ਸ਼ੇਰ ਸਿੰਘ ਘੁਬਾਇਆ, ਮੈਂਬਰ ਲੋਕ ਸਭਾ ਅਤੇ ਚੇਅਰਮੈਨ ਐਫ.ਸੀ.ਆਈ ਸਲਾਹਕਾਰ ਕਮੇਟੀ ਪੰਜਾਬ ਅਤੇ ਮੈਂਬਰ ਗੁਰਦਾਸਪੁਰ ਪਹੁੰਚੇ

ਖਰੀਦ ਏਜੰਸੀਆਂ ਨਾਲ ਕੀਤੀ ਮੀਟਿੰਗ

ਗੁਰਦਾਸਪੁਰ,30 ਅਕਤੂਬਰ 2025 (ਮੰਨਨ ਸੈਣੀ)– ਅੱਜ ਗੁਰਦਾਸਪੁਰ ਵਿਖੇ ਸ੍ਰੀ ਸ਼ੇਰ ਸਿੰਘ ਘੁਬਾਇਆ, ਮੈਂਬਰ ਲੋਕ ਸਭਾ ਅਤੇ ਚੇਅਰਮੈਨ ਐਫ.ਸੀ.ਆਈ ਸਲਾਹਕਾਰ ਕਮੇਟੀ ਪੰਜਾਬ ਅਤੇ ਮੈਂਬਰ ਐਫ.ਸੀ.ਆਈ. ਦੇ ਦਫਤਰ ਵਿਖੇ ਪਹੁੰਚੇ।

ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਖਰੀਦ ਪ੍ਰਬੰਧਾਂ ਸਬੰਧੀ ਏਜੰਸੀਆਂ ਕੋਲੋਂ ਜਾਣਕਾਰੀ ਲਈ ਗਈ ਹੈ। ਕਣਕ ਅਤੇ ਚੌਲ ਜੋ ਬਾਹਰ ਜਾਂਦੇ ਹਨ, ਉਹਦੇ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਲ਼ਈ ਗਈ ਹੈ। ਇਸ ਤੋਂ ਇਲਾਵਾ ਹੜਾਂ ਕਾਰਨ ਐਫ.ਸੀ.ਆਈ ਅਤੇ ਬਾਕੀ ਹੋਰ ਖਰੀਦ ਏਜੰਸੀਆਂ ਦਾ ਕਿੰਨਾ ਨੁਕਸਾਨ ਹੋਇਆ ਅਤੇ ਇਸਦੇ ਹੱਲ ਅਤੇ ਇਸ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਹੈ, ਉਸ ਦੇ ਸਬੰਧ ਵਿੱਚ ਪੰਜਾਬ ਰਾਜ ਦੀ ਐਫ.ਸੀ.ਆਈ ਦੀ ਕਮੇਟੀ ਅਤੇ ਬੋਰਡ ਦੀ ਸਾਰੀ ਮੈਬਰਸ਼ਿਪ ਗੁਰਦਾਸਪੁਰ ਵਲੋਂ ਜਾਣਕਾਰੀ ਲਈ ਗਈ ਹੈ। ਉਹਨਾਂ ਦੱਸਿਆ ਕੀ ਇਸ ਤਰਾਂ ਹਰ ਜ਼ਿਲ੍ਹੇ ਵਿੱਚ ਮੀਟਿੰਗਾਂ ਕੀਤੀਆ ਜਾਣਗੀਆ ਅਤੇ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ, ਆਧਾਰ ਤੇ ਕੀਤਾ ਜਾਵੇਗਾ।

ਉਹਨਾ ਨੇ ਦੱਸਿਆ ਕਿ ਫੂਡ ਏਜੰਸੀਆਂ ਐਫ.ਸੀ.ਆਈ, ਰਾਇਸ ਮਿੱਲਰ ਅਤੇ ਹੋਰ ਖਰੀਦ ਏਜੰਸੀਆਂ ਦੇ ਨਾਲ ਸਬੰਧਤ ਜੋ ਵੀ ਮੁਸ਼ਕਲ ਹੈ, ਉਹਨਾਂ ਦਾ ਜਲਦੀ ਤੋ ਜਲਦੀ ਹੱਲ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਫੂਡ ਏਜੰਸੀਆਂ ਦੀਆਂ ਜੋ ਵੀ ਮੰਗਾਂ ਨੇ ਉਹਨਾ ਦੀ ਇੱਕ ਹਫਤੇ ਅੰਦਰ ਰਿਪੋਰਟ ਬਣਾ ਰੇ ਸਰਕਾਰ ਨੂੰ ਭੇਜਾਂਗੇ ਤਾ ਕਿ ਉਹ ਵੀ ਜਲਦੀ ਤੋ ਜਲਦੀ ਪੂਰੀਆ ਕੀਤੀਆ ਜਾ ਸਕਣ। ਪੱਤਰਕਾਰ ਸਾਥੀਆਂ ਨਾਲ ਗੱਲ ਕਰਦਿਆ ਉਹਨਾ ਦੱਸਿਆ ਕਿ ਹੜ੍ਹਾਂ ਕਾਰਨ ਜੋ ਕਿ ਬਾਰਡਰ ਏਰੀਆ ਦਾ ਨੁਕਸਾਨ ਹੋਇਆ ਉਸ ਸਬੰਧ ਵਿੱਚ ਵੀ ਕੇਂਦਰ ਸਰਕਾਰ ਤੋਂ ਕਿਸਾਨਾਂ ਦੇ ਲਾਭ ਅਤੇ ਉਹਨਾਂ ਦੀ ਹੋਰ ਰਾਹਤ ਲਈ ਮੰਗ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਕਿਸਾਨਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਦੀ ਸੇਵਾ ਵਿੱਚ ਮੌਜੂਦ ਹੈ ਅਤੇ ਕਿਸਾਨ ਮੁਸ਼ਕਲ ਆਉਣ ਤੇ ਉਹਨਾ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ।

Exit mobile version