ਦੀਨਾਨਗਰ/ਗੁਰਦਾਸਪੁਰ, 5 ਫਰਵਰੀ 2026 (ਮੰਨਨ ਸੈਣੀ)– ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ 5 ਫਰਵਰੀ ਤੋਂ 11 ਫਰਵਰੀ ਤੱਕ ‘ਯੁਵਾ ਆਪਦਾ ਮਿੱਤਰ‘ ਟ੍ਰੇਨਿੰਗ ਪ੍ਰੋਗਰਾਮ ਐਸ.ਐਸ.ਐਮ ਕਾਲਜ, ਦੀਨਾਨਗਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਟ੍ਰੇਨਿੰਗ ਪ੍ਰੋਗਰਾਮ ਦੇ ਪਹਿਲੇ ਦਿਨ ਅੱਜ ਵਿਧੀਵਤ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਐਸ.ਐਸ.ਐਮ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ, ਪਰਮਿੰਦਰ ਸੈਣੀ (ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫ਼ਸਰ), ਮੁਕੇਸ਼ ਵਰਮਾ (ਸਹਾਇਕ ਨੋਡਲ ਅਫ਼ਸਰ), ਪ੍ਰੋਫੈਸਰ ਗਰੋਵਰ (ਡੀਨ ਯੂਥ ਵੈਲਫੇਅਰ), ਹੋਜਾ ਪਵਨ ਭਾਰਦਵਾਜ ਆਦਿ ਵੱਲੋਂ ਮੈਗਸੀਪਾ ਟੀਮ ਅਤੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਦਾ ਸਵਾਗਤ ਕੀਤਾ ਗਿਆ। ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਨ ਨਾਲ ਕਰਕੇ ਸਫਲ ਸ਼ੁਰੂਆਤ ਕੀਤੀ ਗਈ।
ਪਹਿਲੇ ਦਿਨ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵੱਲੋਂ ਟ੍ਰੇਨਿੰਗ ਦੇ ਉਦੇਸ਼ਾਂ ਅਤੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਐਨ.ਐਸ.ਐਸ ਦੇ 100 ਅਤੇ ਐਨ.ਵਾਈ.ਕੇ.ਐਸ ਦੇ 100 ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ, ਜਿਨ੍ਹਾਂ ਤੋਂ ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਫਾਰਮ ਭਰਵਾਏ ਗਏ। ਵਲੰਟੀਅਰਾਂ ਨੂੰ ਆਪਦਾਵਾਂ ਨਾਲ ਸੰਬੰਧਿਤ ਬੁਨਿਆਦੀ ਅਤੇ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ।
ਇਸ ਮੌਕੇ ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ, ਐਨ.ਐਸ.ਐਸ ਇੰਚਾਰਜ, ਆਪਦਾ ਮਿੱਤਰ ਇੰਸਟਰਕਟਰ ਟੀਮ (ਪ੍ਰੀਤੀ ਦੇਵੀ, ਸ਼ਾਨੂੰ, ਆਯੂਸ਼, ਯੋਗੇਸ਼, ਸ਼ਾਈਨਾ, ਸੁਸ਼ਮਾ), ਐਨ.ਐਸ.ਐਸ ਆਫ਼ਿਸਰ ਪ੍ਰੋਫੈਸਰ ਰਾਜਨ ਹਾਂਡਾ, ਸੁਬੀਰ, ਸੋਨੂ ਮਲਹੋਤਰਾ, ਰੋਮਿਕ ਤੁੱਲੀ, ਰਮਨਦੀਪ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ। ਇਹ ਟ੍ਰੇਨਿੰਗ ਪ੍ਰੋਗਰਾਮ ਨੌਜਵਾਨਾਂ ਨੂੰ ਆਪਦਾ ਪ੍ਰਬੰਧਨ ਸੰਬੰਧੀ ਤਿਆਰ ਕਰਨ ਅਤੇ ਸਮਾਜ ਸੇਵਾ ਲਈ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
