ਨੈਸ਼ਨਲ ਸਕੂਲ ਖੇਡਾਂ ਵਿੱਚ ਮੈਡਲ ਜਿੱਤ ਕੇ ਦੇਣਗੇ ਨਵੇਂ ਸਾਲ ਦਾ ਤੋਹਫ਼ਾ।
ਗੁਰਦਾਸਪੁਰ 1 ਜਨਵਰੀ 2025 (ਮਨਨ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਪੰਜ ਜੂਡੋ ਖਿਡਾਰੀਆਂ ਦੀ 69 ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ 14 ਸਾਲ ਲੜਕੇ ਗਰੁੱਪ ਵਿਚ ਲੁਧਿਆਣਾ ਲਈ ਚੋਣ ਹੋਈ ਹੈ। ਇਹ ਖਿਡਾਰੀ ਪੰਜ ਜਨਵਰੀ ਤੋਂ ਗਿਆਰਾਂ ਜਨਵਰੀ ਤੱਕ ਪੰਜਾਬ ਦੀ ਟੀਮ ਵਿਚ ਭਾਗ ਲੈਣਗੇ। ਜਲੰਧਰ ਵਿਖੇ ਪ੍ਰੀ ਨੈਸ਼ਨਲ ਜੂਡੋ ਕੈਂਪ ਲਈ ਰਵਾਨਾ ਕਰਨ ਤੋਂ ਪਹਿਲਾਂ ਖਿਡਾਰੀਆਂ ਨੂੰ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਸਨਮਾਨਿਤ ਕੀਤਾ ਗਿਆ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2026 ਦੀ ਸ਼ੁਰੂਆਤ ਇਹਨਾਂ ਖਿਡਾਰੀਆਂ ਲਈ ਸੁਭਾਗਸਾਲੀ ਹੋਵੇਗੀ ਕਿਉਂਕਿ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਆਪਣੀ ਖੇਡ ਪ੍ਰਤਿਭਾ ਦਾ ਝਲਕਾਰਾ ਦੇਣ ਦਾ ਮੌਕਾ ਮਿਲਿਆ ਹੈ।
ਟੀਮ ਦੇ ਕੋਚ ਰਵੀ ਕੁਮਾਰ ਗੁਰਦਾਸਪੁਰ ਨੇ ਇਹਨਾਂ ਖਿਡਾਰੀਆਂ ਦੀ ਚੋਣ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੰਜਾਬ ਦੀ 7 ਮੈਬਰੀ ਅੰਡਰ 14 ਸਾਲ ਜੂਡੋ ਟੀਮ ਵਿਚ ਇਕੋ ਸੈਂਟਰ ਦੇ ਪੰਜ ਖਿਡਾਰੀਆਂ ਦੀ ਚੋਣ ਹੋਣਾ ਗੁਰਦਾਸਪੁਰ ਦੇ ਲਈ ਫ਼ਖ਼ਰ ਵਾਲੀ ਗੱਲ ਹੈ
ਇਹਨਾਂ ਵਿੱਚ ਆਦਿਆ 25 ਕਿਲੋ ਭਾਰ ਵਰਗ, ਸ਼ਿਵਮ ਸ਼ਰਮਾ 30 ਕਿਲੋ ਭਾਰ ਵਰਗ ( ਦੋਨੋਂ ਖਿਡਾਰੀ ਸ੍ਰੀ ਮਤੀ ਧੰਨ ਦੇਵੀ ਡੀ ਏ ਵੀ ਸਕੂਲ) ਮੋਹਿਤ ਕੁਮਾਰ 35 ਕਿਲੋ ਭਾਰ ਵਰਗ ਗੋਲਡਨ ਮਾਡਲ ਪਬਲਿਕ ਸਕੂਲ ਗੁਰਦਾਸਪੁਰ, ਲਵਿਸ ਥਾਪਾ 45 ਕਿਲੋ ਭਾਰ ਵਰਗ ਰਵਿੰਦਰਾ ਪਬਲਿਕ ਸਕੂਲ, ਅਤੇ ਗੁਰਨੂਰ ਸਿੰਘ 50 ਕਿਲੋ ਸਾਹੋਵਾਲ ਪਬਲਿਕ ਸਕੂਲ ਹਨ। ਸ਼ਿਵਮ ਸ਼ਰਮਾ ਜੂਡੋ ਵਿੱਚ ਪਹਿਲਾਂ ਵੀ 3 ਗੋਲਡ ਮੈਡਲ ਜਿੱਤ ਚੁੱਕਾ ਹੈ। ਇਸ ਟੀਮ ਦੇ ਕੋਚ ਲਕਸ਼ੇ ਕੁਮਾਰ ਗੁਰਦਾਸਪੁਰ ਹੋਣਗੇ।ਸ੍ਰੀ ਮਤੀ ਪਰਮਜੀਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ, ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਮਤੀ ਅਨੀਤਾ, ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ, ਪੰਜਾਬ ਜੂਡੋ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ, ਜਰਨਲ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ,ਡੀ ਐਸ ਪੀ ਕਪਿਲ ਕੌਸਲ ਸ਼ਰਮਾ, ਡੀ ਐਸ ਪੀ ਰਾਜ ਕੁਮਾਰ ਸ਼ਰਮਾ, ਇੰਸਪੈਕਟਰ ਜਤਿੰਦਰ ਪਾਲ ਸਿੰਘ ਇੰਸਪੈਕਟਰ ਸਾਹਿਲ ਪਠਾਣੀਆਂ, ਨਵੀਨ ਸਲਗੋਤਰਾ, ਨੈਸ਼ਨਲ ਰੈਫਰੀ ਦਿਨੇਸ਼ ਕੁਮਾਰ, ਅਤੁਲ ਕੁਮਾਰ ਜੂਡੋ ਕੋਚ, ਡਾਕਟਰ ਰਵਿੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਇਹ ਖਿਡਾਰੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
