ਗੁਰਦਾਸਪੁਰ, 23 ਨਵੰਬਰ 2025 (ਮੰਨਨ ਸੈਣੀ)– ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਮੈਂਬਰ ਕੋਰ ਕਮੇਟੀ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠ ਅੱਜ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਵੱਲੋਂ ਪਿੰਡ ਨੰਗਲ ਵਿੱਚ ਅੱਜ ਪੰਜਵੀਂ ਵਾਰ ਕਿਸਾਨਾਂ ਨੂੰ ਕਣਕ ਦਾ ਬੀਜ ਅਤੇ ਗਰੀਬ ਮਜ਼ਦੂਰ ਲੋਕਾਂ ਨੂੰ ਕਣਕ ਵੰਡੀ ਗਈ। ਇਥੇ ਗੱਲ ਕਰਦੇ ਹੋਏ ਅਐਡਵੋਕੇਟ ਅਮਰਜੋਤ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਬਾਦਲ ਜੀ ਦੇ ਕਹੇ ਅਨੁਸਾਰ ਅੱਜ ਬਿਨਾਂ ਕਿਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰੇਕ ਲੋੜਵੰਦ ਕਿਸਾਨ ਨੂੰ ਬੀਜ ਦਿੱਤਾ ਗਿਆ ਹੈ। ਇੱਥੇ ਪਿੰਡ ਦੇ ਲੋਕਾਂ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਦੀ ਕਿਸੇ ਹੋਰ ਪਾਰਟੀ ਖਾਸ ਕਰਕੇ ਮੌਜੂਦਾ ਸਰਕਾਰ ਨੇ ਕੋਈ ਸਾਰ ਨਹੀਂ ਲਈ ਪਰ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਵੀਂ ਵਾਰ ਸਾਡੇ ਪਿੰਡ ਆਇਆ ਹੈ, ਅਤੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਹਨ। ਇਸ ਮੌਕੇ ਸਾਬਕਾ ਸਰਪੰਚ ਰਕੇਸ਼ ਕੁਮਾਰ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਸਿਧਵਾਂ, ਪਰਮਜੀਤ ਸਿੰਘ ਬਾਜਵਾ ਅਤੇ ਪਿੰਡ ਦੇ ਲੋਕ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਵਿੱਚ ਕਣਕ ਦਾ ਬੀਜ ਵੰਡਿਆ
