ਪੰਜਾਬ ‘ਚ ਹੁਣ ਰਾਜ ਭਵਨ ਨਹੀਂ, ‘ਲੋਕ ਭਵਨ’ ਕਹੋ, ਤੁਰੰਤ ਪ੍ਰਭਾਵ ਨਾਲ ਨਾਮ ਤਬਦੀਲ The Punjab Wire 6 hours ago ਚੰਡੀਗੜ੍ਹ, 4 ਦਿਸੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਦੇ ਦਫ਼ਤਰ (ਗਵਰਨਰ ਸਕੱਤਰੇਤ) ਵੱਲੋਂ ਇੱਕ ਅਹਿਮ ਹੁਕਮ ਜਾਰੀ ਕਰਦਿਆਂ ‘ਪੰਜਾਬ ਰਾਜ ਭਵਨ’ ਦਾ ਨਾਮ ਤਬਦੀਲ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਹੁਣ ਇਸਨੂੰ ‘ਲੋਕ ਭਵਨ, ਪੰਜਾਬ’ ਦੇ ਨਾਮ ਨਾਲ ਜਾਣਿਆ ਜਾਵੇਗਾ।