ਸਵ: ਖੁਸ਼ਹਾਲ ਬਹਿਲ ਜੀ ਦੀ 98ਵੀਂ ਜਨਮ ਜਯੰਤੀ ਮੌਕੇ 11 ਨਵੰਬਰ ਨੂੰ  ਸਮਰਪਣ ਦਿਵਸ ਮਨਾਇਆ ਜਾਵੇਗਾ

ਵਿਸ਼ਾਲ ਖੂਨਦਾਨ ਕੈਂਪ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ

ਗੁਰਦਾਸਪੁਰ, 9 ਨਵੰਬਰ 2025 (ਮੰਨਨ ਸੈਣੀ)– ਸਵ: ਖੁਸ਼ਹਾਲ ਬਹਿਲ ਜੀ (ਸਾਬਕਾ ਮੰਤਰੀ ਪੰਜਾਬ) ਦੀ 98ਵੀਂ ਜਨਮ ਜਯੰਤੀ ਮੋਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਮਰਪਣ ਦਿਵਸ 11 ਨਵੰਬਰ ਨੂੰ ਬਹਿਰਾਮ ਰੋਡ ਸਥਿਤ ਪਬਲਿਕ ਸਕੂਲ ਵਿਖੇ ਮਨਾਇਆ ਜਾਵੇਗਾ।

ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ 11 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲਗਾਇਆ ਜਾਵੇਗਾ। ਬਲੱਡ ਡੋਨਰਜ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ।

ਇਸ ਮੌਕੇ ਸ਼ਹੀਦ ਪਰਿਵਾਰਾਂ ਦਾ ਸਨਮਾਨ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਪੰਜਾਬ ਦੇ ਸਹਿਯੋਗ ਨਾਲ ਕੀਤਾ ਜਾਵੇਗਾ

ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਹਰ ਸਾਲ ਸਵ: ਖੁਸ਼ਹਾਲ ਬਹਿਲ ਜੀ ਦੀ ਯਾਦ ਵਿੱਚ ਸਮਰਪਣ ਦਿਵਸ ਸਮਾਰੋਹ ਕਰਵਾਇਆ ਜਾਂਦਾ ਹੈ।

Exit mobile version