਸਾਨ ਸਭਾ ਜਗਜੀਤ ਸਿੰਘ ਅਲੂਣਾ, ਬੀ.ਕੇ.ਯੂ. ਉਗਰਾਹਾਂ ਦੇ ਗੁਰਮੁੱਖ ਸਿੰਘ ਖਹਿਰਾ, ਸਾਬਕਾ ਸੈਨਿਕ ਭਲਾਈ ਵੱਲੋਂ ਐੱਸ.ਪੀ ਸਿੰਘ ਗੋਸਲ, ਬੀਕੇਯੂ ਕਾਦੀਆਂ ਵੱਲੋਂ ਬਲਵੀਰ ਸਿੰਘ,ਡੀ ਐਮ ਐਫ ਦੇ ਮੈਡਲ ਬਲਵਿੰਦਰ ਕੌਰ, ਗੁਰਵਿੰਦਰ ਕੌਰ, ਗੁਰਪ੍ਰੀਤ ਕੌਹਾਲੀ ਅਤੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾ.ਜਗਜੀਵਨ ਲਾਲ ਨੇ ਸੰਬੋਧਨ ਕੀਤਾ।

Exit mobile version