ਇਸਤਰੀ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਬਲਾਕਾਂ ਵਿੱਚ ਲਗਾਉਣ ਤੇ ਰੋਸ
ਗੁਰਦਾਸਪੁਰ, 10 ਦਸੰਬਰ 2025 (ਮੰਨਨ ਸੈਣੀ)– ਅੱਜ ਸਾਂਝਾ ਅਧਿਆਪਕ ਮੋਰਚਾ ਅਤੇ ਬੀਐਲਓ ਯੂਨੀਅਨ ਗੁਰਦਾਸਪੁਰ ਦਾ ਇੱਕ ਸਾਂਝਾ ਵਫਦ ਅਨਿਲ ਕੁਮਾਰ ਕੁਲਦੀਪ ਸਿੰਘ ਪੁਰੋਵਾਲ ਸੋਮ ਸਿੰਘ ਅਤੇ ਸਰਬਜੀਤ ਸਿੰਘ ਦੀ ਸਾਂਝੀ ਅਗਵਾਈ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਾਣਯੋਗ ਪੀਸੀਐਸ ਰਜਿੰਦਰਪਾਲ ਸਿੰਘ ਜੀ ਨੂੰ ਮਿਲਿਆ । ਉਹਨਾਂ ਮੰਗ ਪੱਤਰ ਦਿੱਤਾ ਗਿਆ ਅਤੇ ਸੰਖੇਪ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ ਤੇ ਵਫ਼ਦ ਵੱਲੋਂ ਪੇਸ ਕੀਤੀਆਂ ਮੰਗਾਂ ਨੂੰ ਅਧਿਕਾਰੀ ਵੱਲੋਂ ਬਹੁਤ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ।

ਆਗੂਆਂ ਦੱਸਿਆ ਕਿ BLO ਨੂੰ ਪੋਲਿੰਗ ਸਟਾਫ ਚੋਣ ਡਿਊਟੀ ਤੋਂ ਛੋਟ ਦਾ ਫੈਸਲਾ ਕੀਤਾ ਗਿਆ ,ਚੋਣ ਅਮਲੇ ਲਈ ਖਾਣੇ , ਸੁਰੱਖਿਆ ਦੇ ਉਚਿੱਤ ਪ੍ਰਬੰਧ , ਰਾਤ ਨੂੰ ਪੋਲਿੰਗ ਪਾਰਟੀਆਂ ਦੇ ਪੈਣ ਲਈ ਬਿਸਤਰੇ ਤੇ ਹੋਰ ਸੁਚੱਜੇ ਪ੍ਰਬੰਧ ਕਰਨ ਦਾ ਯਕੀਨ ਦਿਵਾਇਆ ਗਿਆ, ਬਹੁਤ ਹੀ ਜਾਇਜ਼ ਡਿਊਟੀਆਂ ਗਰਭਵਤੀ ਔਰਤਾਂ , ਡਿਸਏਬਲਡ ਬੱਚਿਆਂ ਦੇ ਮਾਪੇ, ਅੰਗਹੀਣ ਮੁਲਾਜ਼ਮ ਅਜਿਹੇ ਕਪਲ ਕੇਸ ਜਿਨਾਂ ਦੇ ਬੱਚੇ ਛੋਟੇ ਹਨ ਆਦਿ ਨੂੰ ਚੋਣ ਡਿਊਟੀ ਤੋਂ ਛੋਟ ਦਿਨ ਦਾ ਭਰੋਸਾ ਦਿੱਤਾ , ਪੋਲਿੰਗ ਸਟਾਫ਼ ਅਮਲੇ ਨੂੰ ਪੂਰੀ ਚੋਣ ਸਮੱਗਰੀ ਜਾਰੀ ਕਰਨੀ ਯਕੀਨੀ ਬਣਾਈ ਜਾਵੇਗੀ ਚੋਣਾਂ ਤੋਂ ਅਗਲੇ ਦਿਨ ਭਾਵ 15 ਦਸੰਬਰ ਦੀ ਰੈਸਟ ਦੇਣ ਦੀ ਮੰਗ ਕੀਤੀ ਗਈ ਅਤੇ ਛੁੱਟੀਆਂ ਦੌਰਾਨ ਕੰਮ ਕਰਨ ਬਦਲੇ ਚੋਣ ਅਮਲੇ ਨੂੰ ਇਵਜੀ ਛੁੱਟੀ ਦੀ ਮੰਗ ਨੂੰ ਗੰਭੀਰਤਾ ਨਾਲ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ । ਆਗੂਆਂ ਇਹ ਵੀ ਮੰਗ ਕੀਤੀ ਤੇ ਚੋਣ ਡਿਊਟੀਆਂ ਦਾ ਮਿਹਨਤਾਂਨਾ ਦਿੱਤਾ ਜਾਵੇ ਅਤੇ ਡਿਊਟੀ ਖਤਮ ਹੋਣ ਤੋਂ ਬਾਅਦ ਰਾਤ ਨੂੰ ਘਰ ਪਹੁੰਚਣ ਲਈ ਬੱਸਾਂ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।ਉਕਤ ਤੋਂ ਇਲਾਵਾ ਚੋਣਾਂ ਸਬੰਧੀ ਹੋਰ ਵੀ ਕਈ ਮਸਲੇ ਰੱਖੇ ਗਏ ਜਿਸਨੂੰ ਮਾਣਯੋਗ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਪੂਰਨ ਹੱਲ ਦਾ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ ਦਿਲਦਾਰ ਭੰਡਾਲ, ਹਰਜੀਤ ਸਿੰਘ ,ਜੋਤਪ੍ਰਕਾਸ਼ ਸਿੰਘ, ਰਣਜੀਤ ਸਿੰਘ ਗੁਰਮੁੱਖ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ,ਨਾਨਕ ਸਿੰਘ ,ਰਜਨੀ ਪ੍ਕਾਸ਼ ਸਿੰਘ ਰਵਿੰਦਰ ਸਿੰਘ ਬਾਜਵਾ,ਪਵਨ ਕੁਮਾਰ ਗੁਰਵਿੰਦਰ ਸਿੰਘ ਰਮਨ ਕੁਮਾਰ ਆਦਿ ਹਾਜ਼ਰ ਸਨ