ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਮਾਜ ਵਿੱਚ ਭਾਈਚਾਰਾ ਪੈਦਾ ਕਰਨ ਲਈ ਕੀਤਾ ਜਾਗਰੂਕ- ਚੇਅਰਮੈਨ ਜਸਵੀਰ ਸਿੰਘ ਗੜੀ
ਦੀਨਾਨਗਰ/ਗੁਰਦਾਸਪੁਰ, 22 ਨਵੰਬਰ 2025 (ਦੀ ਪੰਜਾਬ ਵਾਇਰ )। ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸੰਵਿਧਾਨ ਦਿਵਸ ਸਮਾਗਮ ਹਲਕਾ ਦੀਨਾਨਗਰ ਵਿੱਚ ਕਮ ਇਨ ਫੂਡ ਫਾਰਮ ਵਿਖੇ ਮਨਾਇਆ ਗਿਆ। ਜਿਸ ਵਿੱਚ ਸ. ਜਸਵੀਰ ਸਿੰਘ ਗੜ੍ਹੀ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਿਸ਼ੇਸ ਤੌਰ ਤੇ ਪਹੁੰਚੇ ਤੇ ਅਤੇ ਨੇੜਲੇ ਪਿੰਡਾਂ ਤੋ ਆਏ ਲੋਕਾਂ ਦੀਆਂ ਮੁਸ਼ਕਲਾ ਸੁਣ ਕੇ ਮੌਕੇ ‘ਤੇ ਹੱਲ ਕੀਤੀਆਂ।
ਇਸ ਮੌਕੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸੂਬੇ ਭਰ ਅੰਦਰ ਸੰਵਿਧਾਨ ਦਿਵਸ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਅੱਜ ਦੀਨਾਨਗਰ ਵਿਖੇ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਬਾਬਾ ਸਾਹਿਬ ਦੀ ਜੀਵਨੀ ਅਤੇ ਉਨਾਂ ਦੀ ਸੋਚ ਉੱਤੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਲੋਕਾਂ ਨੂੰ ਬਾਬਾ ਸਾਹਿਬ ਡਾ. ਅੰਬੇਦਕਰ ਜੀ ਵਲੋਂ ਦਿੱਤੇ ਭਾਸ਼ਣਾਂ ਅਤੇ ਲਿਖਤਾਂ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਭਾਈਚਾਰੇ ਕਿਵੇਂ ਪੈਦਾ ਜਾਵੇ, ਜਾਤੀ, ਨਸਲ ਭੇਦਭਾਵ ਕਿਵੇਂ ਖਤਮ ਕੀਤਾ ਜਾਵੇ, ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਅਨੁਸੂਚਿਤ ਜਾਤੀ ਵਰਗ ਦੇ ਵਿਅਕਤੀ ਨੂੰ ਕਿਸੇ ਵੀ ਵਿਭਾਗ ਨਾਲ ਸਬੰਧਤ ਕੋਈ ਮੁਸ਼ਕਿਲ ਹੈ ਅਤੇ ਸਬੰਧਤ ਵਿਭਾਗ ਵਲੋਂ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ ਤਾਂ ਸਬੰਧਤ ਵਿਅਕਤੀ ਆਪਣੀ ਲਿਖਤੀ ਸ਼ਿਕਾਇਤ ਮੁੱਖ ਦਫਤਰ ਵਿਖੇ ਦਸਤੀ ਜਾਂ ਪੋਸਟ ਕਰ ਸਕਦਾ ਹੈ।
ਇਸ ਮੌਕੇ ਤਹਿਸੀਲ ਵੈਲਫੇਅਰ ਅਫਸਰ ਮੁਕੁਲ ਸ਼ਰਮਾ, ਡਿਪਟੀ ਚੀਫ ਮੋਹਨ ਲਾਲ, ਡਾ. ਕੇ. ਜੇ. ਸਿੰਘ ਧਾਰੀਵਾਲ, ਪਵਨ ਕੁਮਾਰ ਸੀਨੀਅਰ ਸਹਾਇਕ , ਜੇ.ਪੀ. ਸਿੰਘ ਖਰਲਾਂਵਾਲਾ ਪ੍ਰਧਾਨ, ਸਾਹਿਤ ਸਭਾ, ਜ਼ਿਲ੍ਹਾ ਗੁਰਦਾਸਪੁਰ, ਲੇਖ ਰਾਜ , ਪ੍ਰਧਾਨ ਮਹਾਸ਼ਾ ਇੰਪਲਾਈਜ਼ ਵੈਲਫਅਰ ਐਸੋਸੀਏਸ਼ਨ, ਪੰਜਾਬ, ਦਰਸ਼ਨ ਲਾਲ, ਚੇਅਰਮੈਨ, ਮਾਤਾਂ ਸਵਿਤਰੀ ਬਾਈ ਫੂਲੇ ਐਜੂਕੇਸ਼ਨ ਸੁਸਾਇਟੀ, ਪਠਾਨਕੋਟ, ਕੇਵਲ ਕ੍ਰਿਸ਼ਨ ਲਾਡੀ, ਪ੍ਰਧਾਨ ਅੰਬੇਦਕਰ ਮਿਸ਼ਨ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
