ਗੁਰਦਾਸਪੁਰ, 6 ਦਸੰਬਰ 2025 (ਮਨਨ ਸੈਣੀ )। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਚੋਣਾਂ ਵਿੱਚ ਨਾਮਜਦਗੀ ਪੱਤਰਾਂ ਦੀ ਪੜਤਾਲ ਕਰਨ ਉਪਰੰਤ ਜਿਲ੍ਹਾ ਪ੍ਰੀਸ਼ਦ ਲਈ 111 ਅਤੇ ਪੰਚਾਇਤ ਸੰਮਤੀ ਲਈ 680 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਲਈ 148 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ। ਨਾਮਜਦਗੀਆਂ ਦੀਆਂ ਪੜਤਾਲ ਕਰਨ ਉਪਰੰਤ 37 ਨਾਮਜਦਗੀ ਪੱਤਰ ਰੱਦ ਪਾਏ ਜਾਣ ਉਪਰੰਤ 111 ਨਾਮਜਦਗੀ ਪੱਤਰ ਸਹੀ ਪਾਏ ਗਏ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਦੀਨਾਨਗਰ ਵਿਖੇ 100 ਦੋਰਾਂਗਲਾ ਲਈ 73 , ਗੁਰਦਾਸਪੁਰ ਲਈ 29 , ਧਾਰੀਵਾਲ ਲਈ 51, ਕਾਦੀਆਂ ਲਈ 75 , ਫਤਿਹਗੜ੍ਹ ਚੂੜੀਆਂ ਲਈ 102, ਡੇਰਾ ਬਾਬਾ ਨਾਨਕ ਪੰਚਾਇਤ ਸੰਮਤੀ ਲਈ 31 , ਕਾਹਨੂੰਵਾਨ 59, ਸ੍ਰੀ ਹਰਗੋਬਿੰਦਪੁਰ ਸਾਹਿਬ 91 , ਬਟਾਲਾ 47 ਤੇ ਕਲਾਨੌਰ ਵਿੱਚ 22 ਨਾਮਜਦਗੀ ਪੱਤਰ ਸਹੀ ਪਾਏ ਗਏ ਹਨ।
