ਕਿਹਾ, ਪ੍ਰਧਾਨ ਮੰਤਰੀ ਦੇ ਪਦ ਦੀ ਮਰਯਾਦਾ ਓਨ੍ਹੀ ਹੀ ਮਹੱਤਵਪੂਰਨ ਹੈ ਜਿੰਨੀ ਪ੍ਰਧਾਨ ਮੰਤਰੀ ਦੀ ਸੁਰੱਖਿਆ
2022 ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਅੱਜ ਲੋਕ ਸਭਾ ਵਿੱਚ ਕਾਂਗਰਸ ਦੀਆਂ ਬੈਂਚਾਂ ‘ਤੇ ਬੈਠੇ ਹਨ
ਚੰਡੀਗੜ੍ਹ, 6 ਫਰਵਰੀ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਦੇ ਪਿਛਲੇ ਵਰਤਾਰੇ ਨੂੰ ਦੇਖਦਿਆਂ, ਉਨ੍ਹਾਂ ਵੱਲੋਂ ਕਿਸੇ ਵੀ ਅਣਉਚਿਤ ਵਿਹਾਰ ਦੀਆਂ ਆਸ਼ੰਕਾਵਾਂ ਨੂੰ ਅਸੰਭਵ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਦ ਦੀ ਮਰਯਾਦਾ ਉਹਨੀ ਹੀ ਮਹੱਤਵਪੂਰਨ ਹੈ ਜਿੰਨੀ ਪ੍ਰਧਾਨ ਮੰਤਰੀ ਦੀ ਸੁਰੱਖਿਆ।
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪਦ ਦੀ ਮਰਯਾਦਾ ਨੂੰ ਖਤਰੇ ਦੀ ਆਸ਼ੰਕਾ ਨੂੰ ਸਹੀ ਦੱਸਦਿਆਂ, ਅੱਜ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾ ਆਪਣੀ ਸੰਕੀਰਨ ਰਾਜਨੀਤੀ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਬੈਂਚਾਂ ‘ਤੇ ਉਹੀ ਨੇਤਾ ਬੈਠੇ ਹਨ ਜਿਨ੍ਹਾਂ ਨੇ ਫਿਰੋਜ਼ਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਸੀ ਅਤੇ ਇਹ ਲੋਕ ਕਾਂਗਰਸ ਹਾਈਕਮਾਨ ਦੀ ਕਿਰਪਾ ਹਾਸਲ ਕਰਨ ਲਈ ਅੱਜ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਵਿੱਚ ਲਿਖਿਆ ਹੈ:
“ਲੋਕ ਸਭਾ ਵਿੱਚ ਕੁਝ ਕਾਂਗਰਸ ਸੰਸਦ ਮੈਂਬਰਾਂ ਦੇ ਵਿਹਾਰ ਨੂੰ ਲੈ ਕੇ ਉਠੀਆਂ ਚਿੰਤਾਵਾਂ ਨੂੰ ਸਿਰਫ਼ ਆਮ ਵਿਘਨ ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰਕੇ ਉਨ੍ਹਾਂ ਦੇ ਆਪਣੇ ਪਿਛਲੇ ਰਿਕਾਰਡ ਨੂੰ ਦੇਖਦਿਆਂ ਜਿਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ 2022 ਵਿੱਚ ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਸਥਿਤੀਆਂ ਨੂੰ ਨਾ ਸਿਰਫ਼ ਹੋਣ ਦਿੱਤਾ, ਸਗੋਂ ਉਨ੍ਹਾਂ ਦੀ ਅਗਵਾਈ ਵੀ ਕੀਤੀ, ਉਹ ਅੱਜ ਲੋਕ ਸਭਾ ਦੇ ਮੈਂਬਰ ਹਨ — ਅਤੇ ਕਾਂਗਰਸ ਦੀ ਉੱਚ ਕਮਾਨ ਦਾ ਹਿੱਸਾ ਬਣ ਕੇ ਪਾਰਟੀ ਦੀ ਨੀਤੀ ਅਤੇ ਰਣਨੀਤੀ ਨੂੰ ਪ੍ਰਭਾਵਿਤ ਵੀ ਕਰ ਰਹੇ ਹਨ। ਜਦੋਂ ਉਹੀ ਪਾਤਰ ਉਹੀ ਤਰੀਕਾ ਦੁਹਰਾਉਂਦੇ ਹਨ, ਤਾਂ ਇਤਿਹਾਸ ਅਪ੍ਰਸੰਗਿਕ ਨਹੀਂ ਹੋ ਜਾਂਦਾ।
ਜਿਨ੍ਹਾਂ ਨੇ ਇੱਕ ਵਾਰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਸੁਰੱਖਿਆ ਸੰਕਟ ਵਿੱਚ ਬਦਲ ਦਿੱਤਾ ਸੀ, ਉਹ ਅੱਜ ਸੰਸਦ ਨੂੰ ਠੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੂੰ ਧੰਨਵਾਦ ਪ੍ਰਸਤਾਵ ‘ਤੇ ਜਵਾਬ ਦੇਣ ਤੋਂ ਰੋਕਣਾ ਕਿਸੇ ਵਿਅਕਤੀ ਦਾ ਅਪਮਾਨ ਨਹੀਂ — ਇਹ ਪ੍ਰਧਾਨ ਮੰਤਰੀ ਦੇ ਸੰਵਿਧਾਨਕ ਪਦ ਦੀ ਮਰਯਾਦਾ ‘ਤੇ ਸੋਚੀ-ਸਮਝੀ ਚੋਟ ਹੈ। ਜਦੋਂ ਤਰਕ ਅਸਫਲ ਹੋ ਜਾਂਦੇ ਹਨ, ਤਾਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।”
ਮੁਜ਼ਫ਼ਰ ਵਾਰਸੀ ਦੇ ਸ਼ਬਦਾਂ ਵਿੱਚ:
“ਹੋਰਾਂ ਦੇ ਖ਼ਿਆਲਾਂ ਦੀ ਲੈਂਦੇ ਹਨ ਤਲਾਸ਼ੀ,
ਅਤੇ ਆਪਣੇ ਗਰੇਬਾਨ ਵਿੱਚ ਝਾਤੀ ਨਹੀਂ ਮਾਰਦੇ।”
