ਗੁਰਦਾਸਪੁਰ, 3 ਦਿਸੰਬਰ 2025 (ਰਵੀ ਕੁਮਾਰ)। ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਦਿੱਲੀ ਵਿਖੇ ਕੀਤੀ ਗਈ ਮਹਾਂ ਰੈਲੀ ਦੇ ਸੰਬੰਧ ਵਿੱਚ ਮੁਲਾਜ਼ਮ ਆਗੂਆਂ ‘ਤੇ ਦਰਜ ਕੀਤੀ ਗਈ ਐਫਆਈਆਰ (FIR) ਦੀਆਂ ਕਾਪੀਆਂ ਸਾੜ ਕੇ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀ.ਪੀ.ਐਫ ਕਰਮਚਾਰੀ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ ਨੇ ਦੱਸਿਆ ਕਿ ਪਿਛਲੇ ਦਿਨੀਂ NMOPS (National Movement for Old Pension Scheme) ਵੱਲੋਂ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਕੀਤੀ ਗਈ ਮਹਾਂ ਰੈਲੀ ਕਾਰਨ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਹੋਰ ਸਾਥੀਆਂ ‘ਤੇ ਦਿੱਲੀ ਸਰਕਾਰ ਵੱਲੋਂ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਇਸ ਦੇ ਵਿਰੋਧ ਵਜੋਂ ਅੱਜ ਪੂਰੇ ਦੇਸ਼ ਭਰ ਵਿੱਚ ਸਾਰੇ ਮੁਲਾਜ਼ਮ ਸਾਥੀਆਂ ਵੱਲੋਂ ਆਗੂਆਂ ‘ਤੇ ਕੀਤੀ ਗਈ ਐਫਆਈਆਰ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਮੁਲਾਜ਼ਮਾਂ ਦੀ ਮੰਗ:
- ਮੁਲਾਜ਼ਮ ਆਗੂਆਂ ‘ਤੇ ਦਰਜ ਕੀਤੀ ਗਈ ਐਫਆਈਆਰ ਤੁਰੰਤ ਰੱਦ ਕੀਤੀ ਜਾਵੇ।
- ਚੇਤਾਵਨੀ ਦਿੱਤੀ ਗਈ ਕਿ ਜੇਕਰ ਐਫਆਈਆਰ ਰੱਦ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਐਕਸ਼ਨ ਨੂੰ ਕਰਨ ਲਈ ਅਰਵਿੰਦ ਸ਼ਰਮਾ, ਜਿਲ੍ਹਾ ਜਨਰਲ ਸਕੱਤਰ, ਓਂਕਾਰ ਸਿੰਘ , ਸੀਨੀਅਰ ਮੀਤ ਪ੍ਰਧਾਨ, ਨਵਜੋਦ ਸਿੰਘ ਜਿਲ੍ਹਾ ਵਿੱਤ ਸਕੱਤਰ, ਸ੍ਰੀ ਅਮਨਜੋਤ , ਸ਼ਾਹੁਲ, ਸਤੀਸ਼ ਕੁਮਾਰ , ਨਨੀਤ, ਰਾਹੁਲ, ਸ਼ਿਵਰਾਜ, ਇੰਦਰਜੀਤ, ਗੁਰਪ੍ਰੀਤ ਕੋਰ , ਸ੍ਰੀਮਤੀ ਮੀਰਾ ਠਾਕੁਰ, ਸ੍ਰੀਮਤੀ ਸੁਰੇਖਾ ਠਾਕੁਰ, ਅਸ਼ੋਕ ਕੁਮਾਰ, ਪ੍ਰਬਦੀਪ ਸਿੰਘ, ਗੁਰਪ੍ਰੀਤ ਬੱਬਰ, ਪਲਵਿੰਦਰ ਸਿੰਘ, ਅਮਰ, ਨਵਨੀਤ, ਹਰਪਾਲ, ਗਨੇਸ਼, ਬਲਜਿੰਦਰ ਸਿੰਘ ਬੱਲ ਅਤੇ ਹੋਰ ਸਾਥੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ । ਇਸ ਤੋਂ ਇਲਾਵਾ ਉਚੇਚੇ ਤੌਰ ਤੇ ਐਸ ਡੀ ਓ ਰਛਪਾਲ ਸਿੰਘ ਢਿੱਲੋਂ, ਐਸ ਡੀ ਓ ਲਵਜੀਤ ਸਿੰਘ, ਅਤੇ ਐਸ ਡੀ ਓ ਪ੍ਰਵੀਨ ਕੁਮਾਰ ਵਲੋਂ ਵੱਲੋਂ ਵੀ ਸ਼ਮੂਲੀਅਤ ਕਰ ਕੇ ਭਰਵਾ ਸਹਿਯੋਗ ਦਿੱਤਾ ਗਿਆ।
