ਪੀੜਤ ਕਿਸਾਨ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ-ਰਮਨ ਬਹਿਲ
ਗੁਰਦਾਸਪੁਰ 25 ਜਨਵਰੀ 2026 (ਮੰਨਨ ਸੈਣੀ)— ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਪਿੰਡ ਜੋੜਾ ਛੱਤੜਾਂ ਵਿਖੇ ਕਿਸਾਨ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਦੀਆ ਚਾਰ ਗਾਵਾਂ ਦੀ ਤੂੜੀ ਖਾਣ ਤੋ ਬਾਅਦ ਹੋਈ ਮੌਤ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ ਤੇ ਪੀੜਤ ਕਿਸਾਨ ਦੀ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।
ਇਸ ਮੋਕੇ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਪਿੰਡ ਜੋੜਾ ਛੱਤੜਾਂ ਦੇ ਕਿਸਾਨ ਹੀਰਾ ਸਿੰਘ ਦੀਆ ਚਾਰ ਗਾਵਾਂ ਦੇ ਮਰਨ ਦੀ ਖਬਰ ਮਿਲਦਿਆ ਹੀ ਉਹ ਤੁਰੰਤ ਪੀੜਤ ਕਿਸਾਨ ਕੋਲ ਪੰਹੁਚੇ ਸਨ।
ਉਹਨਾਂ ਦੱਸਿਆ ਕਿ ਇਸ ਸੰਬਧੀ ਉਹਨਾਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਗੱਲਬਾਤ ਹੋਈ ਹੈ ਅਤੇ ਪੀੜਤ ਲੋੜਵੰਦ ਕਿਸਾਨ ਦੀਆ ਬਾਕੀ ਗਾਵਾਂ ਦੀ ਸਿਹਤ ਸੰਭਾਲ ਲਈ ਰੈਡ ਕਰਾਸ ਰਾਹੀ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਪੀੜਤ ਲੋੜਵੰਦ ਮਿਹਨਤੀ ਕਿਸਾਨ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
