ਕੇਂਦਰੀ ਰਾਜ ਮੰਤਰੀ ਭਾਗੀਰਥ ਚੌਧਰੀ ਵੱਲੋਂ ਦੀਨਾਨਗਰ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਗੁਰਦਾਸਪੁਰ, 5 ਅਕਤੂਬਰ 2025 (ਮਨਨ ਸੈਣੀ)–   ਕੇਂਦਰੀ ਰਾਜ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਸ਼੍ਰੀ ਭਾਗੀਰਥ ਚੌਧਰੀ ਜੀ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਓਗਰਾ, ਠਾਕੁਰਪੁਰ, ਸ਼ਮਸ਼ੇਰਪੁਰ , ਚੌਂਤਰਾ ਅਤੇ ਬਹਿਰਾਮਪੁਰ ਦਾ ਦੌਰਾ ਕੀਤਾ। ਹਾਲ ਹੀ ਵਿੱਚ ਭਾਰੀ ਵਰਖਾ ਅਤੇ ਹੜ੍ਹ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਘਰਾਂ ਦੇ ਨੁਕਸਾਨ, ਖੇਤਾਂ ਵਿੱਚ ਪਾਣੀ ਭਰਨ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸ਼੍ਰੀ ਭਾਗੀਰਥ ਚੌਧਰੀ ਜੀ ਨੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ, ਉਹਨਾਂ ਦੇ ਦੁੱਖ-ਦਰਦ ਸੁਣੇ ਅਤੇ ਯਕੀਨ ਦਵਾਇਆ ਕਿ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਮੰਤਰੀ ਜੀ ਵੱਲੋਂ ਰਾਹਤ ਸਮੱਗਰੀ ਦੀਆਂ ਕਿੱਟਾਂ ਵੰਡੀਆਂ ਗਈਆਂ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਦੀਆਂ ਤੁਰੰਤ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ।

ਇਸ ਦੌਰੇ ਦੌਰਾਨ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ, ਸ੍ਰੀਮਤੀ ਰੇਣੂ ਕਸ਼ਯਪ, ਸਿਵਬੀਰ ਸਿੰਘ ਰਾਜਨ,ਯਸ਼ਪਾਲ ਕੌਂਡਲ, ਉਮੇਸ਼ਵਰ ਮਹਾਜਨ, ਜੋਗਿੰਦਰ ਸਿੰਘ ਛੀਨਾ, ਗੁਰਮੀਤ ਕੌਰ, ਬਿੰਦੀਆ, ਰਾਕੇਸ਼ ਨਡਾਲਾ, ਪਰਮਜੀਤ ਸਿੰਘ ਪੰਮਾ, ਰਣਵੀਰ ਸਿੰਘ ਭਾਨੂੰ ,ਨਿਰਮਲ ਸਿੰਘ ਅਤੇ ਸ਼ੈਂਪੀ ਸੋਹਲ , ਪਰਮਜੀਤ ਸਿੰਘ ਸਲਾਰੀਆ ਜੀ ਹਾਜ਼ਰ ਸਨ।

Exit mobile version