ਧਾਰੀਵਾਲ (ਗੁਰਦਾਸਪੁਰ), 9 ਨਵੰਬਰ 2025 (ਮਨਨ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਹੇਠ ਆਉਂਦੇ ਖੇਤਰ ਵਿੱਚ ਬਿਨਾ ਮਨਜ਼ੂਰੀ ਕਾਲੋਨੀ ਕੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 ਦੀ ਧਾਰਾ 36(1) ਅਤੇ ਭਾਰਤੀ ਦੰਡ ਸਹਿਤਾ ਦੀਆਂ ਧਾਰਾਵਾਂ 420 ਤੇ 120-ਬੀ ਤਹਿਤ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ, ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜੀ) ਦੀ ਰਿਪੋਰਟ ’ਤੇ ਆਧਾਰਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਵਿੱਚ ਸੰਤੋਸ਼ ਕੌਰ ਪੁੱਤਰੀ ਸਾਧੂ ਸਿੰਘ, ਗੁਰਮੇਜ ਸਿੰਘ ਪੁੱਤਰ ਪੂਰਨ ਸਿੰਘ, ਜਗੀਰ ਸਿੰਘ ਪੁੱਤਰ ਸਾਧੂ ਸਿੰਘ, ਗੁਰਤੇਜ ਸਿੰਘ ਪੁੱਤਰ ਸੂਰਤ ਸਿੰਘ ਅਤੇ ਰਾਜਵਿੰਦਰ ਕੌਰ ਪੁੱਤਰੀ ਬਲਬੀਰ ਸਿੰਘ — ਸਾਰੇ ਵਾਸੀ ਸੋਹਲ — ਸ਼ਾਮਲ ਹਨ।
ਇਹ ਦੋਸ਼ੀ ਗੁਰਦਾਸਪੁਰ ਦੇ ਧਾਰੀਵਾਲ ਖੇਤਰ ਵਿੱਚ ਸਥਿਤ ਸੋਹਲ ਪੈਲੇਸ ਦੇ ਸਾਹਮਣੇ ਸੱਜੇ ਪਾਸੇ ਬਿਨਾ ਕਿਸੇ ਅਧਿਕਾਰਤ ਮਨਜ਼ੂਰੀ ਦੇ ਕਾਲੋਨੀ ਕੱਟਣ ਦੇ ਦੋਸ਼ ’ਚ ਫਸੇ ਹਨ।
