ਦੀਵਾਲੀ ਦੇ ਮੌਕੇ ਤੇ ਪਟਾਕੇ ਸਟੋਰ ਕਰਨ ਅਤੇ ਵੇਚਣ ਲਈ ਆਰਜ਼ੀ ਲਾਇਸੰਸ 7 ਅਕਤੂਬਰ ਤੋਂ 11 ਅਕਤੂਬਰ ਤੱਕ ਪ੍ਰਾਪਤ ਕੀਤੇ ਜਾ ਸਕਣਗੇ

ਗੁਰਦਾਸਪੁਰ 6 ਅਕਤੂਬਰ 2025 (ਮੰਨਨ ਸੈਣੀ)– ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੌਕੇ ‘ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਆਰਜ਼ੀ ਲਾਇਸੰਸਾਂ ਤਹਿਸੀਲ ਵਾਈਜ ਲੱਕੀ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ। ਇਹਨਾਂ ਆਰਜੀ ਲਾਇਸੰਸਾਂ ਸਬੰਧੀ ਅਰਜੀਆਂ ਨਾਲ ਸਕਿਊਰਟੀ ਵੱਜੋਂ 35,000/- ਰੁਪਏ ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜਿਲ੍ਹਾ ਮੈਜਿਸਟਰੇਟ ਦੇ ਨਾਂ ਤੇ ਮਿਤੀ 07.10.2025 ਤੋਂ ਮਿਤੀ 11.10.2025 ਸ਼ਾਮ 05.00 ਵਜੇ ਤੱਕ ਜਿਲ੍ਹੇ ਦੇ ਸਮੂਹ ਸੇਵਾ ਕੇਂਦਰ ਰਾਹੀਂ ਪ੍ਰਾਪਤ ਕੀਤੀ ਜਾਣਗੀਆਂ ਅਤੇ ਪ੍ਰਾਪਤ ਹੋਈਆਂ ਅਰਜੀਆਂ ਵਿੱਚੋਂ ਤਹਿਸੀਲ ਵਾਈਜ ਮਿਤੀ 13-10-2025 ਸ਼ਾਮ 4.00 ਵਜੇ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ ਬਲਾਕ, ਰੂਮ 416 ਵਿੱਚ ਮਾਨਯੋਗ ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਜੀ ਦੀ ਪ੍ਰਧਾਨਗੀ ਹੇਠ ਲੱਕੀ ਡਰਾਅ ਕੱਢੇ ਜਾਣਗੇ ਅਤੇ ਇਹਨਾਂ ਆਰਜੀ ਲਾਇਸੰਸਾਂ ਸਬੰਧੀ ਨਿਯਮ ਅਤੇ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ।

Exit mobile version