ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ ਮਿਤੀ 8 ਅਕਤੂਬਰ 2025 ਨੂੰ

ਗੁਰਦਾਸਪੁਰ 6 ਅਕਤੂਬਰ 2025 (ਦੀ ਪੰਜਾਬ ਵਾਇਰ)— ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਦਾਸਪੁਰ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 8 ਅਕਤੂਬਰ 2025 (ਬੁੱਧਵਾਰ) ਨੂੰ ਇੱਕ ਵਿਸ਼ੇਸ਼ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ-ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਲੱਗੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਜੀ ਨੇ ਦੱਸਿਆਂ ਕਿ ਇਸ ਕੈਂਪ ਵਿੱਚ ਮੋਹਾਲੀ ਦੀ ਕੰਪਨੀ DR ITM PVT. LTD, ਜੋ ਕਿ ਪੰਜਾਬ ਸਰਕਾਰ ਦੇ ਕਈ BPO ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ, ਵੱਲੋਂ ਭਰਤੀਆਂ ਕੀਤੀਆਂ ਜਾਣਗੀਆਂ। ਇਸ ਇੰਟਰਵਿਊ ਵਿਚ ਉਮੀਦਵਾਰ ਦੀ ਯੋਗਤਾ ਘੱਟੋ-ਘੱਟ 12ਵੀਂ ਪਾਸ ਅਤੇ ਗ੍ਰੈਜੂਏਸ਼ਨ ਹੈ। ਉਮੀਦਵਾਰਾਂ ਨੂੰ ਪੰਜਾਬੀ ਬੋਲੀ ਦੀ ਸਮਝ ਅਤੇ ਬੋਲਚਾਲ ਆਉਂਦੀ ਹੋਣੀ ਚਾਹੀਦੀ ਹੈ। ਨਿਯੁਕਤ ਉਮੀਦਵਾਰਾਂ ਨੂੰ ਰੁ. 15,000 ਮਹੀਨਾਵਾਰੀ ਤਨਖ਼ਾਹ ਦਿੱਤੀ ਜਾਵੇਗੀ।ਇਸਦੇ ਨਾਲ-ਨਾਲ ਵਿਸ਼ਾਲ ਮੇਗਾ ਮਾਰਟ ਗੁਰਦਾਸਪੁਰ ਵੱਲੋਂ ਵੀ ਇਸ ਕੈਂਪ ਵਿੱਚ ਭਾਗ ਲਿਆ ਜਾਵੇਗਾ, ਜੋ ਕਿ ਗੁਰਦਾਸਪੁਰ ਸਥਿਤ ਆਪਣੇ ਆਉਟਲੈੱਟ ਲਈ ਸੇਲਜ਼ਮੈਨ ਦੀ ਭਰਤੀ ਕਰੇਗੀ। ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਰ ਪਹੁੰਚਣ।

Exit mobile version